ਸਾਰਾ ਅਲੀ ਖ਼ਾਨ ਨੇ ਪਹਾੜੀ ਵਾਦੀਆਂ ‘ਚ ਭਰਾ ਅਤੇ ਮਾਂ ਦੇ ਨਾਲ ਕੀਤੀ ਖੂਬ ਮਸਤੀ, ਵੀਡੀਓ ਕੀਤਾ ਸਾਂਝਾ

written by Shaminder | March 05, 2022

ਸਾਰਾ ਅਲੀ ਖ਼ਾਨ (Sara Ali Khan) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਭਰਾ (Brother) ਇਬ੍ਰਾਹੀਮ ਦੇ ਨਾਲ ਪਹਾੜੀ ਵਾਦੀਆਂ ‘ਚ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸ ਮਸਤੀ ‘ਚ ਦੋਵਾਂ ਦੀ ਮਾਂ ਅੰਮ੍ਰਿਤਾ ਸਿੰਘ ਵੀ ਪੂਰਾ ਸਾਥ ਦੇ ਰਹੀ ਹੈ । ਦਰਅਸਲ ਸਾਰਾ ਅਲੀ ਖ਼ਾਨ ਨੇ ਆਪਣੇ ਭਰਾ ਇਬ੍ਰਾਹੀਮ ਨੂੰ ਬਰਥਡੇ ਵਿਸ਼ ਕਰਦੇ ਹੋਏ ਇਹ ਵੀਡੀਓ ਸਾਂਝਾ ਕੀਤਾ ਹੈ ।

sara ali khan and jeh ali khan

ਹੋਰ ਪੜ੍ਹੋ : ਵਿੱਕੀ ਕੌਸ਼ਲ ਨੂੰ ਸਾਰਾ ਅਲੀ ਖ਼ਾਨ ਨੂੰ ਬਾਈਕ ‘ਤੇ ਬਿਠਾ ਕੇ ਘੁੰਮਾਉਣਾ ਪਿਆ ਮਹਿੰਗਾ, ਫ਼ਿਲਮ ਦੀ ਯੂਨਿਟ ਦੇ ਖ਼ਿਲਾਫ ਮਾਮਲਾ ਦਰਜ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਰਫੀਲੀਆਂ ਪਹਾੜੀਆਂ ‘ਚ ਇੱਕ ਵੱਡੇ ਸਾਰੇ ਪੱਥਰ ਦੇ ਉੱਤੇ ਸਾਰਾ ਅਲੀ ਖ਼ਾਨ ਬੈਠੀ ਹੋਈ ਹੈ ਤੇ ਉਸ ਦੇ ਨਾਲ ਹੀ ਉਸ ਦਾ ਭਰਾ ਥੱਲੇ ਖੜਾ ਹੋਇਆ ਹੈ ।ਸਾਰਾ ਅਲੀ ਖ਼ਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਮੇਰੇ ਛੋਟੇ ਭਰਾ ਨੂੰ 21ਵਾਂ ਜਨਮ ਦਿਨ ਮੁਬਾਰਕ ਹੋਵੇ। ਮੰਮੀ ਮੇਰੇ ਦਰਸ਼ਕਾਂ ਨੂੰ ਨਮਸਤੇ ਕਹਿ ਰਹੀ ਹੈ’ । ਇਸ ਵੀਡੀਓ ਨੂੰ ਸਾਰਾ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Sara Ali khan With Brothers

ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫ਼ਿਲਮਾਂ ‘ਚ ਹੁਣ ਤੱਕ ਕੰਮ ਕੀਤਾ ਹੈ ਅਤੇ ਉੁਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਕੋਈ ਸਮਾਂ ਹੁੰਦਾ ਸੀ ਕਿ ਸਾਰਾ ਅਲੀ ਖ਼ਾਨ ਬਹੁਤ ਜ਼ਿਆਦਾ ਮੋਟੀ ਹੁੰਦੀ ਸੀ ਪਰ ਉਸ ਨੇ ਖੁਦ ਨੂੰ ਫਿੱਟ ਕਰਨ ਦੇ ਲਈ ਅਤੇ ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਲਈ ਕਾਫੀ ਮਿਹਨਤ ਕੀਤੀ ਅਤੇ ਫੈਟ ਤੋਂ ਫਿੱਟ ਹੋ ਚੁੱਕੀ ਹੈ । ਜਿਸ ਤੋਂ ਬਾਅਦ ਉਸ ਨੇ ਬਾਲੀਵੁੱਡ ‘ਚ ਕਦਮ ਰੱਖਿਆ ਹੈ । ਸਾਰਾ ਅਲੀ ਖ਼ਾਨ ਅੰਮ੍ਰਿਤਾ ਸਿੰਘ ਅਤੇ ਸੈਫ ਅਲੀ ਖਾਨ ਦੀ ਧੀ ਹੈ ।

 

View this post on Instagram

 

A post shared by Sara Ali Khan (@saraalikhan95)

You may also like