ਸਲਮਾਨ ਖ਼ਾਨ ਨੂੰ ਮੁੜ ਤੋਂ ਹੋਇਆ ਪਿਆਰ, ਖੁਦ ਤੋਂ 24 ਸਾਲ ਛੋਟੀ ਅਦਾਕਾਰਾ ਨੂੰ ਕਰ ਰਹੇ ਡੇਟ !

written by Shaminder | December 10, 2022 10:17am

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ (Salman Khan) ਇੱਕ ਵਾਰ ਮੁੜ ਤੋਂ ਚਰਚਾ ‘ਚ ਆ ਗਏ ਹਨ । ਇਸ ਵਾਰ ਉਹ ਕਿਸੇ ਫ਼ਿਲਮ ਨੂੰ ਲੈ ਕੇ ਚਰਚਾ ‘ਚ ਨਹੀਂ ਹਨ । ਬਲਕਿ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਆਏ ਹਨ ।ਸੋਸ਼ਲ ਮੀਡੀਆ ‘ਤੇ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਕਿ ਅਦਾਕਾਰ ਨੂੰ ਮੁੜ ਤੋਂ ਕਿਸੇ ਕੁੜੀ ਦੇ ਨਾਲ ਪਿਆਰ ਹੋ ਗਿਆ ਹੈ ਅਤੇ ਅਦਾਕਾਰਾ ਉਸ ਤੋਂ ਕਈ ਸਾਲ ਛੋਟੀ ਦੱਸੀ ਜਾ ਰਹੀ ਹੈ ।

ਹੋਰ ਪੜ੍ਹੋ : ਗੁੱਗੂ ਗਿੱਲ ਦੇ ਪੁੱਤਰ ਗੁਰਜੋਤ ਗਿੱਲ ਦਾ ਹੋਇਆ ਵਿਆਹ, ਦਰਸ਼ਨ ਔਲਖ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਪੂਜਾ ਹੇਗੜੇ (Pooja Hegde) ਦੇ ਨਾਲ ਰਿਲੇਸ਼ਨਸ਼ਿਪ ‘ਚ ਹਨ ਅਤੇ ਪੂਜਾ ਹੇਗੜੇ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਵੀ ਕੰਮ ਕਰ ਰਹੀ ਹੈ ।ਉਮੈਰ ਸੰਧੂ ਨਾਂਅ ਦੇ ਇੱਕ ਸ਼ਖਸ ਦਾ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ ।ਉਮੈਰ ਸੰਧੂ ਦੇ ਇੱਕ ਟਵੀਟ ਨੇ ਬਾਲੀਵੁੱਡ ਵਿੱਚ ਹਲਚਲ ਮਚਾ ਦਿੱਤੀ ਹੈ।

Salman khan - Image Source : Twitter

ਹੋਰ ਪੜ੍ਹੋ :  ਸਰਦੀਆਂ ‘ਚ ਠੰਢ ਤੋਂ ਬਚਣ ਲਈ ਇਨ੍ਹਾਂ ਡਰਿੰਕਸ ਦਾ ਕਰੋ ਇਸਤੇਮਾਲ

ਉਮੈਰ ਦਾ ਕਹਿਣਾ ਹੈ ਕਿ ਸਲਮਾਨ ਅਤੇ ਪੂਜਾ ਰਿਲੇਸ਼ਨਸ਼ਿਪ ਵਿੱਚ ਹਨ। ਉਮੈਰ ਨੇ ਆਪਣੇ ਟਵੀਟ 'ਚ ਲਿਖਿਆ- ਬ੍ਰੇਕਿੰਗ ਨਿਊਜ਼... ਸ਼ਹਿਰ 'ਚ ਇਕ ਨਵਾਂ ਜੋੜਾ ਸਾਹਮਣੇ ਆਇਆ ਹੈ। ਮੇਗਾ ਸਟਾਰ ਸਲਮਾਨ ਖਾਨ ਨੂੰ ਪੂਜਾ ਹੇਗੜੇ ਨਾਲ ਪਿਆਰ ਹੋ ਗਿਆ ਹੈ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਦਾ ਨਾਮ ਕਈ ਅਭਿਨੇਤਰੀਆਂ ਦੇ ਨਾਲ ਜੁੜਿਆ ਰਿਹਾ ਹੈ ।

'Arrogant': Pooja Hegde slams IndiGo staff for 'threatening tone'

ਸੰਗੀਤਾ ਬਿਜਲਾਨੀ, ਸੋਮੀ ਅਲੀ, ਕੈਟਰੀਨਾ ਕੈਫ ਸਣੇ ਕਈ ਅਭਿਨੇਤਰੀਆਂ ਦੇ ਨਾਲ ਉਨ੍ਹਾਂ ਦਾ ਨਾਮ ਜੁੜਦਾ ਰਿਹਾ ਹੈ । ਪਰ ਹੁਣ ਇਨ੍ਹਾਂ ਖ਼ਬਰਾਂ ‘ਚ ਕਿੰਨੀ ਸਚਾਈ ਹੈ । ਇਹ ਤਾਂ ਸਲਮਾਨ ਖ਼ਾਨ ਹੀ ਦੱਸ ਸਕਦੇ ਹਨ ।

You may also like