ਸੱਪ ਦੇ ਡੱਸਣ ਤੋਂ ਬਾਅਦ ਬਰਥਡੇ ‘ਤੇ ਸਲਮਾਨ ਖ਼ਾਨ ਮੀਡੀਆ ਦੇ ਸਾਹਮਣੇ ਆਏ, ਵੀਡੀਓ ਹੋ ਰਿਹਾ ਵਾਇਰਲ

written by Shaminder | December 27, 2021

ਸਲਮਾਨ ਖ਼ਾਨ (Salman Khan)ਆਪਣਾ ਜਨਮ ਦਿਨ (Birthday) ਮਨਾ ਰਹੇ ਹਨ, ਪਰ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਇੱਕ ਸੱਪ ਨੇ ਡੱਸ ਲਿਆ ਸੀ । ਜਿਸ ਤੋਂ ਬਾਅਦ ਦੇਰ ਰਾਤ ਅਦਾਕਾਰ ਮੀਡੀਆ ਦੇ ਸਾਹਮਣੇ ਆਇਆ ਅਤੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ।ਇਸ ਦੇ ਨਾਲ ਹੀ ਅਦਾਕਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਸੱਪ ਦੇ ਡੰਗਣ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਸਮਾਈਲ ਦਿੰਦੇ ਹੋਏ ਨਜ਼ਰ ਆਏ ।

Salman Khan, image From instagram

ਹੋਰ ਪੜ੍ਹੋ : ਆਲਿਆ ਭੱਟ ਨੂੰ ਬੀਐੱਮਸੀ ਨੇ ਦਿੱਤੀ ਵੱਡੀ ਰਾਹਤ, ਮੁੰਬਈ ਤੋਂ ਬਾਹਰ ਜਾ ਰਹੀ ਅਦਾਕਾਰਾ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਨੇ । ਜਿੱਥੇ ਫੈਨਸ ਅਦਾਕਾਰ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਉਸ ਦੇ ਨਾਲ ਹੀ ਅਦਾਕਾਰ ਨੂੰ ਜਨਮ ਦਿਨ ਦੀ ਵਧਾਈ ਵੀ ਦੇ ਰਹੇ ਹਨ ।

Salman Khan image From instagram

ਸਲਮਾਨ ਖਾਨ ਅੱਜ ਆਪਣੇ ਪਨਵੇਲ ਫਾਰਮ ਹਾਊਸ 'ਤੇ ਆਪਣਾ ੫੬ਵਾਂ ਜਨਮਦਿਨ ਮਨਾ ਰਹੇ ਹਨ। ਸਲਮਾਨ ਖਾਨ ਇਸ ਮੌਕੇ ਚਮੜੇ ਦੀ ਜੈਕੇਟ ਅਤੇ ਗੂੜ੍ਹੇ ਡੈਨੀਮ ਜੁੱਤੇ ਦੇ ਉੱਪਰ ਇੱਕ ਕਾਲੀ ਟੀ-ਸ਼ਰਟ ਪਹਿਨੀ ਸੀ। ਸੁਪਰਸਟਾਰ ਨੇ ਆਪਣੇ ਫਾਰਮ ਹਾਊਸ ਦੇ ਬਾਹਰ ਮੀਡੀਆ ਨਾਲ ਗੱਲਬਾਤ ਵੀ ਕੀਤੀ, ਜਿੱਥੇ ਉਨ੍ਹਾਂ ਨੇ ਆਪਣੀਆਂ ਆਉਣ ਵਾਲੀਆਂ ਫਿਲਮਾਂ, ਸੱਪ ਦੇ ਕੱਟਣ ਦੀ ਘਟਨਾ ਬਾਰੇ ਗੱਲ ਕੀਤੀ। ਸਲਮਾਨ ਨੇ ਦੱਸਿਆ ਕਿ ਉਹ ਜਲਦ ਹੀ 'ਬਜਰੰਗੀ ਭਾਈਜਾਨ ੨' ਲੈ ਕੇ ਆਉਣਗੇ।

 

View this post on Instagram

 

A post shared by Viral Bhayani (@viralbhayani)

You may also like