ਸਲਮਾਨ ਖ਼ਾਨ ਦੀ 'Radhe-Your Most Wanted Bhai' ਫ਼ਿਲਮ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | April 22, 2021 02:04pm

ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀਕਿ ਸਲਮਾਨ ਖ਼ਾਨ ਦੀ ਮੋਸਟ ਅਵੇਟਡ ਫ਼ਿਲਮ Radhe - Your Most Wanted Bhai  ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਨੂੰ ਲੈ ਕੇ ਖੁਦ ਸਲਮਾਨ ਖ਼ਾਨ ਕਾਫੀ ਉਤਸੁਕ ਨੇ।

inside image dof salman khan Image Source: Radhe - Your Most Wanted Bhai | Trailer

ਹੋਰ ਪੜ੍ਹੋ :  ਕਈ ਵੱਡੇ ਗਾਇਕਾਂ ਨੂੰ ਸੋਚਾਂ ‘ਚ ਪਾ ਦਿੰਦੀ ਹੈ ਇਸ ਗੁਰਸਿੱਖ ਨੌਜਵਾਨ ਦੀ ਆਵਾਜ਼, ਮੱਟ ਸ਼ੇਰੋਂ ਵਾਲਾ ਨੇ ਵੀ ਗੀਤ ਦੇਣ ਦਾ ਕੀਤਾ ਵਾਅਦਾ, ਦੇਖੋ ਵਾਇਰਲ ਵੀਡੀਓ

inside image of salman khan's movie radhe trailer Image Source: Radhe - Your Most Wanted Bhai | Trailer

ਜੇ ਗੱਲ ਕਰੀਏ 2 ਮਿੰਟ 58 ਸਾਕਿੰਡ ਦੇ ਟ੍ਰੇਲਰ ਦੀ ਤਾਂ ਕਮਾਲ ਦਾ ਐਕਸ਼ਨ ਤੇ ਸਵੈੱਗ ਦੇਖਣ ਨੂੰ ਮਿਲ ਰਿਹਾ ਹੈ। ਟ੍ਰੇਲਰ ਪੂਰੀ ਤਰ੍ਹਾਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਜਿਸ ਕਰਕੇ ਪ੍ਰਸ਼ੰਸਕ ਆਪਣੇ ਹੀਰੋ ਨੂੰ ਸਕਰੀਨ ਉੱਤੇ ਦੇਖਣ ਦੇ ਲਈ ਬਹੁਤ ਉਤਸੁਕ ਨੇ। ਇੱਕ ਵਾਰ ਫਿਰ ਤੋਂ ਸਲਮਾਨ ਖ਼ਾਨ ਪੁਲਿਸ ਅਫਸਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਲਗਾਤਾਰ ਵਿਊਜ਼ ਵੱਧ ਰਹੇ ਨੇ। ਤੁਹਾਨੂੰ ਇਹ ਟ੍ਰੇਲਰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ।

salman khan and randeep huda Image Source: Radhe - Your Most Wanted Bhai | Trailer

ਇਸ ਫ਼ਿਲਮ ‘ਚ ਸਲਮਾਨ ਖ਼ਾਨ ਤੋਂ ਇਲਾਵਾ ਜੈਕੀ ਸ਼ਰਾਫ, ਰਣਦੀਪ ਹੁੱਡਾ ਅਤੇ ਦਿਸ਼ਾ ਪਟਾਨੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆ ਰਹੇ ਨੇ। ਫ਼ਿਲਮ ਦਾ ਨਿਰਦੇਸ਼ਨ ਪ੍ਰਭੂ ਦੇਵਾ ਨੇ ਕੀਤਾ ਹੈ ਅਤੇ ਅਤੁਲ ਅਗਨੀਹੋਤਰੀ ਨੇ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ ਈਦ ਦੇ ਮੌਕੇ ਤੇ ਯਾਨੀਕਿ 13 ਮਈ 2021 ਨੂੰ OTT ਪਲੇਟਫਾਰਮ ਉੱਤੇ ਰਿਲੀਜ਼ ਕੀਤੀ ਜਾਵੇਗੀ।

inside image of your most wanted bhai Image Source: Radhe - Your Most Wanted Bhai | Trailer

You may also like