ਸੰਜੇ ਦੱਤ ਨੂੰ ਮਿਲਿਆ ਯੂ.ਐੱਸ. ਦਾ ਵੀਜ਼ਾ, ਹੁਣ ਪਤਨੀ ਨਾਲ ਵਿਦੇਸ਼ ਜਾ ਕੇ ਕਰਵਾ ਸਕਣਗੇ ਲੰਗ ਕੈਂਸਰ ਦਾ ਇਲਾਜ਼

written by Shaminder | August 26, 2020 10:08am

ਸੰਜੇ ਦੱਤ ਨੂੰ ਬੀਤੇ ਦਿਨੀਂ ਕੈਂਸਰ ਹੋਣ ਦਾ ਪਤਾ ਚੱਲਿਆ ਸੀ । ਸੰਜੇ ਦੱਤ ਆਪਣਾ ਸ਼ੁਰੂਆਤੀ ਇਲਾਜ਼ ਮੁੰਬਈ ‘ਚ ਹੀ ਕਰਵਾ ਰਹੇ ਸਨ । ਹੁਣ ਤਾਜ਼ਾ ਖ਼ਬਰਾਂ ਮੁਤਾਬਕ ਉਹ ਇਲਾਜ ਲਈ ਯੂ.ਐੱਸ ਜਾਣ ਦੀ ਤਿਆਰੀ ਕਰ ਰਹੇ ਨੇ । ਦੱਸ ਦਈਏ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਘਬਰਾਹਟ ਅਤੇ ਸਾਹ ਲੈਣ ‘ਚ ਤਕਲੀਫ ਹੋਣ ‘ਤੇ ਹਸਪਤਾਲ ਲਿਜਾਇਆ ਗਿਆ ਸੀ ।

https://www.instagram.com/p/CCsIn6Ln9xf/

ਜਿੱਥੇ ਉਨ੍ਹਾਂ ਨੂੰ ਸਾਰਾ ਚੈਕਅੱਪ ਹੋਣ ਤੋਂ ਬਾਅਦ ਲੰਗ ਕੈਂਸਰ ਹੋਣ ਦਾ ਖੁਲਾਸਾ ਹੋਇਆ ਸੀ । ਜਿਸ ਤੋਂ ਬਾਅਦ ਉਹ ਲਗਾਤਾਰ ਆਪਣਾ ਚੈਕਅੱਪ ਅਤੇ ਇਲਾਜ਼ ਕਰਵਾ ਰਹੇ ਨੇ ।ਇੱਕ ਨਿਊਜ਼ ਪੋਰਟਲ ਦੀ ਖ਼ਬਰ ਦੇ ਮੁਤਾਬਕ ਸੰਜੇ ਨੇ ਕੈਂਸਰ ਦਾ ਪਤਾ ਲੱਗਦੇ ਹੀ ਉਨ੍ਹਾਂ ਨੇ ਯੂਐੱਸ ਦੇ ਲਈ ਵੀਜ਼ਾ ਅਪਲਾਈ ਕਰ ਦਿੱਤਾ ਸੀ ।

https://www.instagram.com/p/CC7p0ctDAC-/

ਹਾਲਾਂਕਿ ਸ਼ੁਰੂਆਤ ‘ਚ ਉਨ੍ਹਾਂ ਨੂੰ ਕਲੀਅਰੈਂਸ ਮਿਲਣ ‘ਚ ਮੁਸ਼ਕਿਲ ਪੇਸ਼ ਆ ਰਹੀ ਸੀ । ਕਿਉਂਕਿ ਉਹ 1993 ਦੇ ਬਲਾਸਟ ਦੋਸ਼ੀਆਂ ਚੋਂ ਇੱਕ ਹਨ । ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਇੱਕ ਕਰੀਬੀ ਦੋਸਤ ਨੇ ਉਨ੍ਹਾਂ ਨੂੰ ਮੈਡੀਕਲ ਗਰਾਊਂਡਸ ਦੇ ਅਧਾਰ ‘ਤੇ 5 ਸਾਲ ਦਾ ਵੀਜ਼ਾ ਦਿਵਾ ਦਿੱਤਾ ਹੈ।

https://www.instagram.com/p/CEMAi-vnAaP/

ਹੁਣ ਉਮੀਦ ਹੈ ਕਿ ਉਹ ਆਪਣੀ ਪਤਨੀ ਮਾਨਿਅਤਾ ਅਤੇ ਭੈਣ ਪ੍ਰਿਯਾ ਦੇ ਨਾਲ ਨਿਊਯਾਰਕ ਜਾ ਕੇ ਆਪਣਾ ਕੈਂਸਰ ਦਾ ਇਲਾਜ ਕਰਵਾ ਸਕਣਗੇ ।

You may also like