ਬਾਲੀਵੁੱਡ ਨੂੰ ਅਲਵਿਦਾ ਕਹਿਣ ਵਾਲੀ ਅਦਾਕਾਰਾ ਸਨਾ ਖ਼ਾਨ ਨੇ ਗੁਜਰਾਤ ਦੇ ਮੌਲਾਨਾ ਮੁਫ਼ਤੀ ਅਨਸ ਨਾਲ ਕਰਵਾਇਆ ਵਿਆਹ

Written by  Rupinder Kaler   |  November 23rd 2020 12:44 PM  |  Updated: November 23rd 2020 12:46 PM

ਬਾਲੀਵੁੱਡ ਨੂੰ ਅਲਵਿਦਾ ਕਹਿਣ ਵਾਲੀ ਅਦਾਕਾਰਾ ਸਨਾ ਖ਼ਾਨ ਨੇ ਗੁਜਰਾਤ ਦੇ ਮੌਲਾਨਾ ਮੁਫ਼ਤੀ ਅਨਸ ਨਾਲ ਕਰਵਾਇਆ ਵਿਆਹ

ਅਦਾਕਾਰਾ ਸਨਾ ਖ਼ਾਨ ਨੇ ਗੁਜਰਾਤ ਦੇ ਮੌਲਾਨਾ ਮੁਫ਼ਤੀ ਅਨਸ ਨਾਲ ਵਿਆਹ ਕਰਵਾ ਲਿਆ ਹੈ। ਸਨਾ ਨੇ ਆਪਣੇ ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਤੁਹਾਨੂੰੰ ਦੱਸ ਦਿੰਦੇ ਹਾਂ ਕਿ ਸਨਾ ਖ਼ਾਨ ਨੇ ਕੁਝ ਦਿਨ ਪਹਿਲਾਂ ਇਸਲਾਮ ਦੇ ਪ੍ਰਚਾਰ ਲਈ ਫਿਲਮ ਇੰਡਸਟਰੀ ਛੱਡ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਉਸਨੇ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਵਿਆਹ ਕਰਵਾ ਲਿਆ ਹੈ।

sana-khan

ਹੋਰ ਪੜ੍ਹੋ :

sana-khan

ਸਨਾ ਨੇ ਹੁਣ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਵਿਚ ਉਹ ਮੌਲਾਨਾ ਮੁਫ਼ਤੀ ਅਨਸ  ਨਾਲ ਬੈਠੀ ਨਜ਼ਰ ਆ ਰਹੀ ਹੈ। ਸਨਾ ਖ਼ਾਨ ਨੇ ਆਪਣੇ ਵਿਆਹ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਅੱਲਾ ਦੀ ਖਾਤਰ ਇੱਕ ਦੂਜੇ ਨਾਲ ਪਿਆਰ ਕਰੋ, ਅੱਲਾ ਇਸ ਦੁਨੀਆ ਵਿੱਚ ਸਾਡੇ ਨਾਲ ਹੋਵੇ।' ਸਨਾ ਦਾ ਵਿਆਹ 20 ਨਵੰਬਰ ਨੂੰ ਹੋਇਆ ਹੈ।

sana-khan

ਵੀਡੀਓ ਵਿੱਚ ਸਨਾ ਖਾਨ ਆਪਣੇ ਪਤੀ  ਦਾ ਹੱਥ ਫੜੀ ਪੌੜੀਆਂ ਤੋਂ ਹੇਠਾਂ ਆ ਰਹੀ ਹੈ। ਇਕ ਹੋਰ ਵੀਡੀਓ ਵਿਚ ਉਹ ਕੇਕ ਕੱਟ ਰਹੀ ਦਿਖ ਰਹੀ ਹੈ। ਸ਼ੇਅਰ ਕੀਤੀ ਤਸਵੀਰ ਵਿੱਚ ਸਨਾ ਲਾਲ ਰੰਗ ਦੇ ਲਹਿੰਗੇ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

sana-khan

ਮੌਲਾਨਾ ਮੁਫ਼ਤੀ ਅਨਸ  ਨੇ ਚਿੱਟੀ ਸ਼ੇਰਵਾਨੀ ਪਾਈ ਹੋਈ ਹੈ। ਸਨਾ ਦੇ ਹੱਥਾਂ ਵਿਚ ਮਹਿੰਦੀ ਹੈ, ਜਿਸ ਦਾ ਰੰਗ ਵੀ ਗਹਿਰਾ ਹੈ। ਤਸਵੀਰ ਵਿਚ ਸਨਾ ਬਹੁਤ ਖੂਬਸੂਰਤ ਲੱਗ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network