ਅਸ਼ਕੇ ਫਿਲਮ ਦੀ ਹੀਰੋਇਨ ਸੰਜੀਦਾ ਸ਼ੇਖ ਨੇ ਕੀਤੀ ਡਾ.ਗੁਲਾਟੀ ਦੀ ਤਾਰੀਫ

written by Lajwinder kaur | January 02, 2019

ਟੀ.ਵੀ ਅਦਾਕਾਰਾ ਸੰਜੀਦਾ ਸ਼ੇਖ ਜਿਹਨਾਂ ਨੇ ਪਿੱਛਲੇ ਸਾਲ ਹੀ ਅਸ਼ਕੇ ਫਿਲਮ ਨਾਲ ਪੰਜਾਬੀ ਇੰਡਸਟਰੀ ‘ਚ ਐਂਟਰੀ ਕਰ ਚੁੱਕੇ ਨੇ। ਸੰਜੀਦਾ ਸ਼ੇਖ ਟੀ.ਵੀ ਜਗਤ ‘ਚ ਮਸ਼ਹੂਰ ਨਾਮ ਹੈ। 'ਰਿਦਮ ਬੁਆਏਜ਼' ਅਤੇ 'ਹੇਅਰ ਓਮਜੀ ਸਟੂਡੀਓ' ਦੀ ਪ੍ਰੋਡਕਸ਼ਨ ‘ਚ ਬਣੀ ਮੂਵੀ ‘ਅਸ਼ਕੇ’ ਜਿਸ ‘ਚ ਅਮਰਿੰਦਰ ਗਿੱਲ ਦੇ ਨਾਲ ਸੰਜੀਦਾ ਸ਼ੇਖ ਮੁੱਖ ਭੂਮਿਕਾ ‘ਚ ਨਜ਼ਰ ਆਈ ਸੀ। ਇਸ ਫਿਲਮ ‘ਚ ਲੋਕਾਂ ਨੇ ਸੰਜੀਦਾ ਸ਼ੇਖ ਦੀ ਅਭਿਨੈ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

https://www.instagram.com/p/BsHyQq5Dr0r/

ਸੰਜੀਦਾ ਸ਼ੇਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਹੋਰ ਕੋਈ ਨਹੀਂ ਟੀਵੀ ਦੇ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਨਜ਼ਰ ਆ ਰਹੇ ਹਨ। ਸੰਜੀਦਾ ਨੇ ਨਾਲ ਕੈਪਸ਼ਨ ਚ ਲਿਖਿਆ ਹੈ: “ਬਸ ਇੱਕ ਸ਼ਬਦ ਸੁਨੀਲ ਗਰੋਵਰ ਲਈ ਅਮੇਜ਼ਿੰਗ #positivevibes..”

Sanjeeda Sheikh shared Picture ਅਸ਼ਕੇ ਫਿਲਮ ਦੀ ਹੀਰੋਇਨ ਸੰਜੀਦਾ ਸ਼ੇਖ ਨੇ ਕੀਤੀ ਡਾ.ਗੁਲਾਟੀ ਦੀ ਤਾਰੀਫ

ਹੋਰ ਵੇਖੋ: ਪੰਜਾਬੀ ਕਲਾਕਾਰਾਂ ਨੇ ਕਿਵੇਂ ਮਨਾਇਆ ਨਵਾਂ ਸਾਲ, ਦੇਖੋ ਵੀਡੀਓ

ਗੱਲ ਕਰੀਏ ਸੁਨੀਲ ਗਰੋਵਰ ਦੀ ਤਾਂ ਉਹਨਾਂ ਨੇ ਗੁੱਥੀ ਤੇ ਡਾ. ਮਸ਼ਹੂਰ ਗੁਲਾਟੀ ਵਰਗੇ ਕਿਰਦਾਰਾਂ ਦੇ ਨਾਲ ਸਭ ਦੇ ਦਿਲ ਜਿੱਤ ਲਿਆ ਹੈ ਤੇ ਆਪਣੇ ਨਵੇਂ ਸ਼ੋਅ ਨਾਲ ਹਾਸਾ-ਹਾਸਾ ਕੇ ਲੋਕਾਂ ਦੇ ਢਿੱਡੀ ਪੀੜਾਂ ਪਾ ਰਹੇ ਹਨ। ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਆਪਣੀ ਅਦਾਕਾਰੀ ਨਾਲ ਵੀ ਸਭ ਨੂੰ ਆਪਣੇ ਅਭਿਨੈ ਦਾ ਲੋਹਾ ਮਨਵਾ ਚੁੱਕੇ ਹਨ ਤੇ ਬਹੁਤ ਜਲਦ ਸਲਮਾਨ ਖਾਨ ਦੀ ਫਿਲਮ ‘ਭਾਰਤ’ ‘ਚ ਨਜ਼ਰ ਆਉਣਗੇ।

You may also like