ਅੱਜ ਹੈ ਗੋਵਿੰਦਾ ਦਾ ਜਨਮ ਦਿਨ, ਇਸ ਗਲਤੀ ਕਰਕੇ ਬਾਲੀਵੁੱਡ ਵਿੱਚੋਂ ਹੋ ਗਏ ਗਾਇਬ

written by Rupinder Kaler | December 21, 2020

ਗੋਵਿੰਦਾ ਅਜਿਹਾ ਨਾਂ ਹੈ ਜਿਨ੍ਹਾਂ ਬਾਰੇ ਹਰ ਕੋਈ ਜਾਣਦਾ ਹੈ । ਪਰ 90 ਦੇ ਦਹਾਕੇ ਤੋਂ ਬਾਅਦ ਗੋਵਿੰਦਾ ਬਾਲੀਵੁੱਡ ਵਿੱਚੋਂ ਗਾਇਬ ਹੀ ਹੋ ਗਏ ਹਨ । ਇਹ ਦੇਖ ਕੇ ਹਰ ਕਿਸੇ ਦੇ ਦਿਮਾਗ ਵਿੱਚ ਇਹ ਹੀ ਸਵਾਲ ਆਉਂਦਾ ਹੈ ਕਿ ਉਹ ਇਸ ਤਰ੍ਹਾਂ ਕਿਸ ਤਰ੍ਹਾਂ ਗਾਇਬ ਹੋ ਗਏ । ਜਿਸ ਦਾ ਜਵਾਬ ਗੋਵਿੰਦਾ ਨੇ ਖੁਦ ਇੱਕ ਇੰਟਰਵਿਊ ਵਿੱਚ ਦਿੱਤਾ ਸੀ । ਉਹਨਾਂ ਦਾ ਕਹਿਣਾ ਸੀ ਕਿ ਕਿਸੇ ਵੀ ਵੱਡੇ ਗਰੁੱਪ ਨਾਲ ਨਾ ਜੁੜਿਆ ਹੋਣਾ, ਉਹਨਾਂ ਦੇ ਕਰੀਅਰ ਲਈ ਬਹੁਤ ਨੁਕਸਾਨ ਦਾਇਕ ਰਿਹਾ । Govinda ਹੋਰ ਪੜ੍ਹੋ :

govinda ਉਹਨਾਂ ਦਾ ਕਹਿਣਾ ਸੀ ਕਿ ਜੇਕਰ ਉਹ ਕਿਸੇ ਵੱਡੇ ਪ੍ਰੋਡਕਸ਼ਨ ਹਾਊਸ ਜਾਂ ਗਰੁੱਪ ਨਾਲ ਜੁੜੇ ਰਹਿੰਦੇ ਤਾਂ ਸ਼ਾਇਦ ਉਹਨਾਂ ਨੂੰ ਵੱਡੀਆਂ ਫ਼ਿਲਮਾਂ ਮਿਲਦੀਆਂ ਰਹਿੰਦੀਆ । ਉਹਨਾਂ ਨੇ ਕਿਹਾ ਕਿ ਬਾਲੀਵੁੱਡ ਇੱਕ ਵੱਡਾ ਪਰਿਵਾਰ ਹੈ, ਜੇਕਰ ਤੁਸੀਂ ਸਾਰਿਆਂ ਨਾਲ ਬਣਾ ਕੇ ਚੱਲਦੇ ਹੋ ਤਾਂ ਇਹ ਕੰਮ ਕਰ ਜਾਵੇਗਾ । Karamjit Anmol meets Govinda and his Daughter in Mumbai ਜੇਕਰ ਤੁਸੀਂ ਉਸ ਪਰਿਵਾਰ ਦਾ ਹਿੱਸਾ ਹੋ ਤਾਂ ਤੁਸੀਂ ਵਧੀਆ ਕੰਮ ਕਰੋਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੋਵਿੰਦਾ ਦਾ ਡਾਇਰੈਕਟਰ ਡੇਵਿਡ ਧਵਨ ਨਾਲ ਮਨ ਮੁਟਾਅ ਚੱਲ ਰਿਹਾ ਹੈ । ਜਦੋਂ ਕਿ ਇਸ ਜੋੜੀ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੋਵਿੰਦਾ 21 ਦਸੰਬਰ ਯਾਨੀ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ ।

0 Comments
0

You may also like