ਤੈਮੂਰ ਦੇ ਮਾਮੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸਾਰਾ ਅਲੀ ਖਾਨ

written by Lajwinder kaur | November 20, 2018

ਤੈਮੂਰ ਦੇ ਮਾਮੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸਾਰਾ ਅਲੀ ਖਾਨਤੈਮੂਰ ਦੇ ਮਾਮੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸਾਰਾ ਅਲੀ ਖਾਨ : ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੀ ਆਉਣ ਵਾਲੀ ਫ਼ਿਲਮ ‘ਕੇਦਾਰਨਾਥ’  ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ। ਜਿਸ ਦੇ ਚਲਦੇ ਸਾਰਾ ਅਲੀ ਖਾਨ ਦਾ ਪਹਿਲਾ ਇੰਟਰਵਿਊ ਹੋਇਆ ਜਿਸ ਕਰਕੇ ਉਹ ਚਰਚਾ ‘ਚ ਛਾਈ ਹੋਈ ਹੈ। ਹਾਂ ਜੀ ਗੱਲ ਕਰ ਰਹੇ ਹਾਂ ਕਰਨ ਜੌਹਰ ਦੇ ਪ੍ਰਸਿੱਧ ਸ਼ੋਅ ‘ਕੌਫੀ ਵਿਦ ਕਰਨ’ ਦੀ ਜਿਸ ‘ਚ ਸਾਰਾ ਅਲੀ ਖਾਨ ਆਪਣੇ ਪਿਤਾ ਸੈਫ ਅਲੀ ਖਾਨ ਨਾਲ ਪਹੁੰਚੀ ਸੀ।

bollywood sara ali khan, ਸਾਰਾ ਅਲੀ ਖਾਨ ਤੈਮੂਰ ਦੇ ਮਾਮੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸਾਰਾ ਅਲੀ ਖਾਨ

ਇਸ ਸ਼ੋਅ ਵਿੱਚ ਸਾਰਾ ਨੇ ਅਜਿਹੇ-ਅਜਿਹੇ ਖੁਲਾਸੇ ਕੀਤੇ ਹਨ ਕਿ ਹਰ ਕੋਈ ਹੈਰਾਨ ਹੋ ਗਿਆ। ਸਾਰਾ ਨੇ ਆਪਣੇ  ਦਿਲ ਦੀਆਂ ਗੱਲਾਂ ਕੀਤੀਆਂ।  ਜਦੋਂ ਕਰਨ ਨੇ ਸਾਰਾ ਤੋਂ ਪੁੱਛਿਆ ਕਿ ਉਹ ਬਾਲੀਵੁੱਡ ਵਿੱਚ ਕਿਸ ਨੂੰ ਡੇਟ ਕਰਨਾ ਚਾਹੁੰਦੀ ਹੈ ਤੇ ਕਿਸ ਨਾਲ ਵਿਆਹ ਕਰਨਾ ਚਾਹੁੰਦੀ ਹੈ ਤਾਂ ਸਾਰਾ ਨੇ ਅਜਿਹਾ ਜਵਾਬ ਦਿੱਤਾ ਕਿ ਇਸ ਤੋਂ ਬਾਅਦ ਸ਼ਾਇਦ ਬਾਲੀਵੁੱਡ ਅਦਾਕਾਰ ਆਲੀਆ ਭੱਟ ਨਰਾਜ਼ ਹੋ ਸਕਦੀ ਹੈ।

bollywood sara ali khan, ਸਾਰਾ ਅਲੀ ਖਾਨ ਤੈਮੂਰ ਦੇ ਮਾਮੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸਾਰਾ ਅਲੀ ਖਾਨ

ਸਾਰਾ ਨੇ ਕਿਹਾ ਕਿ ਉਹ ਰਣਬੀਰ ਕਪੂਰ ਨਾਲ ਵਿਆਹ ਕਰਨਾ ਚਾਹੁੰਦੀ ਹੈ ਤੇ ਐਕਟਰ ਕਾਰਤਿਕ ਆਰੀਅਨ ਨੂੰ ਡੇਟ ਕਰਨਾ ਚਾਹੁੰਦੀ ਹੈ । ‘ਸੋਨੂੰ ਕੇ ਟੀਟੂ ਦੀ ਸਵੀਟੀ’ ਵਰਗੀ ਹਿੱਟ ਫ਼ਿਲਮ ਦੇ ਹੀਰੋ ਕਾਰਤਿਕ ਆਰੀਅਨ  ਦੇ ਰਿਲੇਸ਼ਨਸ਼ਿਪ ਸਟੇਟਸ ਦਾ ਤਾਂ ਕੁੱਝ ਨਹੀਂ ਜਾਣਦੇ ਪਰ ਦੂਜੇ ਪਾਸੇ ਰਣਬੀਰ ਦਾ ਨਾਂਅ ਅੱਜ-ਕੱਲ ਆਲੀਆ ਭੱਟ ਦੇ ਨਾਲ ਜੋੜਿਆ ਜਾ ਰਿਹਾ ਹੈ । ਹੁਣ ਸਾਰਾ ਕਿਸ ਨੂੰ ਡੇਟ ਕਰੇਗੀ ਇਹ ਸਮਾਂ ਹੀ ਦੱਸੇਗਾ ਪਰ ਪਾਪਾ ਸੈਫ ਤਾਂ ਚਾਹੁੰਦੇ ਨੇ ਪੈਸੇ ਵਾਲਾ ਮੁੰਡਾ ਹੀ ਉਹਨਾਂ ਦਾ ਜੁਆਈ ਬਣੇ।

bollywood sara ali khan, ਸਾਰਾ ਅਲੀ ਖਾਨ ਤੈਮੂਰ ਦੇ ਮਾਮੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸਾਰਾ ਅਲੀ ਖਾਨ

ਦੱਸ ਦੇਈਏ ਕਿ ਫਿਲਮ ‘ਕੇਦਾਰਨਾਥ’  ਦਾ ਟ੍ਰੈਲਰ ਲਾਂਚ ਹੋ ਚੁੱਕਾ ਹੈ ਤੇ ਟ੍ਰੈਲਰ ਨੂੰ ਦਰਸ਼ਕਾਂ ਰਾਹੀ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਇੱਕ ਪ੍ਰੇਮ ਕਹਾਣੀ ਹੈ ਇਸ ਲਈ ਫਿਲਮ ‘ਚ ਸਾਰਾ ਤੇ ਸੁਸ਼ਾਂਤ ਰੋਮਾਂਸ ਕਰਦੇ ਨਜ਼ਰ ਆਉਣਗੇ।

https://www.youtube.com/watch?time_continue=1&v=03-KVRmd3xo

ਇਸ ਤੋਂ ਇਲਾਵਾ ਫ਼ਿਲਮ ਦੇ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਸਾਰਾ ਦੀਆਂ ਖੂਬ ਤਾਰੀਫਾਂ ਵੀ ਹੋ ਰਹੀਆਂ ਹਨ। ‘ਕੇਦਾਰਨਾਥ’ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।
- PTC Punjabi

You may also like