Advertisment

ਕੀ ਤੋਂ ਕੀ ਹੋ ਗਿਆ ਆਇਸ਼ਾ ਟਾਕਿਆ ਦਾ ਹਾਲ, ਸਹੁਰੇ ਦੀ ਇਸ ਹਰਕਤ ਕਰਕੇ ਉਠਾਉਣੀ ਪਈ ਸੀ ਸ਼ਰਮਿੰਦਗੀ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ  

author-image
By Rupinder Kaler
New Update
ਕੀ ਤੋਂ ਕੀ ਹੋ ਗਿਆ ਆਇਸ਼ਾ ਟਾਕਿਆ ਦਾ ਹਾਲ, ਸਹੁਰੇ ਦੀ ਇਸ ਹਰਕਤ ਕਰਕੇ ਉਠਾਉਣੀ ਪਈ ਸੀ ਸ਼ਰਮਿੰਦਗੀ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ  
Advertisment
ਬਾਲੀਵੁੱਡ ਐਕਟਰੈੱਸ ਆਇਸ਼ਾ ਟਾਕਿਆ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 10 ਅਪ੍ਰੈਲ 1986 ਨੂੰ ਮੁਬੰਈ ਵਿੱਚ ਹੋਇਆ ਸੀ । ਉਹਨਾਂ ਦੇ ਪਿਤਾ ਗੁਜਰਾਤੀ ਹਨ ਜਦੋਂ ਕਿ ਮਾਂ ਬ੍ਰਿਟਿਸ਼ ਹਨ ਜਦੋਂ ਆਇਸ਼ਾ ਚਾਰ ਸਾਲ ਦੀ ਉਦੋਂ ਤੋਂ ਹੀ ਉਹ ਮਾਡਲਿੰਗ ਕਰਦੀ ਆ ਰਹੀ ਹੈ । ਸਾਲ 2੦੦੦ ਵਿੱਚ ਆਯਸ਼ਾ ਨੇ ਫਾਲਗੁਨੀ ਪਾਠਕ ਦੇ ਗਾਣੇ 'ਮੇਰੀ ਚੁਨਰ ਉੜ ਉੜ ਜਾਏ' ਵਿੱਚ ਕੰਮ ਕੀਤਾ ਸੀ । ਇਸ ਗਾਣੇ ਨੇ ਹਰ ਇੱਕ ਦਾ ਮਨ ਮੋਹ ਲਿਆ ਸੀ । ਇਸ ਤੋਂ ਬਾਅਦ ਆਇਸ਼ਾ ਇੱਕ ਹੋਰ ਵੀਡਿਓ ਸ਼ੇਕ ਇਟ ਡੈਡੀ ਵਿੱਚ ਨਜ਼ਰ ਆਈ ਸੀ ਇਸ ਵੀਡਿਓ ਨੇ ਬਾਲੀਵੁੱਡ ਵਿੱਚ ਵੀ ਉਸ ਦੇ ਚਰਚੇ ਛੇੜ ਦਿੱਤੇ ਸਨ ।ਹੌਲੀ-ਹੌਲੀ ਆਇਸ਼ਾ ਨੂੰ ਹਿੰਦੀ  ਫ਼ਿਲਮਾਂ ਵਿੱਚ ਕੰਮ ਮਿਲਣਾ ਸ਼ੁਰੂ ਹੋ ਗਿਆ ਸੀ ।ਆਇਸ਼ਾ ਦੀ ਪਹਿਲੀ ਫ਼ਿਲਮ 2004 ਵਿੱਚ ਟਾਰਜਨ ਦ ਵੰਡਰ ਕਾਰ ਆਈ ਸੀ। ਇਸ ਤੋਂ ਬਾਅਦ ਉਹਨਾਂ ਦੀ ਫ਼ਿਲਮ ਡੋਰ  ਆਈ ਸੀ ।
Advertisment
ਸਲਮਾਨ ਖ਼ਾਨ ਦੇ ਨਾਲ ਆਇਸ਼ਾ ਦੀ ਫ਼ਿਲਮ ਵਾਂਟੇਡ ਸਭ ਤੋਂ ਸਫ਼ਲ ਫ਼ਿਲਮ ਮੰਨੀ ਜਾਂਦੀ ਹੈ । ਪਰ ਆਇਸ਼ਾ ਨੂੰ ਇਸ ਫ਼ਿਲਮ ਦਾ ਕੋਈ ਖ਼ਾਸ ਫਾਇਦਾ ਨਹੀਂ ਹੋਇਆ । ਇਸ ਤੋਂ ਇਲਾਵਾ ਆਇਸ਼ਾ ਦੀਆਂ ਹੋਰ ਵੀ ਕਈ ਫ਼ਿਲਮਾਂ ਆਈਆਂ । ਸਾਲ 2੦੦੦ ਤੋਂ ਹੁਣ ਤੱਕ ਆਇਸ਼ਾ ਦੇ ਚਿਹਰੇ ਵਿੱਚ ਕਾਫੀ ਬਦਲਾਅ ਆ ਚੁੱਕਿਆ ਹੈ । https://www.instagram.com/p/BiOv56-BfQ0/?utm_source=ig_embed&utm_campaign=embed_loading_state_camera ਖ਼ਬਰਾਂ ਦੀ ਮੰਨੀਏ ਤਾਂ ਆਇਸ਼ਾ ਨੇ ਆਪਣੇ ਚਿਹਰੇ ਦੀ ਸਰਜਰੀ ਕਰਵਾਈ ਹੈ ।ਆਇਸ਼ਾ ਨੇ ਸਮਾਜਵਾਦੀ ਪਾਰਟੀ ਦੇ ਲੀਡਰ ਅਬੂ ਆਜ਼ਮੀ ਦੇ ਬੇਟੇ ਫਰਹਾਨ ਆਜ਼ਮੀ ਨਾਲ 2014 ਵਿੱਚ ਵਿਆਹ ਕਰ ਲਿਆ ਸੀ । https://www.instagram.com/p/BpQ9aLzg21e/?utm_source=ig_embed&utm_campaign=embed_loading_state_camera ਪਰ ਆਇਸ਼ਾ ਨੂੰ ਉਸ ਸਮੇਂ ਭਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਹਨਾਂ ਦੇ ਸਹੁਰੇ ਨੇ ਇੱਕ ਰੇਪ ਕੇਸ ਨੂੰ ਲੈ ਕੇ ਵਿਵਾਦਿਤ ਬਿਆਨ ਦੇ ਦਿੱਤਾ ਸੀ । ਸਹੁਰੇ ਦੇ ਇਸ ਬਿਆਨ ਤੋਂ ਬਾਅਦ ਆਇਸ਼ਾ ਲਈ ਅਜੀਬੋ ਗਰੀਬ ਸਥਿਤੀ ਪੈਦਾ ਹੋ ਗਈ ਸੀ । ਇਸ ਲਈ ਆਇਸ਼ਾ ਨੇ ਆਪਣੇ ਟਵਿੱਟਰ 'ਤੇ ਮੁਆਫ਼ੀ ਵੀ ਮੰਗੀ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment