ਦੇਸੀ ਲੁੱਕ ‘ਚ ਸਲਮਾਨ ਖ਼ਾਨ ਨੇ ਸ਼ੇਅਰ ਕੀਤੀ ਫੋਟੋ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ

written by Lajwinder kaur | January 21, 2022

ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ salman khan ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਸਿਰ 'ਤੇ ਕੱਪੜਾ ਬੰਨ੍ਹਿਆ ਹੋਇਆ ਹੈ। ਇਸ ਫੋਟੋ ਨੂੰ ਸਲਮਾਨ ਖ਼ਾਨ ਨੇ ਕੈਪਸ਼ਨ ਦਿੱਤੀ ਹੈ, ‘ਮੈਂ ਕਮਰਸ਼ੀਅਲ ਅਤੇ ਟ੍ਰੇਲਰ ਆਦਿ ਪੋਸਟ ਕਰਦਾ ਰਹਿੰਦਾ ਹਾਂ... ਆਪਣੇ ਹੀ ਬ੍ਰਾਂਡ ਹੈ ਨਾ.. ਸਮਝੇ ਕਿਆ? ਸਬ ਸੁਣ ਰਿਹਾ ਹੂੰ, ਮੈਂ ਤੈਨੂੰ ਵੇਖਦਾ ਹਾਂ, ਮੈਂ ਸੁਣਦਾ ਹਾਂ। ਅੱਜ ਏਕ ਪੋਸਟ ਕੱਲ ਇੱਕ ਟੀਜ਼ਰ..’।

ਹੋਰ ਪੜ੍ਹੋ : 'ਗਹਿਰਾਈਆਂ' ਦਾ ਟ੍ਰੇਲਰ ਹੋਇਆ ਰਿਲੀਜ਼, ਰਿਸ਼ਤਿਆਂ ਦੀ ਕੜਵਾਹਟ 'ਚ ਫਸੀਆਂ ਨਜ਼ਰ ਆਈ ਦੀਪਿਕਾ ਪਾਦੂਕੋਣ ਤੇ ਅਨੰਨਿਆ ਪਾਂਡੇ

salman khan image source instagram

ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਫੋਟੋ ਏਨੀਂ ਪਸੰਦ ਆ ਰਹੀ ਹੈ, ਜਿਸ ਕਰਕੇ ਲਾਈਕਸ ਦੀ ਤਾਂ ਝੜੀ ਲੱਗੀ ਹੋਈ ਹੈ। ਇੱਕ ਮਿਲੀਅਨ ਤੋਂ ਵੱਧ ਲਾਈਕਸ ਇਸ ਤਸਵੀਰ ਉੱਤੇ ਆ ਚੁੱਕੇ ਹਨ। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਸਲਮਾਨ ਦੀ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕਾਂ ਨੇ ਸਲਮਾਨ ਖ਼ਾਨ ਦੇ ਆਉਣ ਵਾਲੇ ਗੀਤ ਲਈ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

ਹੋਰ ਪੜ੍ਹੋ : ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗਾਇਕ ਬਾਈ ਅਮਰਜੀਤ ਤੇ ਬੰਨੀ ਬੈਦਵਾਨ ਦਾ ਨਵਾਂ ਗੀਤ ‘3 Star’ 25 ਜਨਵਰੀ ਨੂੰ ਹੋਵੇਗਾ ਰਿਲੀਜ਼

salman khan image image source instagram

ਦਰਅਸਲ, ਨਵੇਂ ਸਾਲ ਦੀ ਸ਼ੁਰੂਆਤ 'ਚ ਸਲਮਾਨ ਖ਼ਾਨ ਟੀ-ਸੀਰੀਜ਼ ਨਾਲ ਧਮਾਲ ਮਚਾਉਣ ਜਾ ਰਹੇ ਹਨ। ਟੀ-ਸੀਰੀਜ਼ ਸਲਮਾਨ ਖ਼ਾਨ ਫਿਲਮਜ਼ ਦੇ ਨਾਲ ਮਿਲ ਕੇ ਇੱਕ ਨਵਾਂ ਗੀਤ ਰਿਲੀਜ਼ ਕਰਨ ਜਾ ਰਹੀ ਹੈ, ਜਿਸ ਵਿੱਚ ਗੁਰੂ ਰੰਧਾਵਾ ਅਤੇ ਯੂਲੀਆ ਵੰਤੂਰ ਦੀ ਆਵਾਜ਼ ਹੋਵੇਗੀ। ਜਦਕਿ ਇਸ ਗੀਤ 'ਚ ਉਨ੍ਹਾਂ ਨਾਲ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਅਤੇ ਪ੍ਰਗਿਆ ਜੈਸਵਾਲ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਯੂਲੀਆ ਵੰਤੂਰ ਸਲਮਾਨ ਖ਼ਾਨ ਦੀ ਚੰਗੀ ਦੋਸਤ ਹੈ। ਇਸ ਤਰ੍ਹਾਂ ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਜ਼ਬਰਦਸਤ ਕ੍ਰੇਜ਼ ਹੈ। ਆਉਣ ਵਾਲੇ ਸਮੇਂ 'ਚ ਸਲਮਾਨ ਖ਼ਾਨ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਇਸ ਵਾਰ ਵੀ ਬਿੱਗ ਬੌਸ ਸੀਜ਼ਨ -15 ਨੂੰ ਹੋਸਟ ਕਰਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

A post shared by Salman Khan (@beingsalmankhan)

You may also like