ਸਲਮਾਨ ਖ਼ਾਨ ਦੀ ਸਪੈਸ਼ਲ ਫੈਨ ਨੇ ਪੈਰ ਦੇ ਨਾਲ ਬਣਾਇਆ ਸਕੈਚ, ਦੇਖੋ ਵੀਡੀਓ

written by Lajwinder kaur | July 17, 2019

ਦਬੰਗ ਖ਼ਾਨ, ਬਜਰੰਗੀ ਭਾਈ ਜਾਨ, ਰਾਧੇ ਭਾਈ ਆਦਿ ਕਈ ਨਾਮਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਸਲਮਾਨ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਖ਼ਾਸ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਨ੍ਹਾਂ ਦੀ ਦਿਵਿਆਂਗ ਫੈਨ ਸਲਮਾਨ ਖ਼ਾਨ ਦਾ ਸਕੈਚ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਫੈਨ ਦੀ ਖਾਸ ਗੱਲ ਇਹ ਹੈ ਕਿ ਹੱਥ ਦੇ ਨਾਲ ਨਹੀਂ ਸਗੋਂ ਪੈਰ ਦੇ ਨਾਲ ਇਹ ਪੇਂਟਿੰਗ ਬਣਾਈ ਹੈ।

View this post on Instagram
 

God bless... can’t reciprocate the love but prayers and much love !!!

A post shared by Salman Khan (@beingsalmankhan) on

ਹੋਰ ਵੇਖੋ:ਕਰਨ ਔਜਲਾ ਦੀ ਕਲਮ ਤੇ ‘ਮੌਂਟੀ ਤੇ ਵਾਰਿਸ’ ਦੀ ਆਵਾਜ਼ ‘ਚ ਰਿਲੀਜ਼ ਹੋਇਆ Bad luck ਗੀਤ, ਦੇਖੋ ਵੀਡੀਓ ਸਲਮਾਨ ਖ਼ਾਨ ਦੀ ਫੈਨ ਫਾਲੋਵਿੰਗ ਬਹੁਤ ਜ਼ਿਆਦਾ ਹੈ ਜਿਸ ਦੇ ਚੱਲਦੇ ਉਹ ਵੀ ਆਪਣੇ ਫੈਨਜ਼ ਨੂੰ ਸਤਿਕਾਰ ਤੇ ਪਿਆਰ ਦੇਣ ਤੋਂ ਪਿੱਛੇ ਨਹੀਂ ਰਹਿੰਦੇ। ਜਿਸਦੇ ਚੱਲਦੇ ਉਨ੍ਹਾਂ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਸਾਂਝੇ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, 'ਪਰਮਾਤਮਾ ਭਲਾ ਕਰੇ.. ਅਰਦਾਸ ਤੇ ਬਹੁਤ ਸਾਰਾ ਪਿਆਰ!!!' Salman Khan Shared His Specially Abled Fan Who Made Sketch Salman Khan Shared His Specially Abled Fan Who Made Sketch ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ਉੱਤੇ ਦਰਸ਼ਕਾਂ ਦੇ ਨਾਲ ਬਾਲੀਵੁੱਡ ਤੇ ਕ੍ਰਿਕਟ ਜਗਤ ਦੀਆਂ ਕਈ ਹਸਤੀਆਂ ਨੇ ਕਮੈਂਟਸ ਦੇ ਰਾਹੀਂ ਆਪਣਾ ਪਿਆਰ ਤੇ ਸਤਿਕਾਰ ਵਾਲੀ ਪ੍ਰਤੀਕ੍ਰਿਰਿਆ ਦਿੱਤੀ ਹੈ। ਹੁਣ ਤੱਕ ਇਸ ਵੀਡੀਓ ਨੂੰ ਤਿੰਨ ਮਿਲੀਅਨ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।  

0 Comments
0

You may also like