ਸਲਮਾਨ ਖ਼ਾਨ ਨੇ ਆਪਣੀ ਨਵੀਂ ਫ਼ਿਲਮ ਦਾ ਫਰਸਟ ਲੁੱਕ ਕੀਤਾ ਸਾਂਝਾ

written by Rupinder Kaler | December 21, 2020

ਸਲਮਾਨ ਖਾਨ ਛੇਤੀ ਹੀ ਆਯੁਸ਼ ਸ਼ਰਮਾ ਦੀ ਅਗਲੀ ਫਿਲਮ 'Antim: The Final Truth ' ਵਿੱਚ ਦਿਖਾਈ ਦੇਣ ਵਾਲੇ ਹਨ । ਸਲਮਾਨ ਨੇ ਹਾਲ ਹੀ ਵਿੱਚ ਇਸ ਫ਼ਿਲਮ ਦਾ ਪਹਿਲਾ ਲੁੱਕ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਫ਼ਿਲਮ ਦੀ ਫਰਸਟ ਲੁੱਕ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫਿਲਮ ਵਿਚ ਸਲਮਾਨ ਖਾਨ ਅਤੇ ਆਯੁਸ਼ ਸ਼ਰਮਾ ਵਿਚਾਲੇ ਜ਼ਬਰਦਸਤ ਟਕਰਾਅ ਦੇਖਣ ਨੂੰ ਮਿਲੇਗਾ। salman ਹੋਰ ਪੜ੍ਹੋ :

salman 'ਅੰਤਿਮ' ਦਾ ਪਹਿਲਾ ਲੁੱਕ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਲਿਖਿਆ ਹੈ,' ਅੰਤਿਮ ਦੀ ਸ਼ੁਰੂਆਤ ... 'ਇਸ ਤਰ੍ਹਾਂ ਸਲਮਾਨ ਖਾਨ ਦੇ ਇਸ ਟਵੀਟ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ 'Antim: The Final Truth' ਸਲਮਾਨ ਖਾਨ ਪ੍ਰੋਡਕਸ਼ਨ ਹੇਠ ਬਣ ਰਹੀ ਹੈ । salman ਇਹ ਫਿਲਮ ਅਗਸਤ 2021 'ਚ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਿਰਦੇਸ਼ਕ ਮਹੇਸ਼ ਮਾਂਜਰੇਕਰ ਹਨ ਅਤੇ ਇਸ ਫਿਲਮ ਨੂੰ 2018 ਦੀ ਸੁਪਰਹਿੱਟ ਮਰਾਠੀ ਫਿਲਮ 'ਮੁਲਸ਼ੀ' ਦਾ ਰੀਮੇਕ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਆਯੁਸ਼ ਸ਼ਰਮਾ ਇਸ ਵਾਰ ਕੁਝ ਵੱਖਰੇ ਅੰਦਾਜ਼ ਵਿੱਚ ਦਿਖਾਈ ਦੇ ਸਕਦੇ ਹਨ। [embed]https://twitter.com/BeingSalmanKhan/status/1340937612647796736[/embed]

0 Comments
0

You may also like