ਸਮੰਥਾ ਅਤੇ ਵਿਜੇ ਦੇਵਰਕੋਂਡਾ ਸ਼ੂਟਿੰਗ ਦੌਰਾਨ ਜ਼ਖਮੀ ਹੋਣ ਦੀਆਂ ਖਬਰਾਂ 'ਤੇ ਟੀਮ ਨੇ ਦੱਸੀ ਸੱਚਾਈ

written by Pushp Raj | May 24, 2022

ਸਾਊਥ ਫਿਲਮਾਂ ਦੇ ਮਸ਼ਹੂਰ ਅਭਿਨੇਤਰੀ ਸਾਮੰਥਾ ਰੂਥ ਪ੍ਰਭੂ ਤੇ ਸਾਊਥ ਸੁਪਰ ਸਟਾਰ ਵਿਜੇ ਦੇਵਰਕੋਂਡਾ ਇਸ ਸਮੇਂ ਆਪਣੀ ਅਗਲੀ ਫਿਲਮ ਲਈ ਕਸ਼ਮੀਰ ਵਿੱਚ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਹ ਖਬਰਾਂ ਆ ਰਹੀਆਂ ਸਨ ਕਿ ਸਮੰਥਾ ਰੂਥ ਪ੍ਰਭੂ ਅਤੇ ਵਿਜੇ ਦੇਵਰਕੋਂਡਾ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਹੁਣ ਤਾਜ਼ਾ ਮੁਤਾਬਕ ਫਿਲਮ ਦੀ ਟੀਮ ਨੇ ਇਸ ਖਬਰ ਦੀ ਸੱਚਾਈ ਦੱਸੀ ਹੈ।

image From instagram

ਤੇਲਗੂ ਰੋਮਾਂਟਿਕ ਕਾਮੇਡੀ ਫਿਲਮ ਕੁਸ਼ੀ ਦੇ ਨਿਰਮਾਤਾਵਾਂ ਨੇ ਮੰਗਲਵਾਰ ਨੂੰ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਦੇ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਸਮੰਥਾ ਰੂਥ ਪ੍ਰਭੂ ਅਤੇ ਵਿਜੇ ਦੇਵਰਕੋਂਡਾ ਦੇ ਜ਼ਖਮੀ ਹੋਣ ਦੀਆਂ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਮਹਿਜ਼ ਅਫਵਾਹਾਂ ਹਨ। ਟੀਮ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਟੀਮ ਕਸ਼ਮੀਰ ਵਿੱਚ 30 ਦਿਨਾਂ ਦਾ ਪ੍ਰੋਗਰਾਮ ਪੂਰਾ ਕਰਨ ਤੋਂ ਬਾਅਦ ਹੈਦਰਾਬਾਦ ਪਰਤ ਗਈ ਹੈ।

ਮਹਾਨਤੀ ਫਿਲਮ ਵਿੱਚ ਇਕੱਠੇ ਕੰਮ ਕਰਨ ਤੋਂ ਬਾਅਦ ਸਮੰਥਾ ਅਤੇ ਵਿਜੇ ਫਿਲਮ ਕੁਸ਼ੀ ਵਿੱਚ ਮੁੜ ਇੱਕਠੇ ਕੰਮ ਕਰ ਰਹੇ ਹਨ। ਸਾਊਥ ਸੁਪਰਸਟਾਰ ਵਿਜੇ ਅਤੇ ਸਾਮੰਥਾ ਰੂਥ ਪ੍ਰਭੂ ਦੀ ਜੋੜੀ ਨੂੰ ਦਰਸ਼ਕ ਆਨ ਸਕ੍ਰੀਨ ਬਹੁਤ ਪਸੰਦ ਕਰਦੇ ਹਨ। ਇਹ ਫਿਲਮ 23 ਦਸੰਬਰ ਨੂੰ ਤੇਲਗੂ, ਤਾਮਿਲ, ਮਲਿਆਲਮ ਅਤੇ ਕੰਨੜ ਭਾਸ਼ਾਵਾਂ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

