ਕੁਲਵਿੰਦਰ ਬਿੱਲਾ, ਨਵਦੀਪ ਕਲੇਰ ਤੇ ਸੰਦੀਪ ਬਰਾੜ ਦਾ ਗੀਤ ‘ਯਾਰਾਂ ਨਾਲ ਯਾਰੀ’ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਤਿੰਨੋ ਦੋਸਤਾਂ ਦੀ ਕਾਲਜ ਵਾਲੀ ਲਾਈਫ, ਵੇਖੋ ਵੀਡੀਓ

Written by  Lajwinder kaur   |  March 19th 2019 02:44 PM  |  Updated: March 19th 2019 02:46 PM

ਕੁਲਵਿੰਦਰ ਬਿੱਲਾ, ਨਵਦੀਪ ਕਲੇਰ ਤੇ ਸੰਦੀਪ ਬਰਾੜ ਦਾ ਗੀਤ ‘ਯਾਰਾਂ ਨਾਲ ਯਾਰੀ’ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਤਿੰਨੋ ਦੋਸਤਾਂ ਦੀ ਕਾਲਜ ਵਾਲੀ ਲਾਈਫ, ਵੇਖੋ ਵੀਡੀਓ

ਦੋਸਤਾਂ ਦੇ ਪਿਆਰ ਨੂੰ ਕਈ ਨਾਮੀ ਗਾਇਕ ਨੇ ਆਪਣੇ ਅੰਦਾਜ਼ ਦੇ ਨਾਲ ਗੀਤਾਂ ਦੇ ਰਾਹੀਂ ਪੇਸ਼ ਕਰ ਚੁੱਕੇ ਹਨ। ਇਸ ਵਾਰ ਕੁਲਵਿੰਦਰ ਬਿੱਲਾ, ਸੰਦੀਪ ਬਰਾੜ ਅਤੇ ਨਵਦੀਪ ਕਲੇਰ, ਇਹਨਾਂ ਤਿੰਨਾਂ ਦੀ ਤਿਕੜੀ ਵੀ ਦੋਸਤਾਂ ਦੇ ਲਈ ਕੁਝ ਖਾਸ ਲੈ ਕੇ ਆ ਰਹੀ ਹੈ। ਜੀ ਹਾਂ ਯਾਰਾਂ ਨਾਲ ਯਾਰੀ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।

ਹੋਰ ਵੇਖੋ:‘ਕਦੇ ਤਾਂ ਤੂੰ ਆਵੇਂਗਾ’ ਦੀ ਸਫਲਤਾ ਤੋਂ ਬਾਅਦ ਰਣਬੀਰ ਲੈ ਕੇ ਆਏ ਨੇ ਆਪਣੀ ਨਵੀਂ ਪੇਸ਼ਕਸ਼ ‘ਹੱਸ ਕੇ’, ਵੇਖੋ ਵੀਡੀਓ

ਇਸ ਦੀ ਜਾਣਕਾਰੀ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਪਹਿਲੀ ਝਲਕ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਦੇਖੋ ਆਪਣੀ ਕੰਪਨੀ ਗਿਗਮੀ ਸਟੂਡੀਓ ਦਾ ਪਹਿਲਾਂ ਪ੍ਰੋਜੈਕਟ..ਟੀਜ਼ਰ..ਯਾਰਾਂ ਨਾਲ ਯਾਰੀ’ ਵੀਡੀਓ ‘ਚ ਤਿੰਨਾਂ ਦੀ ਵਡੇਰੀ ਉਮਰ ਅਤੇ ਕਾਲਜ ਲਾਈਫ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਵੀਡੀਓ ‘ਚ ਕੁਲਵਿੰਦਰ ਬਿੱਲਾ, ਸੰਦੀਪ ਬਰਾੜ ਤੇ ਨਵਦੀਪ ਕਲੇਰ ਇਹ ਤਿੰਨੋਂ ਦੋਸਤ ਦੀ ਮਸਤੀ ਦੇਖਣ ਨੂੰ ਮਿਲ ਰਹੀ ਹੈ ਜੇ ਕਾਲਜ ਦੇ ਮੁੰਡੇ ਕਰਦੇ ਹੁੰਦੇ ਹਨ। ਸਰੋਤਿਆਂ ਵੱਲੋਂ ਟੀਜ਼ਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ‘ਯਾਰਾਂ ਨਾਲ ਯਾਰੀ’ ਗੀਤ ਦੇ ਬੋਲ ਸ਼ਿਵਜੋਤ ਨੇ ਲਿਖੇ ਹਨ ਤੇ ਮਿਊਜ਼ਿਕ ਦਾ ਬੌਸ ਨੇ ਦਿੱਤਾ ਹੈ। ਇਸ ਗੀਤ ਨੂੰ ਸੰਦੀਪ ਬਰਾੜ ਵੱਲੋਂ ਗਾਇਆ ਹੈ। ‘ਯਾਰਾਂ ਨਾਲ ਯਾਰੀ’ ਗੀਤ ਦੇ ਟੀਜ਼ਰ ਨੂੰ ਗਿਗਮੀ ਸਟੂਡੀਓ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

You May Like This
DOWNLOAD APP


© 2023 PTC Punjabi. All Rights Reserved.
Powered by PTC Network