ਸਲਮਾਨ ਖ਼ਾਨ ਦਾ ਬਾਡੀਗਾਰਡ ਗੁਰਮੀਤ ਸਿੰਘ ਉਰਫ ਸ਼ੇਰਾ ਸਿਕਓਰਿਟੀ ਦੇ ਬਦਲੇ ਲੈਂਦਾ ਹੈ ਏਨਾਂ ਪੈਸਾ, ਜਾਣ ਕੇ ਹੋ ਜਾਓਗੇ ਹੈਰਾਨ

written by Shaminder | December 29, 2021

ਸਲਮਾਨ ਖਾਨ (Salman Khan )  ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਨ੍ਹਾਂ ਦੇ ਜਨਮ ਦਿਨ ਤੋਂ ਬਾਅਦ ਅਦਾਕਾਰ ਦੇ ਕੁਝ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਹਨ । ਇਨ੍ਹਾਂ ਵੀਡੀਓਜ਼ ਚੋਂ ਹੀ ਇੱਕ ਵੀਡੀਓ ਇਸ ਤਰ੍ਹਾਂ ਦਾ ਹੈ, ਜਿਸ ‘ਚ ਅਦਾਕਾਰ ਆਟੋ ਰਿਕਸ਼ਾ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਸਲਮਾਨ ਖ਼ਾਨ ਬਾਰੇ ਤਾਂ ਅਸੀਂ ਤੁਹਾਨੂੰ ਰੋਜ਼ ਅਪਡੇਟਸ ਦਿੰਦੇ ਹੀ ਰਹਿੰਦੇ ਹਾਂ ਪਰ ਅੱਜ ਅਸੀਂ ਤੁਹਾਨੂੰ ਅਦਾਕਾਰ ਦੇ ਬਾਡੀਗਾਰਡ ਦਾ ਬਾਡੀਗਾਰਡ  (Bodyguard) ਸ਼ੇਰਾ  (Shera)   ਬਾਰੇ ਦੱਸਣ ਜਾ ਰਹੇ ਹਾਂ ਜੋ ਕਿ 1995  ਤੋਂ ਸਲਮਾਨ ਖਾਨ ਦਾ ਬਾਡੀਗਾਰਡ ਹੈ ।ਸ਼ੇਰਾ ਦਾ ਅਸਲ ਨਾਂਅ ਗੁਰਮੀਤ ਸਿੰਘ ਜੌਲੀ ਹੈ ।

Shera ,, image From instagram

ਹੋਰ ਪੜ੍ਹੋ : ਸੋਨੂੰ ਸੂਦ ਨੇ ਕੀਤੀ ਇਸ ਕਿਊਟ ਜਿਹੇ ਡੌਗੀ ਦੇ ਨਾਲ ਮਸਤੀ, ਵੀਡੀਓ ਕੀਤਾ ਸਾਂਝਾ

ਇੱਕ ਅਖਬਾਰ ਦੀ ਖ਼ਬਰ ਮੁਤਾਬਿਕ ਸ਼ੇਰਾ ਸਕਿਓਰਟੀ ਦੇਣ ਦੇ ਬਦਲੇ ਸਾਲ ਦੇ 2  ਕਰੋੜ ਲੈਂਦੇ ਹਨ ਯਾਨੀ 16 ਲੱਖ ਰੁਪਏ ਪ੍ਰਤੀ ਮਹੀਨਾ । ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸ਼ੇਰਾ ਦਾ ਅਸਲ ਨਾਂਅ ਗੁਰਮੀਤ ਸਿੰਘ ਹੈ ਅਤੇ ਉਨ੍ਹਾਂ ਨੂੰ ਬਾਡੀਬਿਲਡਿੰਗ ਦਾ ਬਹੁਤ ਸ਼ੌਂਕ ਸੀ ਇਸ ਲਈ ਉਹ ਜੂਨੀਅਰ ਮਿਸਟਰ ਮੁੰਬਈ ਤੇ ਮਿਸਟਰ ਮਹਾਰਾਸ਼ਟਰ ਰਹਿ ਚੁੱਕੇ ਹਨ । ਸ਼ੇਰਾ ਦੇ ਪਿਤਾ ਮੁੰਬਈ ਵਿੱਚ ਗੱਡੀਆਂ ਠੀਕ ਕਰਨ ਵਾਲੀ ਵਰਕਸ਼ਾਪ ਚਲਾਉਂਦੇ ਹਨ ।ਉਹਨਾਂ ਦੇ ਪਿਤਾ ਗੁਰਮੀਤ ਸਿੰਘ ਨੂੰ ਪਿਆਰ ਨਾਲ ਸ਼ੇਰਾ ਬੁਲਾਉਂਦੇ ਹਨ ।

Salman khan image From instagram

1995 ਵਿੱਚ ਸੋਹੇਲ ਖ਼ਾਨ ਨੇ ਵਿਦੇਸ਼ੀ ਦੌਰੇ ਦੌਰਾਨ ਸ਼ੇਰਾ ਦੀ ਕੰਪਨੀ ਦੀ ਸਰਵਿਸ ਲਈ ਸੀ । ਉਸ ਦੀ ਸਰਵਿਸ ਤੋਂ ਖੁਸ਼ ਹੋ ਕੇ ਸੋਹੇਲ ਨੇ ਸ਼ੇਰਾ ਨੂੰ ਪੁੱਛਿਆ ਸੀ ਕਿ ਉਹ ਸਲਮਾਨ ਦੀ ਸਕਿਓਰਿਟੀ ਹਮੇਸ਼ਾ ਕਰਨਗੇ ।ਇਸ ਤੋਂ ਬਾਅਦ ਸ਼ੇਰਾ ਸਲਮਾਨ ਖ਼ਾਨ ਦੇ ਪਰਿਵਾਰ ਨਾਲ ਇੱਕ ਪਰਿਵਾਰਿਕ ਮੈਂਬਰ ਵਾਂਗ ਉਸ ਨਾਲ ਹਮੇਸ਼ਾ ਦਿਖਾਈ ਦਿੰਦਾ ਹੈ । ਸ਼ੇਰਾ ਮੁੰਬਈ ਵਿੱਚ ਸਲਮਾਨ ਖ਼ਾਨ ਦੇ ਗੁਆਂਢ ਵਿੱਚ ਹੀ ਰਹਿੰਦਾ ਹੈ । ਸਲਮਾਨ ਖ਼ਾਨ ਦੇ ਕਹਿਣ ਤੇ ਸ਼ੇਰਾ ਨੇ ਕਈ ਕੰਪਨੀਆਂ ਖੋਹਲੀਆਂ ਹਨ । ਉਹ ਅਦਾਕਾਰ ਦੇ ਨਾਲ ਪਰਛਾਵੇਂ ਵਾਂਗ ਰਹਿੰਦਾ ਹੈ ਅਤੇ ਇੱਕ ਵਾਰ ਉਸ ਨੇ ਕਿਹਾ ਸੀ ਕਿ ਜਦੋਂ ਤੱਕ ਜਿੰਦਾ ਹੈ ਉਹ ਸਲਮਾਨ ਖਾਨ ਦੇ ਨਾਲ ਹੀ ਰਹੇਗਾ, ਉਸ ਦੇ ਪਰਛਾਵੇਂ ਵਾਂਗ’।

 

View this post on Instagram

 

A post shared by Voompla (@voompla)

You may also like