ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੀ ਕਾਰ ਮੁੰਡਿਆਂ ਨੇ ਘੇਰੀ, ਦੇਖੋ ਵੀਡਿਓ

written by Rupinder Kaler | November 14, 2018

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਏਨੀਂ ਦਿਨੀਂ ਇੰਟਰਨੈੱਟ ਤੇ ਆਪਣੇ ਹੁਸਨ ਦੇ ਜਲਵੇ ਬਿਖੇਰ ਰਹੀ ਹੈ । ਆਏ ਦਿਨ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ । ਇਸ ਸਭ ਦੇ ਚਲਦੇ ਇੱਕ ਖਬਰ ਸਾਹਮਣੇ ਆਈ ਹੈ ਕਿ ਕੁਝ ਮੁੰਡਿਆਂ ਨੇ ਉਹਨਾਂ ਦੀ ਕਾਰ ਨੂੰ ਰੋਕ ਕੇ ਹੂਟਿੰਗ ਕੀਤੀ ਹੈ । ਕੁਝ ਮੁੰਡਿਆਂ ਨੇ ਉਹਨਾਂ ਦੀ ਕਾਰ ਦਾ ਪਿੱਛਾ ਵੀ ਕੀਤਾ ਹੈ ।ਮੁੰਡਿਆਂ ਨੂੰ ਇਸ ਤਰ੍ਹਾਂ ਕਰਦਾ ਦੇਖ,  ਸਪਨਾ ਚੌਧਰੀ ਨੇ ਨਾ ਸਿਰਫ ਆਪਣੀ ਕਾਰ ਰੁਕਵਾਈ ਬਲਕਿ ਉਹਨਾਂ ਨੂੰ  ਝਿੜਕਿਆ ਵੀ । ਹੋਰ ਵੇਖੋ : ‘ਭੱਜੋ ਵੀਰੋ ਵੇ’ ਬਾਪੂ ਕੱਲਾ ਮੱਝਾ ਚਾਰਦਾ,ਬਾਪੂ ਨੂੰ ਬਚਾਉਣ ਲਈ ਭੱਜੀ ਪੂਰੀ ਫੌਜ

sapna chaudhary sapna chaudhary
ਵੀਡਿਓ ਵਿੱਚ ਉਹਨਾਂ ਦੀ ਕਾਲੇ ਰੰਗ ਦੀ ਕਾਰ ਦਾ ਲੜਕੇ ਪਿੱਛਾ ਕਰ ਰਹੇ ਸਨ ਇਸ ਘਟਨਾ ਦਾ ਵੀਡਿਓ ਹੁਣ ਇੰਸਟਾਗ੍ਰਾਮ 'ਤੇ ਵਾਇਰਲ ਹੋ ਗਿਆ ਹੈ । ਵੀਡਿਓ ਵਿੱਚ ਸਪਨਾ ਚੋਧਰੀ ਦਾ ਪਾਰਾ ਹਾਈ ਦਿਖਾਈ ਦੇ ਰਿਹਾ ਹੈ , ਤੇ ਉਹ ਮੁੰਡਿਆਂ 'ਤੇ ਭੜਕਦੀ ਹੋਈ ਦਿਖਾਈ ਦੇ ਰਹੀ ਹੈ । ਵੀਡਿਓ ਵਿੱਚ ਸਪਨਾ ਚੌਧਰੀ ਲੋਕਾਂ 'ਤੇ ਚੀਕਦੀ ਹੋਈ ਦਿਖਾਈ ਦੇ ਰਹੀ ਹੈ ਚੀਕਦੇ ਹੋਏ 'ਉਸ ਨੇ ਕਿਹਾ ਕਿ ਇਹ ਗੱਡੀ ਕਿਸੇ ਦੇ ਬਾਪ  ਦੀ ਨਹੀਂ । ਤੇਰੇ ਪਿਓ ਨੇ ਲਿਆ ਕੇ ਨਹੀਂ ਦਿੱਤੀ'।ਸਪਨਾ ਚੌਧਰੀ ਦੇ ਪ੍ਰਸ਼ੰਸਕ ਉਹਨਾਂ ਦੀ ਇਸ ਵੀਡਿਓ ਨੂੰ ਕਾਫੀ ਪਸੰਦ ਕਰ ਰਹੇ ਹਨ । ਹੋਰ ਵੇਖੋ : ਛੱਠ ਪੂਜਾ ‘ਤੇ ਰਿਤਿਕ ਰੋਸ਼ਨ ਨੇ ਵੀਡਿਓ ਕੀਤਾ ਸ਼ੇਅਰ, ਦੇਖੋ ਕੀ ਖਾਸ ਹੈ ਇਸ ਵੀਡਿਓ ‘ https://www.instagram.com/p/BqEQuruAH_p/?utm_source=ig_embed&utm_campaign=embed_video_watch_again ਕੁਝ ਪ੍ਰਸ਼ੰਸਕ ਉਹਨਾ ਦੇ ਇਸ ਵੀਡਿਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ । ਕੁਝ ਨੇ ਇਸ ਵੀਡਿਓ 'ਤੇ ਕਮੈਂਟ ਕੀਤਾ ਹੈ । ਉਹਨਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਸਪਨਾ ਬਾਲੀਵੁੱਡ ਫਿਲਮ 'ਨਾਨੂ ਕੀ ਜਾਨੂ' ਅਤੇ ਵੀਰੇ ਦੀ ਵੈਡਿੰਗ ਆਈਟਮ ਸਾਂਗ ਕਰ ਚੁੱਕੀ ਹੈ । ਇਹਨਾਂ ਫਿਲਮਾਂ ਵਿੱਚ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ ।

0 Comments
0

You may also like