ਫਿਲਮ 'ਦਿਲ ਬੇਚਾਰਾ' ਦੇ ਦੋ ਸਾਲ ਹੋਏ ਪੂਰੇ, ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰ ਭਾਵੁਕ ਹੋਈ ਅਦਾਕਾਰਾ ਸੰਜਨਾ ਸਾਂਘੀ

written by Pushp Raj | July 25, 2022

2 Years Of Dil Bechara: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਹਨ ਪਰ ਉਨ੍ਹਾਂ ਦੇ ਪ੍ਰਸ਼ੰਸਕ ਅਜੇ ਵੀ ਉਨ੍ਹਾਂ ਨੂੰ ਬਹੁਤ ਯਾਦ ਕਰਦੇ ਹਨ। ਸੁਸ਼ਾਂਤ ਦੀ ਆਖ਼ਰੀ ਫਿਲਮ 'ਦਿਲ ਬੇਚਾਰਾ' ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ ਸੀ। ਇਸ ਫਿਲਮ 'ਚ ਸੁਸ਼ਾਂਤ ਦੇ ਨਾਲ ਸੰਜਨਾ ਸਾਂਘੀ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਅੱਜ ਇਸ ਫਿਲਮ ਦੇ ਦੋ ਸਾਲ ਪੂਰੇ ਹੋਣ 'ਤੇ ਸੰਜਨਾ ਸਾਂਘੀ ਸੁਸ਼ਾਂਤ ਨੂੰ ਯਾਦ ਕਰਕੇ ਬੇਹੱਦ ਭਾਵੁਕ ਹੋ ਗਈ।

Image Source: Instagram

ਦੱਸ ਦਈਏ ਕਿ ਜਿਥੇ ਇਹ ਫਿਲਮ 'ਦਿਲ ਬੇਚਾਰਾ' ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫਿਲਮ ਬਣੀ, ਉਥੇ ਹੀ ਦੂਜੇ ਪਾਸੇ ਅਦਾਕਾਰਾ ਸੰਜਨਾ ਸਾਂਘੀ ਦੀ ਇਹ ਪਹਿਲੀ ਫਿਲਮ ਸੀ, ਜਿਸ ਨਾਲ ਉਸ ਨੇ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਸੀ।

ਫਿਲਮ 'ਦਿਲ ਬੇਚਾਰਾ' ਨੂੰ ਰਿਲੀਜ਼ ਹੋਏ ਦੋ ਸਾਲ ਪੂਰੇ ਹੋ ਚੁੱਕੇ ਹਨ। ਫਿਲਮ ਦੇ ਦੋ ਸਾਲ ਪੂਰੇ ਹੋਣ 'ਤੇ ਅਦਾਕਾਰਾ ਸੰਜਨਾ ਭਾਵੁਕ ਹੋ ਗਈ। ਉਨ੍ਹਾਂ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ।

Image Source: Instagram

ਆਪਣੇ ਸਾਥੀ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੇ ਹੋਏ ਸੰਜਨਾ ਨੇ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ। ਪੋਸਟ ਦੇ ਵਿੱਚ ਸੁਸ਼ਾਂਤ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਸੰਜਨਾ ਨੇ ਲਿਖਿਆ, " 2 years of the magical world of Kizie & Manny today, and an eternity to go. Thank you for all your love, it has truly been insurmountable. Kizie Basu ne Khulke Jeene Ka tareeka hamesha ke liye sikha diya. ♥️🙏🏻"

ਦੱਸ ਦਈਏ ਕਿ ਫਿਲਮ 'ਚ ਮੈਨੀ ਦਾ ਕਿਰਦਾਰ ਸੁਸ਼ਾਂਤ ਨੇ ਨਿਭਾਇਆ ਸੀ।ਸੰਜਨਾ ਨੇ ਸੈੱਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਸ ਨਾਲ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆ ਰਹੇ ਹਨ। ਕਿਸੇ ਤਸਵੀਰ 'ਚ ਦੋਵੇਂ ਮਸਤੀ ਕਰਦੇ ਨਜ਼ਰ ਆ ਰਹੇ ਹਨ ਅਤੇ ਕੁਝ 'ਚ ਨਿਰਦੇਸ਼ਕ ਮੁਕੇਸ਼ ਛਾਬੜਾ ਸੀਨ ਨੂੰ ਸਮਝਦੇ ਨਜ਼ਰ ਆ ਰਹੇ ਹਨ।

ਸੰਜਨਾ ਦੀ ਇਸ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ- ਅਸਲ ਹੀਰੋ ਸੁਸ਼ਾਂਤ ਸਿੰਘ ਰਾਜਪੂਤ ਨੂੰ ਗੁੰਮ ਹੋ ਗਿਆ ਹੈ। ਜਦੋਂਕਿ ਦੂਜੇ ਨੇ ਲਿਖਿਆ- ਦਿਲ ਬੇਚਾਰਾ ਦੇ 2 ਸਾਲ ਪੂਰੇ ਹੋਣ 'ਤੇ ਵਧਾਈਆਂ। ਇੱਕ ਯੂਜ਼ਰ ਨੇ ਲਿਖਿਆ- ਮੈਂ ਸੁਸ਼ਾਂਤ ਨੂੰ ਬਹੁਤ ਯਾਦ ਕਰਦਾ ਹਾਂ।

Image Source: Instagram

ਹੋਰ ਪੜ੍ਹੋ: ਆਲਿਆ ਭੱਟ ਸਟਾਰਰ ਫਿਲਮ 'Darling' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਦਿਲ ਬੇਚਾਰਾ ਦੀ ਗੱਲ ਕਰੀਏ ਤਾਂ ਇਹ ਮੁਕੇਸ਼ ਛਾਬੜਾ ਵੱਲੋਂ ਨਿਰਦੇਸ਼ਿਤ ਇੱਕ ਰੋਮਾਂਟਿਕ ਫਿਲਮ ਸੀ। ਇਹ ਫਿਲਮ ਦਿ ਫਾਲਟ ਇਨ ਅਵਰ ਸਟਾਰ ਨਾਵਲ ਦੀ ਹਿੰਦੀ ਰੀਮੇਕ ਹੈ। ਫਿਲਮ 'ਚ ਸੁਸ਼ਾਂਤ ਅਤੇ ਸੰਜਨਾ ਦੇ ਨਾਲ ਸਵਾਸਤਿਕਾ ਮੁਖਰਜੀ, ਸੁਨੀਤ ਟੰਡਨ ਅਤੇ ਸਾਹਿਲ ਵੈਦਿਆ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਏ ਸਨ। ਫਿਲਮ 'ਚ ਸੈਫ ਅਲੀ ਖਾਨ ਨੇ ਕੈਮਿਓ ਕੀਤਾ ਸੀ।

 

View this post on Instagram

 

A post shared by Sanjana Sanghi (@sanjanasanghi96)

You may also like