ਸਪਨਾ ਚੌਧਰੀ ਨੇ ਸਾੜ੍ਹੀ 'ਚ ਸ਼ੇਅਰ ਕੀਤੀ ਖੂਬਸੂਰਤ ਤਸਵੀਰਾਂ, ਫੈਨਜ਼ ਨੂੰ ਪਸੰਦ ਆਇਆ ਸਪਨਾ ਦਾ ਦੇਸੀ ਲੁੱਕ

written by Pushp Raj | March 31, 2022

ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਅਦਾਕਾਰਾ ਸਪਨਾ ਚੌਧਰੀ ਜੋ ਕਿ ਆਪਣੇ ਡਾਂਸ ਬਹੁਤ ਮਸ਼ਹੂਰ ਹੈ। ਸਪਨਾ ਚੌਧਰੀ ਨੇ ਆਪਣੇ ਫੈਨਜ਼ ਨਾਲ ਆਪਣੀ ਇੱਕ ਵੀਡੀਓ ਸ਼ੇਅਰ ਕਰ ਉਸ 'ਤੇ ਕੈਪਸ਼ਨ ਦੇਣ ਲਈ ਕਿਹਾ ਹੈ। ਸਪਨਾ ਦੇ ਫੈਨਜ਼ ਉਸ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।


ਸਪਨਾ ਚੌਧਰੀ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਅਤੇ ਲੇਟੈਸਟ ਵੀਡੀਓਜ਼ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਡਾਂਸਰ ਤੋਂ ਅਦਾਕਾਰਾ ਅਤੇ ਮਾਡਲ ਦੇ ਰੂਪ 'ਚ ਉਭਰੀ ਸਪਨਾ ਚੌਧਰੀ ਹੁਣ ਕਈ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਉਨ੍ਹਾਂ ਸੈਲੀਬ੍ਰੀਟੀਜ਼ ਚੋਂ ਹੈ ਜੋ ਕੋਈ ਵੀ ਪੋਸਟ ਜਾਂ ਵੀਡੀਓ ਪਾਉਂਦੇ ਹਨ ਤਾਂ ਉਹ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ।

ਹੁਣ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਸਪਨਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਫੈਨਜ਼ ਲਈ ਇੱਕ ਸੰਦੇਸ਼ ਲਿਖਿਆ ਹੈ। ਸਪਨਾ ਨੇ ਫੈਨਜ਼ ਨੂੰ ਉਸ ਦੀ ਇਸ ਵੀਡੀਓ ਲਈ ਕੈਪਸ਼ਨ ਦੇਣ ਲਈ ਕਿਹਾ।


ਇਸ ਵੀਡੀਓ ਦੇ ਵਿੱਚ ਸਪਨਾ ਭਾਰਤੀ ਨਾਰੀ ਯਾਨੀ ਕਿ ਦੇਸ ਲੁੱਕ ਵਿੱਚ ਨਜ਼ਰ ਆ ਰਹੀ ਹੈ। ਉਸ ਨੇ ਚਿੱਟੇ ਰੰਗ ਦੇ ਬਲਾਊਜ਼ ਨਾਲ ਹਰੇ ਰੰਗ ਦੀ ਖੂਬਸੂਰਤ ਸਾੜ੍ਹੀ ਪਾਈ ਹੋਈ ਹੈ ਅਤੇ ਮੇਅਕਪ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ।

ਹੋਰ ਪੜ੍ਹੋ : ਅਨੁਪਮ ਖੇਰ ਨੇ ਆਪਣੇ ਪਿਤਾ ਨਾਲ ਤਸਵੀਰ ਸ਼ੇਅਰ ਕਰਕੇ ਦਿੱਤੀ ਸ਼ਰਧਾਂਜਲੀ, ਲਿਖਿਆ ਖ਼ਾਸ ਨੋਟ

ਸਪਨਾ ਚੌਧਰੀ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਸਪਨਾ ਦੀ ਪੋਸਟ ਉੱਤੇ ਕਈ ਕਮੈਂਟਸ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਸੁਪਰ ਹੌਟ ਜਦੋਂ ਕਿ ਦੂਜੇ ਨੇ ਲਿਖਿਆ, 'ਬਿਲਕੁਲ ਸ਼ਾਨਦਾਰ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਉਫ ਕੀ ਅਦਾ ਹੈ'। ਵੀਡੀਓ ਨੂੰ ਇੰਸਟਾਗ੍ਰਾਮ 'ਤੇ ਲੱਖਾਂ ਵਿਊਜ਼ ਮਿਲ ਚੁੱਕੇ ਹਨ।

ਦੱਸ ਦਈਏ ਕਿ ਆਪਣੀ ਡਾਂਸ ਪਰਫਾਰਮੈਂਸ ਦੇ ਨਾਲ ਸਪਨਾ ਹਰ ਵਾਰ ਆਪਣੇ ਫੈਨਜ਼ ਜਿੱਤ ਲੈਂਦੀ ਹੈ। ਸਪਨਾ ਨੂੰ ਬਿੱਗ ਬੌਸ 11 ਵਿੱਚ ਵੀ ਦੇਖਿਆ ਗਿਆ ਸੀ ਜਿੱਥੇ ਉਸ ਨੂੰ ਬਹੁਤ ਸਮਰਥਨ ਮਿਲਿਆ ਸੀ।

You may also like