ਹਸਪਤਾਲ ਵਿੱਚ ਕੋਰੋਨਾ ਪੀੜਤ ਪਿਤਾ ਦੀ ਮਦਦ ਲਈ ਚੀਕਦੀ ਰਹੀ ਸੀ ਸੰਭਾਵਨਾ ਸੇਠ, ਕਿਸੇ ਨੇ ਨਹੀਂ ਕੀਤੀ ਮਦਦ, ਵੀਡੀਓ ਵਾਇਰਲ

written by Rupinder Kaler | May 24, 2021

ਅਦਾਕਾਰਾ ਸੰਭਾਵਨਾ ਸੇਠ ਦੇ ਪਿਤਾ ਦਾ ਬੀਤੀ 8 ਮਈ ਨੂੰ ਕੋਰੋਨਾ ਵਾਇਰਸ ਨਾਲ ਦਿਹਾਂਤ ਹੋ ਗਿਆ ਸੀ । ਪਰ ਇਸ ਸਭ ਦੇ ਚਲਦੇ ਸੰਭਾਵਨਾ ਦੀ ਇੱਕ ਵੀਡੀਓ ਹੁਣ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਸੰਭਾਵਨਾ ਹੰਗਾਮਾ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਹਸਪਤਾਲ ਦੇ ਡਾਕਟਰਾਂ ਤੇ ਪਿਤਾ ਦੇ ਇਲਾਜ਼ ਵਿੱਚ ਲਾਪਰਵਾਹੀ ਵਰਤਣ ਦਾ ਇਲਜ਼ਾਮ ਲਗਾ ਰਹੀ ਹੈ ।

Pic Courtesy: Instagram
ਹੋਰ ਪੜ੍ਹੋ : ਪ੍ਰਿਯੰਕਾ ਚੋੋੋਪੜਾ ਨੂੰ ਜਦੋਂ ਇੱਕ ਕੁੜੀ ਨੇ ਕੀਤਾ ਸੀ ਪ੍ਰਪੋਜ਼, ਇਸ ਤਰ੍ਹਾਂ ਛੁਡਵਾਉਣਾ ਪਿਆ ਖਹਿੜਾ
Pic Courtesy: Instagram
ਵੀਡੀਓ ਨੂੰ ਸੰਭਾਵਨਾ ਸੇਠ ਨੇ ਖੁਦ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਹਸਪਤਾਲ ਦੇ ਹਲਾਤਾਂ ਨੂੰ ਦਿਖਾ ਰਹੀ ਹੈ । ਇਸ ਵੀਡੀਓ ਵਿੱਚ ਉਹ ਚੀਕ ਰਹੀ ਹੈ ਕਿ ਕੋਈ ਡਾਕਟਰ ਉਸ ਦੇ ਪਿਤਾ ਨੂੰ ਵੀ ਦੇਖ ਲਵੇ । ਸੰਭਾਵਨਾ ਦੇ ਪਿਤਾ ਦਾ ਆਕਸੀਜ਼ਨ ਲੈਵਲ ਘੱਟਦਾ ਜਾ ਰਿਹਾ ਹੈ ਪਰ ਕੋਈ ਵੀ ਡਾਕਟਰ ਸੰਭਾਵਨਾ ਦੇ ਪਿਤਾ ਨੂੰ ਦੇਖਣ ਨਹੀਂ ਆਉਂਦਾ ।
Pic Courtesy: Instagram
8 ਮਿੰਟ ਦੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੰਭਾਵਨਾ ਨੇ ਲਿਖਿਆ ਹੈ । ਮੇਰੇ ਹੰਗਾਮੇ ਤੋਂ ਬਾਅਦ ਮੇਰੇ ਕੋਰੋਨਾ ਪਾਜਟਿਵ ਪਿਤਾ ਦੀ ਮੌਤ ਹੋ ਗਈ ਸੀ । ਡਾਕਟਰਾਂ ਦੀ ਲਾਹਰਵਾਹੀ ਕਰਕੇ ਮੇਰੇ ਪਿਤਾ ਦੀ ਮੌਤ ਹੋਈ ਹੈ ਜਿਸ ਦਾ ਖਾਮਿਆਜ਼ਾ ਹਸਪਤਾਲ ਨੂੰ ਭੁਗਤਣਾ ਪਵੇਗਾ ।

0 Comments
0

You may also like