ਸਪਨਾ ਚੌਧਰੀ ਨੂੰ ਲਖਨਊ ਦੀ ਅਦਾਲਤ ਵੱਲੋਂ ਲਿਆ ਹਿਰਾਸਤ 'ਚ, ਜਾਣੋ ਪੂਰਾ ਮਾਮਲਾ!

written by Lajwinder kaur | September 19, 2022

Sapna Chaudhary News: ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਜੋ ਕਿ ਅੱਜ ਲਖਨਊ ਦੀ ਅਦਾਲਤ 'ਚ ਪੇਸ਼ ਹੋਈ ਸੀ, ਜਿਸ ਤੋਂ ਬਾਅਦ ਉਸ ਦੀਆਂ ਮੁਸ਼ਕਿਲਾਂ ‘ਚ ਵਾਧਾ ਹੋ ਗਿਆ ਸੀ। ਜਿੱਥੇ ਅਦਾਲਤ ਦੇ ਹੁਕਮਾਂ 'ਤੇ ਪੁਲਿਸ ਨੇ ਡਾਂਸਰ ਸਪਨਾ ਨੂੰ ਹਿਰਾਸਤ 'ਚ ਲੈ ਲਿਆ ਸੀ। ਹਾਲਾਂਕਿ, ਉਸ ਦੇ ਖਿਲਾਫ ਜਾਰੀ ਕੀਤਾ ਗਿਆ ਗ੍ਰਿਫਤਾਰੀ ਵਾਰੰਟ ਜਲਦ ਹੀ ਰੱਦ ਕਰ ਦਿੱਤਾ ਗਿਆ ਸੀ।

ਹੋਰ ਪੜ੍ਹੋ : ਜਾਣੋ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗਾ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਟ੍ਰੇਲਰ

Sapna Chaudhary to surrender in Lucknow court? Details inside Image Source: Twitter

ਉਸ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਕੁਝ ਸਮੇਂ ਬਾਅਦ ਹੀ ਅਦਾਲਤ ਤੋਂ ਵਾਰੰਟ ਵਾਪਸ ਕਰਨ ਦੇ ਹੁਕਮ ਜਾਰੀ ਕੀਤੇ ਗਏ, ਜਿਸ ਨਾਲ ਉਸ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ। ਉਹ ਸੋਮਵਾਰ ਨੂੰ ACJM-5 ਸ਼ਾਂਤਨੂੰ ਤਿਆਗੀ ਦੀ ਅਦਾਲਤ ਵਿੱਚ ਪੇਸ਼ ਹੋਈ ਸੀ। ਉਹ ਚੋਰੀ-ਛਿਪੇ ਅਦਾਲਤ ਪਹੁੰਚੀ ਸੀ।

Trouble mounts for Sapna Choudhary as court issues arrest warrant against her Image Source: Twitter

ਸਪਨਾ ਚੌਧਰੀ ਦਾ ਸ਼ੋਅ 13 ਅਕਤੂਬਰ 2018 ਨੂੰ ਲਖਨਊ ਦੇ ਆਸ਼ਿਆਨਾ 'ਚ ਆਯੋਜਿਤ ਕੀਤਾ ਜਾਣਾ ਸੀ। ਇਸ ਲਈ ਆਨਲਾਈਨ ਅਤੇ ਆਫਲਾਈਨ ਟਿਕਟਾਂ ਦੀ ਵਿਕਰੀ ਕੀਤੀ ਗਈ ਸੀ। ਸਪਨਾ ਇਸ ਸ਼ੋਅ 'ਚ ਨਜ਼ਰ ਨਹੀਂ ਆਈ, ਜਿਸ 'ਤੇ ਦਰਸ਼ਕਾਂ ਨੇ ਹੰਗਾਮਾ ਕੀਤਾ ਅਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਮਾਮਲੇ 'ਚ ਫਿਰੋਜ਼ ਖਾਨ ਨਾਂ ਦੇ ਵਿਅਕਤੀ ਨੇ ਸਪਨਾ ਚੌਧਰੀ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ।

Sapna Choudhary Latest dance video viral on social media Image Source: Twitter

ਸਪਨਾ ਚੌਧਰੀ ਬਹੁਤ ਮਸ਼ਹੂਰ ਹੈ ਅਤੇ ਉਸ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਲੱਖਾਂ ਦਰਸ਼ਕ ਦੇਖਦੇ ਹਨ। ਉਹ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ।

ਸਪਨਾ ਚੌਧਰੀ ਨੂੰ ਹਰਿਆਣਾ ਦੀ ਡਾਂਸਿੰਗ ਕਵੀਨ ਵੀ ਕਿਹਾ ਜਾਂਦਾ ਹੈ। ਉਹ ਆਪਣੇ ਡਾਂਸ ਨਾਲ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕਰਦੀ ਅਤੇ ਇਸੇ ਲਈ ਪ੍ਰਸ਼ੰਸਕ ਵੀ ਉਸ ਦੀ ਇਕ ਝਲਕ ਪਾਉਣ ਲਈ ਬੇਤਾਬ ਹਨ। ਸਪਨਾ ਚੌਧਰੀ ਦੇ ਡਾਂਸ ਈਵੈਂਟ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੁੰਦੇ ਹਨ। ਏਨੀਂ ਦਿਨੀਂ ਉਹ ਬੈਕ ਟੂ ਬੈਕ ਮਿਊਜ਼ਿਕ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ।

You may also like