ਸਪਨਾ ਚੌਧਰੀ ਦੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਲੋਕ ਕਹਿਣ ਲੱਗੇ ਮਾਂ ’ਤੇ ਗਿਆ ਹੈ ਬੇਟਾ

written by Rupinder Kaler | October 08, 2020

ਹਰਿਆਣਵੀ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਨੇ ਹਾਲ ਹੀ ਵਿੱਚ ਬੇਟੇ ਨੂੰ ਜਨਮ ਦਿੱਤਾ ਹੈ । ਇਸ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਅਜਿਹੇ ਹਲਾਤਾਂ ਵਿੱਚ ਉਹਨਾਂ ਦੇ ਪ੍ਰਸ਼ੰਸਕ ਉਸ ਦੇ ਬੇਟੇ ਦੀ ਪਹਿਲੀ ਤਸਵੀਰ ਦੇਖਣ ਲਈ ਉਤਾਵਲੇ ਹਨ । ਅਜਿਹੇ ਹਲਾਤਾਂ ਵਿੱਚ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ।

sapna

ਹੋਰ ਪੜ੍ਹੋ :

sapna-chaudhary

ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਇਹ ਤਸਵੀਰ ਵੀਰ ਸਾਹੂ ਤੇ ਸਪਨਾ ਦੇ ਬੇਟੇ ਦੀ ਹੈ । ਹਾਲਾਂਕਿ ਸਪਨਾ ਤੇ ਸਾਹੂ ਵੱਲੋਂ ਇਸ ਤਸਵੀਰ ਨੂੰ ਸ਼ੇਅਰ ਨਹੀਂ ਕੀਤਾ ਗਿਆ । ਅਜਿਹੇ ਹਲਾਤਾਂ ਵਿੱਚ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਇਹ ਤਸਵੀਰ ਸਪਨਾ ਚੌਧਰੀ ਦੇ ਬੇਟੇ ਦੀ ਹੈ ।

sapna-chaudhary

ਪਰ ਸਪਨਾ ਦੇ ਪ੍ਰਸ਼ੰਸਕ ਇਸ ਤਸਵੀਰ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ । ਕੁਝ ਲੋਕ ਸਪਨਾ ਦੇ ਬੇਟੇ ਦੀ ਤੁਲਨਾ ਤੈਮੂਰ ਨਾਲ ਕਰ ਰਹੇ ਹਨ । ਕੁਝ ਲੋਕਾਂ ਦਾ ਕਹਿਣਾ ਹੈ ਕਿ ਬੇਟਾ ਸਪਨਾ ਚੌਧਰੀ ਤੇ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਪਨਾ ਨੇ ਮਾਂ ਬਣਕੇ ਸਭ ਨੂੰ ਬਹੁਤ ਵੱਡਾ ਸਰਪਰਾਈਜ਼ ਦਿੱਤਾ ਹੈ ।

You may also like