ਇੰਦੌਰ 'ਚ ਖ਼ਤਮ ਹੋਈ ਸਾਰਾ ਅਲੀ ਖ਼ਾਨ ਤੇ ਵਿੱਕੀ ਕੌਸ਼ਲ ਦੀ ਅਗਲੀ ਫ਼ਿਲਮ ਦੀ ਸ਼ੂਟਿੰਗ, ਦੋਹਾਂ ਨੇ ਫ਼ਿਲਮ ਟੀਮ ਦਾ ਕੀਤਾ ਧੰਨਵਾਦ

written by Pushp Raj | January 28, 2022

ਸਾਰਾ ਅਲੀ ਖ਼ਾਨ ਤੇ ਵਿੱਕੀ ਕੌਸ਼ਲ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਦੋਹਾਂ ਕਲਾਕਾਰਾਂ ਨੇ ਆਪੋ-ਆਪਣੇ ਸੋਸ਼ਲ ਮੀਡੀਆ ਉੱਤੇ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੀ ਫ਼ਿਲਮ ਦੀ ਟੀਮ ਤੇ ਮਦਦ ਕਰਨ ਵਾਲੇ ਲੋਕਾਂ ਨੂੰ ਵੀ ਧੰਨਵਾਦ ਦਿੱਤਾ।


ਸਾਰਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਬਾਰੇ ਇੱਕ ਲੰਬੀ ਪੋਸਟ ਪਾਈ ਹੈ, ਇਸ ਪੋਸਟ ਵਿੱਚ ਸਾਰਾ ਨੇ ਲਿਖਿਆ, " ਯਕੀਨ ਨਹੀਂ ਹੋ ਰਿਹਾ ਕਿ ਏਨ੍ਹੀਂ ਛੇਤੀ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। 🍿🎥🎬🎞ਮੈਨੂੰ ਸੋਮਿਆ ਦਾ ਰੋਲ ਦੇਣ, ਸਾਰੇ ਮਾਰਗਦਰਸ਼ਨ, ਸਹਿਣਸ਼ੀਲਤਾ ਅਤੇ ਸਮਰਥਨ ਦੇਣ ਲਈ ਧੰਨਵਾਦ ਲਕਸ਼ਮਣ ਉਟੇਕਰ ਸਰ। ਮੈਨੂੰ ਸਮਝਾਉਣ ਲਈ ਅਤੇ ਹਮੇਸ਼ਾ ਮੈਨੂੰ ਬਿਹਤਰ ਕਰਨ ਲਈ ਤੇ ਪ੍ਰੇਰਿਤ ਕਰਨ ਲਈ ਧੰਨਵਾਦ।"

 

View this post on Instagram

 

A post shared by Sara Ali Khan (@saraalikhan95)

ਸਾਰਾ ਅੱਗੇ ਲਿਖਦੀ ਹੈ, "ਵਿੱਕੀ ਕੌਸ਼ਲ ਤੁਹਾਡੇ ਨਾਲ ਸੈੱਟ 'ਤੇ ਹਰ ਦਿਨ ਕੰਮ ਕਰਨਾ ਧਮਾਕੇਦਾਰ ਰਿਹਾ ਹੈ। ਪੰਜਾਬੀ ਗੀਤਾਂ ਅਤੇ ਬੋਨਫਾਇਰ ਦਾ ਆਨੰਦ ਲੈਣ ਤੋਂ ਲੈ ਕੇ ਸਵੇਰ ਦੀ ਡਰਾਈਵ ਅਤੇ ਚਾਹ ਦੇ ਪੂਰੇ ਕੱਪ ਤੱਕ। ਮੇਰੇ ਲਈ ਇਸ ਸਫ਼ਰ ਨੂੰ ਇੰਨਾ ਯਾਦਗਾਰ ਬਣਾਉਣ ਲਈ ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਭ ਤੋਂ ਨਿਮਰ ਅਤੇ ਪ੍ਰਤਿਭਾਸ਼ਾਲੀ ਅਭਿਨੇਤਾ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਤੁਹਾਡੇ ਨਾਲ ਸਕ੍ਰੀਨ ਸਪੇਸ ਸਾਂਝਾ ਕਰਨ ਦਾ ਮੌਕਾ ਮਿਲਿਆ ਅਤੇ ਤੁਹਾਡੇ ਤੋਂ ਬਹੁਤਆ ਕੁਝ ਸਿੱਖਣ ਦਾ ਮੌਕਾ ਮਿਲਿਆ। ਸਾਰਾ ਨੇ ਆਪਣੀ ਕ੍ਰਰੂ ਟੀਮ ਤੇ ਮੇਅਕਪ ਟੀਮ ਨੂੰ ਵੀ ਧੰਨਵਾਦ ਕਰਦੇ ਹੋਏ ਲਿਖਿਆ ਸਾਰਾ ਨੂੰ ਸੋਮਿਆ ਵਰਗੀ ਦਿੱਖ ਦੇਣ ਅਤੇ ਸਾਨੂੰ ਦੋਵਾਂ ਨੂੰ ਸੁੰਦਰ ਅਤੇ ਆਤਮ-ਵਿਸ਼ਵਾਸ ਦਿਵਾਉਣ ਲਈ ਤੁਹਾਡਾ ਧੰਨਵਾਦ❤️❤️❤️" ਇਸ ਤੋਂ ਇਲਾਵਾ ਸਾਰਾ ਨੇ ਪੂਰੀ ਟੀਮ ਦਾ ਧੰਨਵਾਦ ਵੀ ਕੀਤਾ ਹੈ।

