ਜੇਲ 'ਚ ਬੰਦ ਨਜ਼ਰ ਆਏ ਮੁੰਨਾ ਭਾਈ ਤੇ ਸਰਕਟ; ਸੰਜੇ ਦੱਤ ਨੇ ਸਾਂਝਾ ਕੀਤਾ ਆਪਣੀ ਨਵੀਂ ਫ਼ਿਲਮ ਦਾ ਮਜ਼ੇਦਾਰ ਪੋਸਟਰ
Sanjay Dutt- Arshad Warsi new movie: ਬਾਲੀਵੁੱਡ ਅਦਾਕਾਰ ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਜੋੜੀ ਨੂੰ ਦਰਸ਼ਕਾਂ ਨੇ ਹਮੇਸ਼ਾ ਹੀ ਪਸੰਦ ਕੀਤਾ ਹੈ। ਦੋਵੇਂ ਕਲਾਕਾਰ ਫ਼ਿਲਮ ਮੁੰਨਾ ਭਾਈ ਐਮ.ਬੀ.ਬੀ.ਐੱਸ ਵਿੱਚ ਇਕੱਠੇ ਨਜ਼ਰ ਆਏ ਸਨ। ਉਦੋਂ ਤੋਂ ਹੀ ਦੋਵਾਂ ਨੇ ਆਪਣੇ ਕਿਰਦਾਰਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾ ਲਈ ਹੈ। ਸੰਜੇ ਦੱਤ ਵੱਲੋਂ ਮੁੰਨਾ ਭਾਈ ਦਾ ਕਿਰਦਾਰ ਨਿਭਾਇਆ ਗਿਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ। ਉਹੀ ਅਰਸ਼ਦ ਵਾਰਸੀ ਸਰਕਟ ਦੇ ਕਿਰਦਾਰ ਵਿੱਚ ਸੀ। ਇਨ੍ਹਾਂ ਦੋਵਾਂ ਦੀ ਜੋੜੀ ਨੇ ਫ਼ਿਲਮ 'ਚ ਚਾਰ ਚੰਦ ਲਗਾ ਦਿੱਤੇ ਸਨ। ਹੁਣ ਲੱਗਦਾ ਹੈ ਕਿ ਦਰਸ਼ਕਾਂ ਨੂੰ ਜਲਦ ਹੀ ਫ਼ਿਲਮ ਦਾ ਤੀਜਾ ਭਾਗ ਦੇਖਣ ਨੂੰ ਮਿਲੇਗਾ।
image source: Instagram
ਹੋਰ ਪੜ੍ਹੋ : TU HOVEIN MAIN HOVAN: ਜਿੰਮੀ ਸ਼ੇਰਗਿੱਲ ਨੇ ਕੁਲਰਾਜ ਰੰਧਾਵਾ ਦੇ ਨਾਲ ਸ਼ੇਅਰ ਕੀਤਾ ਰੋਮਾਂਟਿਕ ਜਿਹਾ ਪੋਸਟਰ
ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਫ਼ਿਲਮ ਮੁੰਨਾ ਭਾਈ 3 ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਫਿਲਮ 'ਲਗੇ ਰਹੋ ਮੁੰਨਾ ਭਾਈ' ਸਾਲ 2006 'ਚ ਆਈ ਸੀ। ਉਦੋਂ ਤੋਂ, ਪ੍ਰਸ਼ੰਸਕ ਇੱਕ ਵਾਰ ਫਿਰ ਮੁੰਨਾ ਭਾਈ ਅਤੇ ਸਰਕਟ ਦੀ ਜੋੜੀ ਨੂੰ ਦੇਖਣ ਲਈ ਉਤਸ਼ਾਹਿਤ ਸਨ। ਹੁਣ ਲੱਗਦਾ ਹੈ ਕਿ ਪ੍ਰਸ਼ੰਸਕਾਂ ਦੀ ਇਹ ਇੱਛਾ ਜਲਦ ਹੀ ਪੂਰੀ ਹੋਣ ਵਾਲੀ ਹੈ। ਸੰਜੇ ਦੱਤ ਅਤੇ ਅਰਸ਼ਦ ਵਾਰਸੀ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਵਿੱਚ ਸੰਜੇ ਦੱਤ ਅਤੇ ਅਰਸ਼ਦ ਵਾਰਸੀ ਜੇਲ੍ਹ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਦੋਵਾਂ ਨੇ ਕੈਦੀਆਂ ਦੇ ਕੱਪੜੇ ਪਾਏ ਹੋਏ ਹਨ ਅਤੇ ਦੋਵੇਂ ਪਰੇਸ਼ਾਨ ਨਜ਼ਰ ਆ ਰਹੇ ਹਨ।
image source: Instagram
ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸੰਜੇ ਦੱਤ ਨੇ ਕੈਪਸ਼ਨ 'ਚ ਲਿਖਿਆ, 'ਸਾਡਾ ਇੰਤਜ਼ਾਰ ਤੁਹਾਡੇ ਸਾਰਿਆਂ ਤੋਂ ਜ਼ਿਆਦਾ ਸੀ। ਮੈਂ ਆਪਣੇ ਭਰਾ ਅਰਸ਼ਦ ਵਾਰਸੀ ਨਾਲ ਇੱਕ ਵਾਰ ਫਿਰ ਇੱਕ ਸ਼ਾਨਦਾਰ ਫ਼ਿਲਮ ਲੈ ਕੇ ਆ ਰਿਹਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਫ਼ਿਲਮ ਦਿਖਾਉਣ ਲਈ ਇੰਤਜ਼ਾਰ ਨਹੀਂ ਕਰ ਸਕਦਾ। ਜੁੜੇ ਰਹੋ’। ਸੰਜੇ ਦੱਤ ਨੇ ਇਸ ਫ਼ਿਲਮ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਵੀਂ ਫ਼ਿਲਮ ਦਾ ਨਿਰਦੇਸ਼ਨ ਸਿਧਾਂਤ ਸਚਦੇਵ ਕਰ ਰਹੇ ਹਨ।
image source: Instagram
ਇਸ ਦਾ ਨਿਰਮਾਣ ਸੰਜੇ ਦੱਤ ਆਪਣੇ ਬੈਨਰ ਹੇਠ ਕਰਨਗੇ ਅਤੇ ਇਹ ਫ਼ਿਲਮ ਸਾਲ 2023 'ਚ ਹੀ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਐਲਾਨ ਹੁੰਦੇ ਹੀ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ। ਯੂਜ਼ਰਸ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਮੁੰਨਾ ਭਾਈ 3 ਹੀ ਹੈ। ਇਸ ਪੋਸਟ ਉੱਤੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸੰਜੇ ਦੱਤ ਫ਼ਿਲਮ ਦੇ ਟਾਈਟਲ ਦਾ ਕਦੋਂ ਐਲਾਨ ਕਰਦੇ ਹਨ।
View this post on Instagram