ਸੈਫ ਦੀ ਲਾਡਲੀ ਸਾਰਾ ਅਲੀ ਖ਼ਾਨ ਤੋਂ ਹੋਈ ਗੁਸਤਾਖ਼ੀ, ਸਲਮਾਨ ਖ਼ਾਨ ਨੂੰ ਕਿਹਾ ਦਿੱਤਾ ‘ਅੰਕਲ’, ਵਾਇਰਲ ਹੋਇਆ ਵੀਡੀਓ

written by Lajwinder kaur | June 24, 2022

ਆਈਫਾ ਅਵਾਰਡਸ 2022 ਪਿਛਲੇ ਦਿਨੀਂ ਆਬੂ ਧਾਬੀ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਬਾਲੀਵੁੱਡ ਸਿਤਾਰੇ ਇਕੱਠੇ ਹੋਏ ਸਨ। ਆਈਫਾ ਅਵਾਰਡ ਸ਼ੋਅ ਇਸ ਸ਼ਨੀਵਾਰ ਨੂੰ ਟੀਵੀ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਸ਼ੋਅ ਦੇ ਕਈ ਪ੍ਰੋਮੋ ਆ ਚੁੱਕੇ ਹਨ। ਸ਼ੁੱਕਰਵਾਰ ਨੂੰ ਇੱਕ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ। ਜਿਸ ‘ਚ ਸਲਮਾਨ ਖ਼ਾਨ ਅਤੇ ਸਾਰਾ ਅਲੀ ਖ਼ਾਨ ਸਟੇਜ 'ਤੇ ਮੌਜੂਦ ਨਜ਼ਰ ਆ ਰਹੇ ਹਨ। ਪਰ ਸਾਰਾ ਅਲੀ ਖ਼ਾਨ ਨੇ ਏਨੇਂ ਕਲਾਕਾਰਾਂ ਦੀ ਮੌਜੂਦਗੀ 'ਚ ਸਲਮਾਨ ਖ਼ਾਨ ਨੂੰ ਅੰਕਲ ਕਹਿ ਦਿੱਤਾ। ਇਹ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਫਰਿੱਜ ਦੇ ਅੰਦਰ ਖੁਸ਼ੀ ਨਾਲ ਬੈਠਾ ਇਹ ਬੱਚਾ ਅੱਜ ਹੈ ਬਾਲੀਵੁੱਡ ਦਾ ਨਾਮੀ ਐਕਟਰ, ਪੰਜਾਬ ਨਾਲ ਰੱਖਦਾ ਹੈ ਸਬੰਧ, ਕੀ ਪਹਿਚਾਣਿਆ ਤੁਸੀਂ?

ਜਦੋਂ ਸਾਰਾ ਅਲੀ ਖਾਨ ਸਲਮਾਨ ਨੂੰ ਗੱਲਬਾਤ 'ਚ 'ਅੰਕਲ' ਕਹਿੰਦੀ ਹੈ ਤਾਂ ਸਲਮਾਨ ਨੇ ਇਹ ਸੁਣ ਕੇ ਆਪਣੀ ਪ੍ਰਤੀਕਿਰਿਆ ਦਿੱਤੀ। ਉਸ ਦੀਆਂ ਗੱਲਾਂ ਸੁਣ ਕੇ ਸਾਹਮਣੇ ਬੈਠੇ ਲੋਕ ਹਾਸਾ ਨਾ ਰੋਕ ਸਕੇ। ਇਸ ਦੇ ਨਾਲ ਹੀ ਸਾਰਾ ਵੀ ਜਵਾਬ ਦੇਣ 'ਚ ਪਿੱਛੇ ਨਹੀਂ ਰਹਿੰਦੀ।

inside image of sara and salman khan

ਵੀਡੀਓ 'ਚ ਸਾਰਾ ਦੱਸਦੀ ਹੈ ਕਿ ਉਹ ਕੋਈ ਨਵਾਂ ਬ੍ਰਾਂਡ ਲਾਂਚ ਕਰਨ ਜਾ ਰਹੀ ਹੈ ਅਤੇ ਕਹਿੰਦੀ ਹੈ, 'ਮੈਂ ਕੋਈ ਬ੍ਰਾਂਡ ਲਾਂਚ ਕਰਨ ਜਾ ਰਹੀ ਹਾਂ...ਸਲਮਾਨ ਅੰਕਲ ਦੇ ਨਾਲ..’ ਤਾਂ ਸਲਮਾਨ ਕਹਿੰਦੇ ਹਨ, ‘ਦੇਖੋ ਤੇਰੀ ਪਿਕਚਰ ਤੋਂ ਗਈ’...ਸਾਰਾ ਪੁੱਛਦੀ ਹੈ, ‘ਮੇਰੀ ਪਿਕਚਰ ਕਿਉਂ ਗਈ?’ ਸਲਮਾਨ ਕਹਿੰਦੇ ਹਨ, ‘ਤੁਸੀਂ ਮੈਨੂੰ ਮੇਰੀ ਏਨੀਆਂ ਸਾਰੀਆਂ ਹੀਰੋਇਨਾਂ ਦੇ  ਸਾਹਮਣੇ ਅੰਕਲ ਕਿਹਾ ਹੈ...’ ਸਾਰਾ ਜਵਾਬ ਦਿੰਦੀ ਹੈ, ‘ਤੁਸੀਂ ਹੀ ਕਿਹਾ ਸੀ...ਮੈਨੂੰ ਅੰਕਲ ਕਹਿਣਾ...’।

ਵੀਡੀਓ  ਚ ਅੱਗੇ ਦੇਖ ਸਕਦੇ ਹੋ ਸਲਮਾਨ ਅਤੇ ਸਾਰਾ ਦੋਵੇਂ ਜਣੇ ਫਿਲਮ 'ਜੁੜਵਾ' ਦੇ ਗੀਤ 'ਟਨ ਟਨਾ ਟਨ ਤਾਰਾ' 'ਤੇ ਇਕੱਠੇ ਡਾਂਸ ਕਰਨ ਲੱਗ ਜਾਂਦੇ ਹਨ। ਦੱਸ ਦਈਏ ਦੋਵਾਂ ਦੀ ਇਹ ਮਸਤੀ ਵਾਲਾ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ। 

You may also like