image From instagram

ਫਿਲਮ ਕੁਸ਼ੀ ਦੀ ਟੀਮ ਵੱਲੋਂ ਜਾਰੀ ਬਿਆਨ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਗਿਆ ਹੈ। ਬਿਆਨ ਵਿੱਚ ਲਿਖਿਆ ਹੈ: "ਕੁਝ ਰਿਪੋਰਟਾਂ ਹਨ ਕਿ #VijayDeverakonda ਅਤੇ #Samantha #Kushi ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਸਨ। ਇਸ ਖ਼ਬਰ ਵਿੱਚ ਕੋਈ ਸੱਚਾਈ ਨਹੀਂ ਹੈ। ਕਸ਼ਮੀਰ 'ਚ 30 ਦਿਨਾਂ ਦੀ ਸ਼ੂਟਿੰਗ ਸਫਲਤਾਪੂਰਵਕ ਪੂਰੀ ਕਰਨ ਤੋਂ ਬਾਅਦ ਪੂਰੀ ਟੀਮ ਕੱਲ੍ਹ ਹੈਦਰਾਬਾਦ ਪਰਤ ਆਈ ਹੈ। ਕਿਰਪਾ ਕਰਕੇ ਅਜਿਹੀਆਂ ਖ਼ਬਰਾਂ 'ਤੇ ਵਿਸ਼ਵਾਸ ਨਾ ਕਰੋ।" ਫਿਲਹਾਲ ਇਸ ਖ਼ਬਰ ਨੂੰ ਝੂਠਾ ਕਰਾਰ ਦਿੰਦੇ ਹੋਏ ਫਿਲਮ ਦੀ ਟੀਮ ਨੇ ਖ਼ਬਰ ਦੇ ਮਹਿਜ਼ ਅਫਵਾਹ ਹੋਣ ਦੀ ਪੁਸ਼ਟੀ ਕੀਤੀ ਹੈ।

ਦੱਸ ਦਈਏ ਕਿ ਇਨ੍ਹਾਂ ਖਬਰਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਸਮੰਥਾ ਅਤੇ ਵਿਜੇ ਦੇਵਰਕੋਂਡਾ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਸਟੰਟ ਸੀਨ ਸ਼ੂਟ ਕਰ ਰਹੇ ਸੀ। ਦੋਹਾਂ ਨੂੰ ਕਾਫੀ ਸੱਟਾਂ ਲੱਗਿਆਂ ਹਨ।

image From instagram

ਹੋਰ ਪੜ੍ਹੋ : ਸਮੰਥਾ ਰੂਥ ਪ੍ਰਭੂ ਅਤੇ ਵਿਜੇ ਦੇਵਰਕੋਂਡਾ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਕਸ਼ਮੀਰ 'ਚ ਵਾਪਰਿਆ ਹਾਦਸਾ

ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਮੋਸ਼ਨ ਪੋਸਟਰ ਦੇ ਨਾਲ ਫਿਲਮ ਦੇ ਪਹਿਲੇ ਲੁੱਕ ਪੋਸਟਰ ਸ਼ੇਅਰ ਕੀਤਾ ਗਿਆ ਸੀ। ਸਮੰਥਾ ਨੇ ਪੋਸਟਰ ਦੇ ਨਾਲ ਫਿਲਮ ਦਾ ਟਾਈਟਲ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਸੀ। ਉਸ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, “ਇਹ ਕ੍ਰਿਸਮਸ-ਨਵਾਂ ਸਾਲ। ਖੁਸ਼ੀ, ਹਾਸੇ, ਖੁਸ਼ੀ ਅਤੇ ਪਿਆਰ ਦਾ ਇੱਕ ਧਮਾਕਾ। ਇੱਕ ਸ਼ਾਨਦਾਰ ਪਰਿਵਾਰਕ ਅਨੁਭਵ।

ਸਮੰਥਾ ਨੂੰ ਹਾਲ ਹੀ ਵਿੱਚ ਤਮਿਲ ਰੋਮਾਂਟਿਕ ਕਾਮੇਡੀ, ਕਾਥੂ ਵਾਕੁਲਾ ਰੇਂਦੂ ਕਾਢਲ ਵਿੱਚ ਦੇਖਿਆ ਗਿਆ ਸੀ। ਵਿਗਨੇਸ਼ ਸ਼ਿਵਨ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਵਿਜੇ ਸੇਤੂਪਤੀ ਅਤੇ ਨਯਨਤਰਾ ਵੀ ਹਨ।

You may also like