ਸਾਰਾ ਦੀ ਇਸ ਪੋਸਟ ਉੱਤੇ ਵਿੱਕੀ ਕੌਸ਼ਲ ਨੇ ਕਮੈਂਟ ਕਰਕੇ ਲਿਖਿਆ, " ਸਾਰਾ ਹੋਣ ਦੇ ਲਈ ਧੰਨਵਾਦ! ਇੱਕ ਵਿਅਕਤੀ ਤੇ ਇੱਕ ਕਲਾਕਾਰ ਦੇ ਰੂਪ ਵਿੱਚ ਤੁਸੀਂ ਆਪਣੀ ਸਾਰੀਆਂ ਹੀ ਚੀਜ਼ਾਂ ਨਾਲ ਸਭ ਨੂੰ ਹੈਰਾਨ ਕਰ ਦਿੰਦੇ ਹੋ। 🤗🤗🤗

ਹੋਰ ਪੜ੍ਹੋ : ਹਰਭਜਨ ਮਾਨ ਦਾ ਨਵਾਂ ਗੀਤ ਧੀਆਂ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹ ਹੈ ਪਸੰਦ

ਉਥੇ ਹੀ ਦੂਜੇ ਪਾਸੇ ਵਿੱਕੀ ਕੌਸ਼ਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਰਾ ਨਾਲ ਆਪਣੀ ਤਸਵੀਰ ਸ਼ੇਅਰ ਕਰਕੇ ਸ਼ੂਟਿੰਗ ਖ਼ਤਮ ਹੋਣ ਦੀ ਜਾਣਕਾਰੀ ਦਿੱਤੀ ਹੈ। ਵਿੱਕੀ ਨੇ ਕੈਪਸ਼ਨ ਵਿੱਚ ਲਿਖਿਆ, "ਨਾਮ ਵਿੱਚ ਕੀ ਰੱਖਿਆ ਹੈ, ਅਜੇ ਤਾਂ ਪੈਕਅੱਪ ਹੋਇਆ ਹੈ !!! ਲਕਸ਼ਮਣ ਉਟੇਕਰ ​​ਸਰ ਅਤੇ ਸਾਰਾ ਅਲੀ ਖਾਨ। ਇਹ ਕਹਾਣੀ ਦੀ ਸ਼ੂਟਿੰਗ ਅਤੇ ਸ਼ਾਨਦਾਰ ਤਜ਼ਰਬਾ ਦੇਣ ਲਈ ਪੂਰੀ ਟੀਮ ਦਾ ਧੰਨਵਾਦ। ਤੁਸੀਂ ਲੋਕ ਅਤੇ ਸਾਰਿਆਂ ਦਾ ਪਾਗਲਪਨ ਬਹੁਤ ਯਾਦ ਆਵੇਗਾ।


ਇਸ ਦੇ ਨਾਲ ਹੀ, ਇੰਦੌਰ ਦੇ ਅਨੌਖੇ ਲੋਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਸਾਡੇ ਸਹਿਯੋਗੀ ਅਤੇ ਪਿਆਰ ਨਾਲ ਭਰੇ ਹਨ। ਧੰਨਵਾਦ! ਗੱਲ ਇਹ ਦਿਲ ਦੀ ਹੈ, ਜੋ ਘਰ-ਘਰ ਤੱਕ ਪਹੁੰਚਦੀ ਹੈ... ਜਾਂ ਸ਼ਾਇਦ ਗੱਲ ਘਰ ਦੀ ਹੈ ਜੋ ਹਰ ਦਿਲ ਨੂੰ ਛੂਏਗੀ। ਤੁਹਾਡੇ ਸਭ ਨਾਲ ਜਲਦ ਹੀ ਫ਼ਿਲਮ ਵਿੱਚ ਮੁਲਾਕਾਤ ਹੋਵੇਗੀ!" ❤️🎬🍿

ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਜਦੋਂ ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਇੱਕਠੇ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਇੰਦੌਰ ਵਿੱਚ ਫ਼ਿਲਮ ਦੀ ਸ਼ੂਟਿੰਗ ਦੇ ਨਾਲ-ਨਾਲ ਦੋਹਾਂ ਨੇ ਇਸ ਥਾਂ ਨੂੰ ਬਹੁਤ ਐਕਸਪਲੋਰ ਕੀਤਾ ਤੇ ਇਥੇ ਘੁੰਮਣ ਦਾ ਮਜ਼ਾ ਲਿਆ।

 

View this post on Instagram

 

A post shared by Vicky Kaushal (@vickykaushal09)

You may also like