ਸੰਦੀਪ ਬਰਾੜ ਤੇ ਸ਼ਿਵਜੋਤ ਆਪਣੇ ਨਵੇਂ ਗੀਤ ‘ਮੁੰਡਾ ਨਮਕੀਨ’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਦੇਖੋ ਵੀਡੀਓ

Written by  Lajwinder kaur   |  January 29th 2020 03:31 PM  |  Updated: January 29th 2020 03:31 PM

ਸੰਦੀਪ ਬਰਾੜ ਤੇ ਸ਼ਿਵਜੋਤ ਆਪਣੇ ਨਵੇਂ ਗੀਤ ‘ਮੁੰਡਾ ਨਮਕੀਨ’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਦੇਖੋ ਵੀਡੀਓ

ਪੰਜਾਬੀ ਗਾਇਕ ਸੰਦੀਪ ਬਰਾੜ ਜੋ ਕਿ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਸਿੰਗਲ ਟਰੈਕ ਮੁੰਡਾ ਨਮਕੀਨ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਜੀ ਹਾਂ ਇਸ ਗੀਤ ਨੂੰ ਸੰਦੀਪ ਬਰਾੜ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ, ਤੇ ਗਾਇਕੀ ‘ਚ ਸਾਥ ਦੇ ਰਹੇ ਨੇ ਗੀਤਕਾਰ ਸ਼ਿਵਜੋਤ।

ਹੋਰ ਵੇਖੋ:ਗੁਰੂ ਰੰਧਾਵਾ ਨੇ ਦਿਖਾਏ ਪਹਿਲਵਾਨੀ ਦੇ ਜੌਹਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਮੁੰਡਾ ਨਮਕੀਨ ਦੇ ਬੋਲ ਸ਼ਿਵਜੋਤ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਵੀ ਖੁਦ ਸ਼ਿਵਜੋਤ ਨੇ ਕੀਤਾ ਹੈ। ਗਾਣੇ ਦੇ ਵੀਡੀਓ ਨੂੰ ਯਾਦੂ ਬਰਾੜ ਨੇ ਸ਼ਾਨਦਾਰ ਤਿਆਰ ਕੀਤਾ ਹੈ। ਵੀਡੀਓ ‘ਚ ਸੰਦੀਪ ਬਰਾੜ ਵਿਦੇਸ਼ੀ ਮਾਡਲ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ।

ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਸੰਦੀਪ ਬਰਾੜ ਪਿਛਲੇ ਸਾਲ ਯਾਰੀਆਂ ਨੂੰ ਬਿਆਨ ਕਰਦੇ ਗੀਤ ‘ਯਾਰਾਂ ਨਾਲ ਯਾਰੀ’ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network