ਸੰਜੇ ਦੱਤ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗਟਿਵ, ਸਿਹਤ ਖਰਾਬ ਹੋਣ ’ਤੇ ਹਸਪਤਾਲ ’ਚ ਕਵਾਇਆ ਗਿਆ ਸੀ ਦਾਖਿਲ
ਸੰਜੇ ਦੱਤ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਸੰਜੇ ਦੱਤ ਨੂੰ ਸ਼ਨੀਵਾਰ ਸ਼ਾਮ ਸਾਹ ਲੈਣ ਵਿੱਚ ਮੁਸ਼ਕਲ ਆਉਣ ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਕੋਰੋਨਾ ਵਾਇਰਸ ਦੇ ਲੱਛਣ ਪਤਾ ਲਾਉਣ ਲਈ ਉਨ੍ਹਾਂ ਦਾ ਸਵੈਬ ਟੈਸਟ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਸਾਹਮਣੇ ਆਈ ਹੈ। ਇਹ ਰਿਪੋਰਟ ਨੈਗੇਟਿਵ ਆਈ ਹੈ।
https://twitter.com/duttsanjay/status/1292148318148026368
ਸੰਜੂ ਬਾਬਾ ਦੀ ਹਾਲਤ ਹੁਣ ਠੀਕ ਹੈ। ਜਦੋਂ ਤੋਂ ਸੰਜੇ ਦੱਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਉਦੋਂ ਤੋਂ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਉਹ ਵੀ ਕੋਵਿਡ-19 ਇਨਫੈਕਸ਼ਨ ਨਾਲ ਇੰਫੈਕਟਿਡ ਹੋਣਗੇ। ਸਵੈਬ ਟੈਸਟ ਦੀ ਰਿਪੋਰਟ ਦੇ ਨੈਗੇਟਿਵ ਆਉਣ ਨਾਲ ਇਹ ਸਾਫ ਹੋ ਗਿਆ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹਨ । ਸੰਜੇ ਦੱਤ ਨੂੰ ਕੱਲ੍ਹ ਸ਼ਾਮ 4 ਵਜੇ ਦੇ ਨਜ਼ਦੀਕ ਛਾਤੀ 'ਚ ਬੇਅਰਾਮੀ ਮਹਿਸੂਸ ਹੋਈ ਸੀ, ਜਿਸ ਕਾਰਨ ਉਨ੍ਹਾਂ ਨੇ ਹਸਪਤਾਲ ਦਾਖਲ ਹੋਣ ਦਾ ਫ਼ੈਸਲਾ ਕੀਤਾ।
https://www.instagram.com/p/CDakewnn8uR/