ਸਲਮਾਨ ਖ਼ਾਨ ਦੇ ਬਾਡੀ ਡਬਲ ਸਾਗਰ ਪਾਂਡੇ ਦੀ ਮੌਤ, ਸਲਮਾਨ ਖ਼ਾਨ ਨੇ ਸਾਂਝੀ ਕੀਤੀ ਭਾਵੁਕ ਪੋਸਟ

written by Shaminder | October 01, 2022 11:00am

ਸਲਮਾਨ ਖ਼ਾਨ (Salman Khan ) ਦੇ ਬਾਡੀ ਡਬਲ (Body Double) ਸਾਗਰ ਪਾਂਡੇ ਦਾ ਦਿਹਾਂਤ (Death) ਹੋ ਗਿਆ ਹੈ । ਸਾਗਰ ਪਾਂਡੇ ਨੂੰ ਬੀਤੇ ਦਿਨ ਹਾਰਟ ਅਟੈਕ ਆਇਆ ਸੀ । ਜਿਸ ਤੋਂ ਬਾਅਦ ਉਸ ਦਾ ਦਿਹਾਂਤ ਹੋ ਗਿਆ । ਉਹ 50 ਸਾਲ ਦਾ ਸੀ । ਮੁੰਬਈ ‘ਚ ਦੁਪਹਿਰ ਦੇ ਸਮੇਂ ਉਹ ਜਿੰਮ ‘ਚ ਵਰਕ ਆਊਟ ਕਰ ਰਹੇ ਸਨ । ਇਸੇ ਦੌਰਾਨ ਉਸ ਨੂੰ ਹਾਰਟ ਅਟੈਕ ਆਇਆ ।

Salman khan Image Source : Instagram

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਰੈਂਸਟੋਰੈਂਟ ‘ਚ ਕਰ ਦਿੱਤੀ ਸਭ ਦੇ ਸਾਹਮਣੇ ਅਜਿਹੀ ਹਰਕਤ, ਫਿਰ ਕਿਹਾ ‘ਕਿਸੇ ਨੇ ਵੇਖਿਆ ਤਾਂ ਨਹੀਂ’

ਸਾਗਰ ਪਾਂਡੇ ਭੋਜਪੁਰੀ ਸਿਨੇਮਾ ‘ਚ ਵੀ ਸਰਗਰਮ ਸਨ ਅਤੇ ਲਾਕਡਾਊਨ ਦੇ ਦੌਰਾਨ ਉਹ ਕਾਫੀ ਆਰਥਿਕ ਤੰਗੀ ਦੇ ਨਾਲ ਜੂਝ ਰਹੇ ਸਨ ਜਿਸ ਤੋਂ ਬਾਅਦ ਸਲਮਾਨ ਖ਼ਾਨ ਨੇ ਉਨ੍ਹਾਂ ਦੀ ਮਦਦ ਵੀ ਕੀਤੀ ਸੀ । ਸਾਗਰ ਦੇ ਦਿਹਾਂਤ ਨੇ ਸਲਮਾਨ ਖ਼ਾਨ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ ।

Salman Khan's fees for Bigg Boss 16 is Rs 1000 crore? Actor reveals the truth Image Source:Instagram

ਹੋਰ ਪੜ੍ਹੋ : ਜਸਵਿੰਦਰ ਭੱਲਾ ਨੇ ਮਨਾਇਆ ਪਤਨੀ ਦਾ ਜਨਮ ਦਿਨ, ਅਦਾਕਾਰ ਨੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਗਰ ਨੂੰ ਲੈ ਕੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਸਾਗਰ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਦਿਲ ਸੇ ਸ਼ੁਕਰ ਅਦਾ ਕਰ ਰਹਾ ਹੁੰ, ਉਸ ਵੇਲੇ ਦਾ ਜਦੋਂ ਤੁਸੀਂ ਮੇਰੇ ਨਾਲ ਸੀ, ਰੱਬ ਤੇਰੀ ਆਤਮਾ ਨੂੰ ਸ਼ਾਂਤੀ ਦੇਵੇ ਭਰਾ ਸਾਗਰ, ਧੰਨਵਾਦ। ਰਿਪ ਸਾਗਰ ਪਾਂਡੇ’।

salman-khan-bodey-dubble Image Source : Google

ਸਲਮਾਨ ਖ਼ਾਨ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਹਰ ਕੋਈ ਸਾਗਰ ਦੇ ਦਿਹਾਂਤ ‘ਤੇ ਦੁੱਖ ਜਤਾ ਰਿਹਾ ਹੈ ।ਸਲਮਾਨ ਖ਼ਾਨ ਦੀਆਂ ਕਈ ਫ਼ਿਲਮਾਂ ‘ਚ ਸਾਗਰ ਨੇ ਕੰਮ ਕੀਤਾ ਸੀ । ਇਸ ਤਰ੍ਹਾਂ ਅਚਾਨਕ ਹੋਈ ਸਾਗਰ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਉਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

 

View this post on Instagram

 

A post shared by Salman Khan (@beingsalmankhan)

You may also like