Advertisment

ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਸਾਰਾ ਅਲੀ ਖ਼ਾਨ, ਕਿਹਾ ‘ਇਹ ਬਹੁਤ ਦਿਲ ਤੋੜਨ ਵਾਲੀ ਘਟਨਾ ਹੈ’

author-image
By Shaminder
New Update
ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਸਾਰਾ ਅਲੀ ਖ਼ਾਨ, ਕਿਹਾ ‘ਇਹ ਬਹੁਤ ਦਿਲ ਤੋੜਨ ਵਾਲੀ ਘਟਨਾ ਹੈ’
Advertisment
ਸਿੱਧੂ ਮੂਸੇਵਾਲਾ (Sidhu Moos Wala) ਨੂੰ ਯਾਦ ਕਰਕੇ ਹਰ ਕੋਈ ਭਾਵੁਕ ਹੋ ਰਿਹਾ ਹੈ । ਕੌਮਾਂਤਰੀ ਪੱਧਰ ‘ਤੇ ਪਛਾਣ ਬਨਾਉਣ ਵਾਲੇ ਇਸ ਗਾਇਕ ਨੂੰ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਸ਼ਰਧਾਂਜਲੀ ਦੇ ਰਿਹਾ ਹੈ । ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਵੀ ਉੇਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।ਸਾਰਾ ਅਲੀ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਈ ।
Advertisment
publive-image image From instagram ਹੋਰ ਪੜ੍ਹੋ : ਲਾਈਵ ਕੰਸਰਟ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰੋ ਪਿਆ Burna Boy, ਸਿੱਧੂ ਦੇ ਅੰਦਾਜ ‘ਚ ਪੱਟ ‘ਤੇ ਥਾਪੀ ਮਾਰ ਕੇ ਕੀਤਾ ਯਾਦ ਉਹ ਵੀਡੀਓ ‘ਚ ਕਹਿ ਰਹੀ ਹੈ ਕਿ ਬਹੁਤ ਬੁਰਾ ਹੋਇਆ ਹੈ । ਇਹ ਬਹੁਤ ਹੀ ਦਿਲ ਤੋੜਨ ਵਾਲੀ ਘਟਨਾ ਹੈ ।ਸਾਰਾ ਅਲੀ ਖ਼ਾਨ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜੋ ਆਪਣੇ ਗੀਤਾਂ ਦੇ ਰਾਹੀਂ ਸਮਾਜ ਦੇ ਅਜੋਕੇ ਹਾਲਾਤਾਂ ਨੂੰ ਬਿਆਨ ਕਰਦਾ ਸੀ । publive-image
Advertisment
ਹੋਰ ਪੜ੍ਹੋ : ਕੌਰ ਬੀ ਨੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ਼ ਦੀ ਕੀਤੀ ਮੰਗ ਉਹ ਆਪਣੇ ਲਈ ਗੀਤ ਖੁਦ ਹੀ ਲਿਖਦਾ ਸੀ ਅਤੇ ਆਪਣੀ ਬੁਲੰਦ ਆਵਾਜ ‘ਚ ਗਾਉਂਦਾ ਸੀ । ਆਪਣੇ ਕੁਝ ਕੁ ਸਾਲਾਂ ਮਿਊਜਿਕ ਕਰੀਅਰ ‘ਚ ਉਸ ਨੇ ਅਨੇਕਾਂ ਹੀ ਹਿੱਟ ਗੀਤ ਦਿੱਤੇ ਸਨ । ਉਹ ਦੇਸ਼ ਵਿਦੇਸ਼ ‘ਚ ਬਹੁਤ ਪ੍ਰਸਿੱਧ ਸੀ ਅਤੇ ਉਸ ਦੇ ਪ੍ਰਸ਼ੰਸਕ ਉਸ ਦੇ ਗੀਤਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਸੀ । Fazilpuria urges Punjabi and Haryanvi industry to not release any project until Sidhu Moose Wala gets justice Image Source: Twitter ਪਰ ਅੱਜ ਉਹ ਇਸ ਦੁਨੀਆ ‘ਚ ਨਹੀਂ ਹੈ ਅਤੇ ਉਸ ਦੇ ਗੀਤ ਦੁਬਾਰਾ ਸੁਨਣ ਨੂੰ ਨਹੀਂ ਮਿਲਣਗੇ, ਇਹ ਸੋਚ ਕੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਦੁਖੀ ਹਨ । ਬੇਸ਼ੱਕ ਅੱਜ ਸਿੱਧੂ ਮੂਸੇਵਾਲਾ ਇਸ ਦੁਨੀਆ ‘ਤੇ ਨਹੀਂ ਹੈ ਪਰ ਉਹ ਆਪਣੇ ਗੀਤਾਂ ਦੇ ਜਰੀਏ ਲੋਕਾਂ ਦੇ ਦਿਲਾਂ ‘ਚ ਹਮੇਸ਼ਾ ਜਿਉਂਦਾ ਰਹੇਗਾ ।
 
View this post on Instagram
 

A post shared by Instant Bollywood (@instantbollywood)

Advertisment

Stay updated with the latest news headlines.

Follow us:
Advertisment
Advertisment
Latest Stories
Advertisment