12 ਸਾਲਾਂ ਬਾਅਦ ਹੋਣਗੇ ਵੱਖ ਸਾਨੀਆ ਮਿਰਜ਼ਾ ਤੇ ਸ਼ੋਇਬ ਮਲਿਕ? ਨਜ਼ਦੀਕੀ ਦਾ ਦਾਅਵਾ- ਹੋਣ ਵਾਲਾ ਹੈ ਤਲਾਕ!

written by Lajwinder kaur | November 09, 2022 04:01pm

Sania Mirza Divorce: ਸਾਨੀਆ ਮਿਰਜ਼ਾ ਦੇ ਵਿਆਹ ਨੂੰ ਲੈ ਕੇ ਜਿੰਨੀਆਂ ਚਰਚਾਵਾਂ ਦੁਨੀਆ 'ਚ ਹੋਈਆਂ, ਹੁਣ ਓਨੀ ਹੀ ਚਰਚਾ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਹੋ ਰਹੀ ਹੈ। ਹਾਲਾਂਕਿ ਸ਼ੋਇਬ ਮਲਿਕ ਅਤੇ ਸਾਨੀਆ ਮਿਰਜ਼ਾ ਨੇ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਹੈ ਪਰ ਅੰਦਰੋਂ ਖਬਰ ਆ ਰਹੀ ਹੈ ਕਿ ਦੋਵੇਂ ਮਨ ਤੋਂ ਵੱਖ ਹੋ ਗਏ ਹਨ ਅਤੇ ਹੁਣ ਜਲਦੀ ਹੀ ਇਹ ਜੋੜਾ ਕਾਨੂੰਨੀ ਤੌਰ 'ਤੇ ਵੀ ਵੱਖ ਹੋ ਜਾਵੇਗਾ। ਇਸ ਦੇ ਨਾਲ ਹੀ ਅਜਿਹਾ ਕਹਿਣ ਵਾਲੇ ਇਹ ਵੀ ਕਹਿ ਰਹੇ ਹਨ ਕਿ ਉਨ੍ਹਾਂ ਦਾ ਅਧਿਕਾਰਤ ਤੌਰ 'ਤੇ ਤਲਾਕ ਵੀ ਹੋ ਗਿਆ ਹੈ, ਜਿਸ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ‘Positive Vibes’ ਵਾਲਾ ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

image source: instagram

ਆਖਿਰ ਦੋਵਾਂ ਵਿਚਾਲੇ ਅਸਲੀ ਝਗੜਾ ਕੀ ਸੀ, ਇਸ ਰਿਸ਼ਤੇ ਨੂੰ ਖਤਮ ਕਰਨ ਦਾ ਇਰਾਦਾ ਕਿਸਦਾ ਹੈ, ਇਹ ਤਾਂ ਪਤਾ ਨਹੀਂ ਪਰ ਖਬਰ ਹੈ ਕਿ ਸ਼ੋਇਬ ਸਾਨੀਆ ਨੂੰ ਧੋਖਾ ਦੇ ਰਹੇ ਸਨ, ਜਿਸ ਦਾ ਪਤਾ ਹੁਣ ਸਾਨੀਆ ਨੂੰ ਵੀ ਹੋ ਗਿਆ ਹੈ, ਜਿਸ ਤੋਂ ਬਾਅਦ ਹੁਣ ਇਹ ਮਾਮਲਾ ਤਲਾਕ ਤੱਕ ਪਹੁੰਚ ਗਿਆ ਹੈ।

ਹਾਲ ਹੀ 'ਚ ਸਾਨੀਆ ਨੇ ਇੰਸਟਾਗ੍ਰਾਮ 'ਤੇ ਕੁਝ ਅਜਿਹਾ ਪੋਸਟ ਕੀਤਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਆਪਣੀ ਨਿੱਜੀ ਜ਼ਿੰਦਗੀ 'ਚ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਹੀ ਹੈ।

Sania Mirza Divorce news image source: instagram

ਆਪਣੇ ਇੰਸਟਾਗ੍ਰਾਮ 'ਤੇ ਦੇਖਿਆ ਜਾਵੇ ਤਾਂ ਸਾਨੀਆ ਦੀ ਤਾਜ਼ਾ ਪੋਸਟ 'ਚ ਸ਼ੋਇਬ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ, ਜਦਕਿ ਉਹ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਨਾ ਹੀ ਨਹੀਂ ਪਿਛਲੇ 3 ਦਿਨਾਂ ਤੋਂ ਸਾਨੀਆ ਅਤੇ ਸ਼ੋਇਬ ਦੇ ਵੱਖ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਪਰ ਦੋਵਾਂ ਨੇ ਇਸ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ ਅਤੇ ਨਾ ਹੀ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ।

Sania Mirza Wishes Shoaib Malik On 10th Marriage Anniversary image source: instagram

ਸਾਨੀਆ ਅਤੇ ਸ਼ੋਇਬ ਦਾ ਵਿਆਹ 12 ਅਪ੍ਰੈਲ 2010 ਨੂੰ ਹੋਇਆ ਸੀ। ਭਾਰਤ ਵਿੱਚ ਵਿਆਹ ਤੋਂ ਬਾਅਦ ਪਾਕਿਸਤਾਨ ਵਿੱਚ ਵਿਆਹ ਦੀ ਰਿਸੈਪਸ਼ਨ ਰੱਖੀ ਗਈ ਸੀ। ਦੋਵਾਂ ਵਿਚਾਲੇ ਸ਼ਾਨਦਾਰ ਬਾਂਡਿੰਗ ਦੇਖਣ ਨੂੰ ਮਿਲੀ ਹੈ ਪਰ ਹੁਣ ਅਚਾਨਕ ਤਲਾਕ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ। ਉਨ੍ਹਾਂ ਦੇ ਵਿਆਹ ਨੂੰ ਸਿਰਫ 12 ਸਾਲ ਹੋਏ ਹਨ ਅਤੇ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਪਹੁੰਚ ਗਿਆ ਹੈ।

 

 

You may also like