
Satinder Sartaaj- Sanjay Dutt pics viral: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਸ਼ੂਫੀ ਗਾਇਕ ਸਤਿੰਦਰ ਸਰਤਾਜ ਜੋ ਕਿ ਆਪਣੀ ਆਵਾਜ਼ ਦੇ ਨਾਲ ਹਰ ਇੱਕ ਦੇ ਦਿਲ ਨੂੰ ਮੋਹ ਲੈਂਦੇ ਹਨ। ਅਜਿਹਾ ਹੀ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਜਦੋਂ ਉਹ ਆਪਣੇ ਮੁੰਬਈ ਵਿੱਚ ਲਾਈਵ ਸ਼ੋਅ ਕਰ ਰਹੇ ਸਨ। ਇਸ ਖ਼ਾਸ ਮੌਕੇ ਉੱਤੇ ਬਾਲੀਵੁੱਡ ਐਕਟਰ ਸੰਜੇ ਦੱਤ ਵੀ ਪਹੁੰਚੇ ਸਨ। ਉਨ੍ਹਾਂ ਨੇ ਸਤਿੰਦਰ ਸਰਤਾਜ ਦੇ ਗੀਤਾਂ ਦਾ ਲੁਤਫ਼ ਲਿਆ। ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਹੋਰ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੀ ਫ਼ਿਲਮ ‘ਕਲੀ ਜੋਟਾ’ ਦੀ ਟੀਮ, ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਖੂਬ ਮਸਤੀ ਕਰਦੇ ਆਏ ਨਜ਼ਰ

ਇੱਕ ਵਾਇਰਲ ਹੋ ਰਹੀ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਬਾਲੀਵੁੱਡ ਦੇ ਦਿੱਗਜ ਐਕਟਰ ਸੰਜੇ ਦੱਤ ਜੋ ਕਿ ਹਾਲ ਚ ਬੈਠ ਕੇ ਸਤਿੰਦਰ ਸਰਤਾਜ ਦੇ ਗੀਤਾਂ ਦਾ ਆਨੰਦ ਲੈ ਰਹੇ ਹਨ। ਫਿਰ ਉਹ ਸਟੇਜ ਦੇ ਉੱਪਰ ਜਾ ਕੇ ਸਤਿੰਦਰ ਸਰਤਾਜ ਨੂੰ ਮਿਲਦੇ ਹਨ। ਜਦੋਂ ਸੰਜੇ ਦੱਤ ਸਟੇਜ ਦੇ ਉੱਪਰ ਪਹੁੰਚਦੇ ਹਨ ਤੇ ਸਤਿੰਦਰ ਸਰਤਾਜ ਕਹਿੰਦੇ ਨੇ ਸੰਜੂ ਬਾਬਾ, ਫਿਰ ਉਹ ਆਪਣੀ ਜਗ੍ਹਾ ਤੋਂ ਉੱਠਦੇ ਨੇ ਤੇ ਸੰਜੇ ਦੱਤ ਨਾਲ ਮਿਲਦੇ ਹਨ। ਦੇਖ ਸਕਦੇ ਹੋ ਦੋਵੇਂ ਕਲਾਕਾਰ ਇੱਕ ਦੂਜੇ ਨੂੰ ਸਤਿਕਾਰ ਤੇ ਪਿਆਰ ਦਿੰਦੇ ਹੋਏ ਨਜ਼ਰ ਆਏ।

ਦੱਸ ਦਈਏ ਸਤਿੰਦਰ ਸਰਤਾਜ ਜੋ ਕਿ ਹਾਲ ਵਿੱਚ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੀ ਸ਼ਿਰਕਤ ਕੀਤੀ ਸੀ। ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀਆਂ ਕੀਤੀਆਂ ਸਨ ਤੇ ਕਪਿਲ ਸ਼ਰਮਾ ਵੱਲੋਂ ਮਿਲੇ ਪਿਆਰ ਲਈ ਧੰਨਵਾਦ ਵੀ ਕੀਤਾ ਸੀ।

ਸਤਿੰਦਰ ਸਰਤਾਜ ਜੋ ਕਿ ਬਾਕਮਾਲ ਗਾਇਕ ਹੋਣ ਦੇ ਨਾਲ ਸ਼ਾਨਦਾਰ ਐਕਟਰ ਵੀ ਨੇ। ਬਹੁਤ ਜਲਦ ਉਹ 'ਕਲੀ ਜੋਟਾ' ਟਾਈਟਲ ਹੇਠ ਆਉਣ ਵਾਲੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਇਸ ਫ਼ਿਲਮ ਵਿੱਚ ਉਹ ਨੀਰੂ ਬਾਜਵਾ ਤੇ ਵਾਮਿਕਾ ਗੱਬੀ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਹਾਲ ਵਿੱਚ ਫ਼ਿਲਮ ਦਾ ਟ੍ਰੇਲਰ ਅਤੇ ਪਹਿਲਾ ਗੀਤ 'ਨਿਹਾਰ ਲੈਣ ਦੇ' ਰਿਲੀਜ਼ ਹੋਇਆ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।