ਸਲਮਾਨ ਖ਼ਾਨ ਪੰਜਾਬ ਫੇਰੀ 'ਤੇ , ਦੋਖੋ ਕਿਥੇ-ਕਿਥੇ ਜਾਣਗੇ ਸਲਮਾਨ 

written by Rupinder Kaler | November 09, 2018

ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਦੀ ਸ਼ੂਟਿੰਗ ਜਲਦ ਹੀ ਪੰਜਾਬ 'ਚ ਸ਼ੁਰੂ ਹੋਣ ਜਾ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਪੰਜਾਬ ਵਿੱਚ ਫਿਲਮ ਦੇ ਚੌਥੇ ਸ਼ੈਡਿਊਲ ਦੀ ਸ਼ੂਟਿੰਗ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਨੇ ਫ਼ਿਲਮ ਦੀ ਸ਼ੂਟਿੰਗ ਦਾ ਇੱਕ ਹਿੱਸਾ ਉੱਤਰ ਪ੍ਰਦੇਸ਼ 'ਚ ਸ਼ੂਟ ਕੀਤਾ ਹੈ ਜਦੋਂ ਕਿ ਫ਼ਿਲਮ ਦਾ ਕੁਝ ਹਿੱਸਾ ਆਬੂ ਧਾਬੀ 'ਚ ਵੀ ਸੂਟ ਕੀਤਾ ਗਿਆ ਹੈ ।

ਹੋਰ ਵੇਖੋ :ਰਾਧਿਕਾ ਦੀਆਂ ਬੋਲਡ ਤਸਵੀਰਾਂ ਵਾਇਰਲ, ਦੋਖੋ ਤਸਵੀਰਾਂ

Salman-Khan Salman-Khan

'ਭਾਰਤ' ਫਿਲਮ ਵਿੱਚ ਸਲਮਾਨ ਦੇ ਨਾਲ ਕੈਟਰੀਨਾ ਕੈਫ ਨਜ਼ਰ ਆਵੇਗੀ । ਜਦੋਂ ਕਿ ਇਸ ਫਿਲਮ 'ਚ ਦਿਸ਼ਾ ਪਟਾਨੀ ਸਲਮਾਨ ਖਾਨ ਦੀ ਭੈਣ ਬਣੀ ਹੋਈ ਹੈ ।ਕੈਟਰੀਨਾ ਕੈਫ ਸਲਮਾਨ ਨਾਲ ਕਈ ਫ਼ਿਲਮਾਂ ਕਰ ਚੁੱਕੀ ਹੈ ਪਰ ਦਿਸ਼ਾ ਦੀ ਸਲਮਾਨ ਨਾਲ ਪਹਿਲੀ ਫਿਲਮ ਹੈ । ਇਹਨਾਂ ਕਲਾਕਾਰਾਂ ਤੋਂ ਇਲਾਵਾ ਭਾਰਤ ਵਿੱਚ ਨੌਰਾ ਫਤੇਹੀ ਅਤੇ ਸੁਨੀਲ ਗ੍ਰੋਵਰ ਪਹਿਲੀ ਵਾਰ ਨਜ਼ਰ ਆ ਰਹੇ ਹਨ।

ਹੋਰ ਵੇਖੋ :ਕੀ ਸਰਗੁਣ ਮਹਿਤਾ ਹੈ ਗਰਭਵਤੀ, ਰਵੀ ਕਰਨਗੇ ਖੁਲਾਸਾ

[embed]https://www.instagram.com/p/Bp6_yeIlJkg/?utm_source=ig_embed[/embed]

ਫ਼ਿਲਮ ਦੀ ਸ਼ੂਟਿੰਗ ਦੌਰਾਨ ਮੁੱਖ ਭੂਮਿਕਾ ਨਿਭਾ ਰਹੇ ਮੇਯਾਂਗ ਚਾਂਗ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਵਿੱਚੋਂ ਇੱਕ ਤਸਵੀਰ 'ਚ ਸਲਮਾਨ, ਦਿਸ਼ਾ ਅਤੇ ਸੁਨੀਲ ਗ੍ਰੋਵਰ ਦੇ ਨਾਲ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਵੀ ਨਜ਼ਰ ਆ ਰਹੇ ਹਨ। ਮੇਯਾਂਗ ਨੇ ਇਸ ਤਸਵੀਰ 'ਤੇ ਲਿਖਿਆ ਹੈ ਕਿ ਉਹ 'ਉਮੀਦ ਕਰਦੇ ਹਨ ਕਿ ਸਭ ਦੀ ਦੀਵਾਲੀ ਧਮਾਲ ਰਹੀ ਹੈ, ਕਿਉਂਕਿ ਅਸਲ ਧਮਾਕਾ ਅਗਲੀ ਈਦ 'ਤੇ ਹੋਣਾ ਹੈ।'

You may also like