ਸਲਮਾਨ ਖ਼ਾਨ ਨੇ ਖੋਲਿ੍ਆ ਆਪਣੇ ਬ੍ਰੇਸਲੇਟ ਦਾ ਰਾਜ਼, ਦੱਸਿਆ ਕਿਉਂ ਪਹਿਨਦੇ ਹਨ ਹੱਥ ‘ਚ ਬ੍ਰੇਸਲੇਟ

written by Shaminder | January 03, 2022

ਸਲਮਾਨ ਖ਼ਾਨ (Salman Khan) ਨੇ ਹਾਲ ਹੀ ‘ਚ ਆਪਣਾ ਜਨਮ ਦਿਨ ਸੈਲੀਬ੍ਰੇਟ ਕੀਤਾ ਹੈ । ਸਲਮਾਨ ਖ਼ਾਨ ਹਰ ਕਿਸੇ ਦੇ ਪਸੰਦੀਦਾ ਅਦਾਕਾਰ ਹਨ । ਉਨ੍ਹਾਂ ਦੀਆਂ ਫ਼ਿਲਮਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਸਲਮਾਨ ਖ਼ਾਨ ਅਜਿਹੇ ਅਦਾਕਾਰ ਹਨ ਜੋ ਸਮਾਜ ਦੇ ਲੋਕਾਂ ਦੀ ਭਲਾਈ ਲਈ ਵੀ ਜਾਣੇ ਜਾਂਦੇ ਹਨ । ਸਲਮਾਨ ਖ਼ਾਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਸਲਮਾਨ ਖ਼ਾਨ ਆਪਣੇ ਹੱਥ ‘ਚ ਹਮੇਸ਼ਾ ਹੀ ਪਾਏ ਜਾਣ ਵਾਲੇ ਬ੍ਰੇਸਲੇਟ (bracelet) ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ ।

Salman khan image From instagram

ਹੋਰ ਪੜ੍ਹੋ : ਵਿੱਕੀ ਕੌਸ਼ਲ ਨੂੰ ਸਾਰਾ ਅਲੀ ਖ਼ਾਨ ਨੂੰ ਬਾਈਕ ‘ਤੇ ਬਿਠਾ ਕੇ ਘੁੰਮਾਉਣਾ ਪਿਆ ਮਹਿੰਗਾ, ਫ਼ਿਲਮ ਦੀ ਯੂਨਿਟ ਦੇ ਖ਼ਿਲਾਫ ਮਾਮਲਾ ਦਰਜ

ਇਹ ਵੀਡੀਓ ਕਿਸੇ ਸਮਾਰੋਹ ਦਾ ਹੈ,ਜਿਸ ‘ਚ ਸਲਮਾਨ ਖ਼ਾਨ ਆਪਣੇ ਹੱਥ ‘ਚ ਪਾਏ ਇਸ ਬ੍ਰੈਸਲੇਟ ਬਾਰੇ ਗੱਲਬਾਤ ਕਰ ਰਹੇ ਹਨ ।ਇਸ 'ਤੇ ਸਲਮਾਨ ਦਾ ਕਹਿਣਾ ਹੈ ਕਿ ਜਦੋਂ ਉਹ ਛੋਟੇ ਸਨ ਤਾਂ ਉਨ੍ਹਾਂ ਦੇ ਪਿਤਾ ਸਲੀਮ ਖਾਨ ਵੀ ਅਜਿਹਾ ਹੀ ਬਰੇਸਲੇਟ ਪਹਿਨਦੇ ਸਨ।

Salman Khan image From instagram

ਸਲਮਾਨ ਮੁਤਾਬਕ ਉਨ੍ਹਾਂ ਨੂੰ ਇਹ ਕਾਫੀ ਕੂਲ ਲੱਗਾ। ਸਲਮਾਨ ਅੱਗੇ ਦੱਸਦੇ ਹਨ ਕਿ ਜਦੋਂ ਉਹ ਖੁਦ ਐਕਟਿੰਗ ਕਰਨ ਆਏ ਸਨ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਉਹੀ ਬਰੇਸਲੇਟ ਗਿਫਟ ਕੀਤਾ ਸੀ। ਅਦਾਕਾਰ ਨੇ ਵੀਡੀਓ ਵਿਚ ਦੱਸਿਆ ਸੀ ਕਿ ਬਰੇਸਲੇਟ ਵਿਚ ਮੌਜੂਦ ਪੱਥਰ ਦਾ ਨਾਮ ਫਿਰੋਜ਼ਾ ਹੈ। ਸਲਮਾਨ ਨੇ ਆਪਣੇ ਪ੍ਰਸ਼ੰਸਕ ਨੂੰ ਕਿਹਾ ਕਿ ਇਹ ਪੱਥਰ ਖੁਦ ਉਨ੍ਹਾਂ 'ਤੇ ਆਉਣ ਵਾਲੀ ਸਾਰੀ ਨਕਾਰਾਤਮਕਤਾ ਨੂੰ ਸਹਿਣ ਕਰਦਾ ਹੈ।

 

View this post on Instagram

 

A post shared by salman khan 🔵 (@kingno.1____)

ਅਦਾਕਾਰ ਮੁਤਾਬਕ ਜਦੋਂ ਨਕਾਰਾਤਮਕਤਾ ਨੇੜੇ ਆਉਂਦੀ ਹੈ ਤਾਂ ਇਹ ਪੱਥਰ ਆਪਣੇ ਆਪ ਟੁੱਟ ਜਾਂਦਾ ਹੈ। ਵੀਡੀਓ 'ਚ ਸਲਮਾਨ ਖਾਨ ਦੱਸਦੇ ਹਨ ਕਿ ਇਹ ਉਨ੍ਹਾਂ ਦਾ 7ਵਾਂ ਪੱਥਰ ਹੈ। ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ । ਜਿਸ ਦਾ ਉਸ ਦੇ ਪ੍ਰਸ਼ੰਸਕ ਵੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।

You may also like