ਸਾਨੀਆ ਮਿਰਜ਼ਾ ਦੇ ਬੇਟੇ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੇਖੋ ਤਸਵੀਰਾਂ 

Written by  Rupinder Kaler   |  November 03rd 2018 06:37 AM  |  Updated: November 03rd 2018 06:37 AM

ਸਾਨੀਆ ਮਿਰਜ਼ਾ ਦੇ ਬੇਟੇ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੇਖੋ ਤਸਵੀਰਾਂ 

ਸਾਨੀਆ ਮਿਰਜ਼ਾ ਨੇ ਇੱਕ ਖੂਬਸੁਰਤ ਬੇਟੇ ਨੂੰ ਜਨਮ ਦਿੱਤਾ ਹੈ।ਜਿਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ।ਇਸ ਤਸਵੀਰ ਵਿੱਚ ਇਜਾਨ ਮਿਰਜ਼ਾ ਆਪਣੀ ਮਾਂ ਸਾਨਿਆ ਦੀ ਗੋਦ 'ਚ ਦਿਖਾਈ ਦੇ ਰਿਹਾ ਹੈ । ਸਾਨੀਆ ਦੇ ਬੇਟੇ ਇਜਾਨ ਦੀ ਪਹਿਲੀ ਤਸਵੀਰ ਹੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਸ ਤਸਵੀਰ ਤੇ ਲੋਕ ਕਮੈਂਟ ਵੀ ਕਰ ਰਹੇ ਹਨ ਤੇ ਬੇਟੇ ਦੇ ਜਨਮ 'ਤੇ ਸਾਨੀਆ ਮਿਰਜ਼ਾ ਨੂੰ ਵਧਾਈਆਂ ਮਿਲ ਰਹੀਆਂ ਹਨ ।

ਹੋਰ ਵੇਖੋ :ਸ਼ੈਰੀ ਮਾਨ ਨਾਲ ਹੋਈ ਮਾੜੀ ਹੱਥ ਤਾਂ ਆਇਆ ਪਰ ਮੂੰਹ ਨਾ ਲਗਾਇਆ ,ਵੇਖੋ ਕਿਸ ਤਰ੍ਹਾਂ

Sania Mirza Sania Mirza

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੇਟੇ ਦੇ ਜਨਮ ਦੀ ਜਾਣਕਾਰੀ ਖੁਦ ਸਾਨੀਆ ਦੇ ਪਤੀ ਸ਼ੋਇਬ ਮਲਿਕ ਨੇ ਇੱਕ ਪੋਸਟ ਪਾ ਕੇ ਸ਼ੇਅਰ ਕੀਤੀ ਸੀ । ਬੇਟੇ ਦੇ ਨਾਂ ਦਾ ਐਲਾਨ ਇਜਾਨ ਮਲਿਕ ਨੇ ਕੀਤਾ ਸੀ ਤੇ ਇਸ ਸਭ ਦੇ ਚਲਦੇ ਹੁਣ ਬੇਟੇ ਇਜਾਨ ਦੀ ਪਹਿਲੀ ਝਲਕ ਵੀ ਸਾਹਮਣੇ ਆ ਗਈ ਹੈ।

ਹੋਰ ਵੇਖੋ :ਯੋ-ਯੋ ਹਨੀ ਸਿੰਘ ਨੇ ਦਿਖਾਈ ਦਰਿਆ-ਦਿਲੀ ਦੇਖੋ ਕਿਸ ਤਰ੍ਹਾਂ

https://www.instagram.com/p/Bpr7tvNnnf_/?utm_source=ig_embed

ਜਿਥੇ ਸਾਨੀਆ ਤੇ ਮਲਿਕ ਦੇ ਬੇਟੇ ਦੀ ਪਹਿਲੀ ਝਲਕ ਸਾਹਮਣੇ ਆਈ ਹੈ ਉੱਥੇ ਇੱਕ ਨਵਾਂ ਵਿਵਾਦ ਛਿੜ ਗਿਆ ਹੈ ਕਿਉਂਕਿ ਇਜਾਨ ਮਿਰਜ਼ਾ ਮਲਿਕ ਦੀ ਨਾਗਰਿਕਤਾ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ । ਪਰ ਇਜਾਨ ਦੀ ਨਾਗਰਿਕਤਾ ਬਾਰੇ ਸਾਨਿਆ ਤੇ ਸ਼ੋਇਬ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ। ਸਾਨਿਆ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਕੋਰਟ 'ਤੇ ਵਾਪਸੀ ਕਰ ਰਹੀ ਹੈ। ਇਸ ਤੋਂ ਬਾਅਦ ੨੦੨੦ 'ਚ ਹੋਣ ਵਾਲੇ ਟੋਕਿਓ ਓਲੰਪਿਕਸ 'ਚ ਖੇਡਣ ਦਾ ਮਨ ਬਣਾ ਰਹੀ ਹੈ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network