
ਸਪਨਾ ਚੌਧਰੀ (Sapna Choudhary) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੇ ਰਹਿੰਦੇ ਹਨ । ੳੇੁਸ ਦੇ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਹੁਣ ਸਪਨਾ ਚੌਧਰੀ ਦਾ ਇੱਕ ਹੋਰ ਵੀਡੀਓ 'ਗਜਬਨ ਪਾਣੀ ਨੇ ਚਲੀ' ਨੂੰ ਯੂ-ਟਿਊਬ 'ਤੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਯੂ ਟਿਊਬ ‘ਤੇ ਏਨਾਂ ਕੁ ਪਸੰਦ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਇਸ ਨੂੰ ਵੇਖਣ ਵਾਲਿਆਂ ਦੀ ਗਿਣਤੀ 32 ਕਰੋੜ ਤੱਕ ਜਾ ਪਹੁੰਚੀ ਹੈ ਅਤੇ ਲਗਾਤਾਰ ਇਸ ਗੀਤ ਦੇ ਵਿਊਜ਼ ਦੀ ਗਿਣਤੀ ਵੱਧਦੀ ਜਾ ਰਹੀ ਹੈ ।

ਹੋਰ ਪੜ੍ਹੋ : ਸਪਨਾ ਚੌਧਰੀ ਦਾ ਪਤੀ ਨਾਲ ਰੋਮਾਂਟਿਕ ਵੀਡੀਓ ਵਾਇਰਲ, ਸੋਸ਼ਲ ਮੀਡੀਆ ‘ਤੇ ਛਾਇਆ ਵੀਡੀਓ
ਸਪਨਾ ਚੌਧਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਸ ਦੇ ਡਾਂਸ ਨੂੰ ਹਰਿਆਣਾ ‘ਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਸਪਨਾ ਚੌਧਰੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਵੀਰ ਸਾਹੂ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਨੂੰ ਕਿ ਹਰਿਆਣਾ ਦੇ ਬੱਬੂ ਮਾਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ।

ਹੋਰ ਪੜ੍ਹੋ : ਪੇਟ ਦੀ ਸਰਜਰੀ ਕਰਵਾਉਣ ਤੋਂ ਬਾਅਦ ਸਪਨਾ ਚੌਧਰੀ ਪੁਰਾਣੇ ਅੰਦਾਜ਼ ‘ਚ ਆਈ ਨਜ਼ਰ
ਸਪਨਾ ਚੌਧਰੀ ਅਤੇ ਵੀਰ ਸਾਹੂ ਨੇ ਲਾਕਡਾਊਨ ਦੇ ਦੌਰਾਨ ਹੀ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਸਪਨਾ ਦਾ ਪਰਿਵਾਰ ਹੀ ਸ਼ਾਮਿਲ ਹੋਇਆ ਸੀ ।ਇਸ ਵਿਆਹ ਦਾ ਖੁਲਾਸਾ ਉਦੋਂ ਹੋਇਆ ਸੀ ਜਦੋਂ ਸਪਨਾ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਸੀ ।ਜਿਸ ਕਾਰਨ ਸਪਨਾ ‘ਤੇ ਕਈ ਸਵਾਲ ਵੀ ਲੋੋਕਾਂ ਵੱਲੋਂ ਚੁੱਕੇ ਗਏ ਸਨ ।

ਜਿਸ ਤੋਂ ਬਾਅਦ ਵੀਰ ਨੇ ਸਾਹੂ ਖੁਦ ਇਸ ਮਾਮਲੇ ‘ਚ ਅੱਗੇ ਆ ਕੇ ਸੋਸ਼ਲ ਮੀਡੀਆ ‘ਤੇ ਸਫ਼ਾਈ ਦਿੱਤੀ ਸੀ । ਸਪਨਾ ਚੌਧਰੀ ਨੇ ਕਦੇ ਵੀ ਨਹੀਂ ਸੀ ਸੋਚਿਆ ਸੀ ਕਿ ਉਹ ਡਾਂਸਰ ਬਣੇਗੀ ਉਹ ਪੜ੍ਹ ਲਿਖ ਕੇ ਅਫ਼ਸਰ ਬਣਨਾ ਚਾਹੁੰਦੀ ਸੀ ਪਰ ਹਾਲਾਤਾਂ ਕਾਰਨ ਉਸ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਬਹੁਤ ਹੀ ਛੋਟੀ ਉਮਰ ‘ਚ ਡਾਂਸ ਕਰਨਾ ਪਿਆ ਸੀ ।
View this post on Instagram