ਅਗਵਾ ਹੋਈ ਇੱਕ ਸਾਲ ਦੀ ਬੱਚੀ ਨੂੰ ਪੁਲਿਸ ਨੇ ਛੁਡਵਾਇਆ, ਐਕਟਰ ਸਲਮਾਨ ਖ਼ਾਨ ਨੇ ਮੁੰਬਈ ਪੁਲਿਸ ਦੀ ਇਸ ਤਰ੍ਹਾਂ ਕੀਤੀ ਤਾਰੀਫ਼
Salman Khan praises Mumbai Police News: ਮੁੰਬਈ ਪੁਲਿਸ ਨੇ ਅਗਵਾ ਹੋਈ ਇੱਕ ਸਾਲ ਦੀ ਬੱਚੀ ਦੇ ਮਾਮਲੇ ਨੂੰ ਸੁਲਝਾ ਲਿਆ ਹੈ, ਜਿਸ ਵਿੱਚ ਪੁਲਿਸ ਨੇ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਮੁਲਜ਼ਮ ਔਰਤਾਂ ਤੋਂ ਪਤਾ ਲੱਗਾ ਹੈ ਕਿ ਉਹ ਲੜਕੀ ਨੂੰ ਹੈਦਰਾਬਾਦ ਲੈ ਕੇ ਜਾ ਰਹੀਆਂ ਸਨ, ਜਿੱਥੇ ਲੜਕੀ ਨੂੰ ਭੀਖ ਮੰਗਣ ਲਈ ਵਰਤਿਆ ਜਾਣਾ ਸੀ। ਇਸ ਪਿੱਛੇ ਇੱਕ ਅੰਤਰਰਾਜੀ ਗਿਰੋਹ ਦਾ ਹੱਥ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਮੁੰਬਈ ਪੁਲਿਸ ਦੇ ਇਸ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਵੀ ਇਸ ਮਾਮਲੇ ਨੂੰ ਲੈ ਕੇ ਮੁੰਬਈ ਪੁਲਿਸ ਦੀ ਤਾਰੀਫ਼ ਕੀਤੀ ਹੈ।
Image Source : Instagram
ਹੋਰ ਪੜ੍ਹੋ : ਚਾਰੂ ਅਸੋਪਾ ਨਾਲ ਅਫੇਅਰ ਦੀਆਂ ਖਬਰਾਂ 'ਤੇ ਕਰਨ ਮਹਿਰਾ ਨੇ ਤੋੜੀ ਚੁੱਪੀ, ਕਿਹਾ- ‘ਮੈਨੂੰ ਇਸ ਸਭ ਵਿੱਚ...’
Image Source : Instagram
ਸਲਮਾਨ ਖਾਨ ਨੇ ਟਵੀਟ ਕਰਦੇ ਹੋਏ ਮੁੰਬਈ ਪੁਲਿਸ ਨੂੰ ਥਾਪੜਾ ਦਿੱਤਾ ਹੈ। ਸਲਮਾਨ ਨੇ ਟਵੀਟ ਕਰਕੇ ਲਿਖਿਆ, ‘ਭਗਵਾਨ ਮੁੰਬਈ ਪੁਲਿਸ ਦਾ ਭਲਾ ਕਰੇ! ਤੁਹਾਨੂੰ ਹੋਰ ਤਾਕਤ, ਪ੍ਰਾਰਥਨਾਵਾਂ ਅਤੇ ਅਸੀਸਾਂ। ਬਾਲ ਤਸਕਰੀ ਮਨੁੱਖ ਦੁਆਰਾ ਕੀਤਾ ਗਿਆ ਸਭ ਤੋਂ ਘਿਨਾਉਣਾ ਅਪਰਾਧ ਹੈ, ਇਨ੍ਹਾਂ ਅਪਰਾਧੀਆਂ ਅਤੇ ਇਨ੍ਹਾਂ ਦੇ ਸਮਰਥਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਪ੍ਰਾਰਥਨਾ ਕਰੋ ਕਿ ਸਾਰੇ ਬੱਚੇ ਲੱਭੇ ਅਤੇ ਆਪਣੇ ਮਾਪਿਆਂ ਕੋਲ ਵਾਪਸ ਆ ਜਾਣ’।
Image Source : Instagram
ਤੁਹਾਨੂੰ ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਸਲਮਾਨ ਖ਼ਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮੁੰਬਈ ਪੁਲਿਸ ਸਲਮਾਨ ਖ਼ਾਨ ਨੂੰ Y ਸ਼੍ਰੇਣੀ ਦੀ ਸੁਰੱਖਿਆ ਦੇਵੇਗੀ। ਬਿਸ਼ਨੋਈ ਗੈਂਗ ਨੇ ਕਥਿਤ ਤੌਰ 'ਤੇ ਸੁਪਰਸਟਾਰ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
God bless mumbai police! More power, prayers n Duas to u. The most heinous crime committed by humans is child trafficking, these criminals n their supporters should be severely punished. Pray that all kids are found and returned to their parents. @MumbaiPolice @CPMumbaiPolice
— Salman Khan (@BeingSalmanKhan) November 4, 2022