ਸਲਮਾਨ ਖ਼ਾਨ ਨੇ ਟੀਨ ਏਜ ‘ਚ ਜੈਕੀ ਸ਼ਰਾਫ ਦੀ ਪਤਨੀ ਨਾਲ ਕੀਤੀ ਸੀ ਇਹ ਐਡ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵੀਡੀਓ ਵਾਇਰਲ

written by Shaminder | January 08, 2022

ਸਲਮਾਨ ਖ਼ਾਨ (Salman Khan) ਦੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਹ ਅਕਸਰ ਆਪਣੇ ਭਾਣਜੇ ਭਾਣਜੀ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ (Video) ਏਨੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਸਲਮਾਨ ਖ਼ਾਨ ਅਦਾਕਾਰ ਟਾਈਗਰ ਸ਼ਰਾਫ  ਦੀ ਮਾਂ ਦੇ ਨਾਲ ਨਜ਼ਰ ਆ ਰਹੇ ਹਨ । ਇਹ ਐਡ ਉਦੋਂ ਦਾ ਹੈ ਜਦੋਂ ਸਲਮਾਨ ਖ਼ਾਨ ਮਹਿਜ਼ ਪੰਦਰਾਂ ਸਾਲ ਦੇ ਸਨ । ਉਸ ਸਮੇਂ ਸਲਮਾਨ ਨੂੰ ਕੋਈ ਵੀ ਨਹੀਂ ਸੀ ਜਾਣਦਾ ।

Salman Khan,, image From google

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਮਨਾਈ ਵੈਡਿੰਗ ਐਨੀਵਰਸਰੀ, ਤਸਵੀਰਾਂ ਹੋ ਰਹੀਆਂ ਵਾਇਰਲ

ਪਰ ਅੱਜ ਸਲਮਾਨ ਖ਼ਾਨ ਬਾਲੀਵੁੱਡ ਦਾ ਮੰਨਿਆ ਪ੍ਰਮੰਨਿਆ ਨਾਮ ਹੈ । 15  ਸਾਲ ਦੇ ਸਲਮਾਨ ਖਾਨ ਇਸ ਵਿਗਿਆਪਨ ‘ਚ ਆਪਣੀ ਟੀਨਏਜ ਲਾਈਫ ਦਾ ਖੁੱਲ੍ਹ ਕੇ ਮਜ਼ਾ ਲੈਂਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਸਲਮਾਨ ਅਤੇ ਆਇਸ਼ਾ ਮਸਤੀ ਕਰਦੇ ਹੋਏ ਇਕੱਠੇ ਸਮੁੰਦਰ ‘ਚ ਛਲਾਂਗ ਮਾਰਦੇ ਨਜ਼ਰ ਆ ਰਹੇ ਹਨ।

Salman khan image From instagram

ਇਸ ਵਿਗਿਆਪਨ ‘ਚ ਸਲਮਾਨ ਖਾਨ ਕਾਫੀ ਯੰਗ ਦਿਖ ਰਹੇ ਹਨ ਉੱਥੇ ਹੀ ਆਇਸ਼ਾ ਸ਼ਰਾਫ ਵੀ ਬੇਹੱਦ ਖੁਬਸੂਰਤ ਅਤੇ ਯੰਗ ਦਿਖ ਰਹੀ ਹੈ। ਇਸ ਵਿਗਿਆਪਨ ਨੂੰ ਦੇਖਕੇ ਇਹ ਕਿਹਾ ਜਾ ਸਕਦਾ ਹੈ ਕਿ ਕੋਲਡ ਡਰਿੰਕ ਨੂੰ ਲੈ ਕੇ ਸਲਮਾਨ ਖਾਨ ਦਾ ਕ੍ਰਸ਼ ਅੱਜ ਦਾ ਨਹੀਂ ਬਲਕਿ ਸਾਲਾਂ ਪੁਰਾਣਾ ਹੈ। ਇੰਨਾ ਹੀ ਨਹੀਂ ਸਲਮਾਨ ਖਾਨ ਅੱਜ ਵੀ ਕੋਲਡ ਡਰਿੰਕ ਦਾ ਅੇਡ ਇਸੇ ਤੂਫਾਨੀ ਅੰਦਾਜ਼ ‘ਚ ਕਰਦੇ ਹਨ।ਸਲਮਾਨ ਖ਼ਾਨ ਦੀ ਇਹ ਐਡ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਅੰਤਿਮ’ ਰਿਲੀਜ਼ ਹੋਈ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ਆਉਣ ਵਾਲੇ ਸਮੇਂ ‘ਚ ਉਹ ਹੋਰ ਵੀ ਕਈ ਪ੍ਰਾਜੈਕਟ ‘ਚ ਨਜ਼ਰ ਆਉਣਗੇ ।

 

You may also like