ਲੰਡਨ ਦੀਆਂ ਸੜਕਾਂ ‘ਤੇ ਅਤਰੰਗੀ ਜਿਹੀ ਡਰੈੱਸ ‘ਚ ਨਜ਼ਰ ਆਈ ਸਾਰਾ ਅਲੀ ਖ਼ਾਨ, ਫੋਟੋ ਸ਼ੇਅਰ ਕਰਕੇ ਲਿਖਿਆ ਰਣਵੀਰ ਸਿੰਘ ਨੇ ਮੇਰੇ 'Style Guru'

Reported by: PTC Punjabi Desk | Edited by: Lajwinder kaur  |  July 07th 2022 04:35 PM |  Updated: July 07th 2022 04:35 PM

ਲੰਡਨ ਦੀਆਂ ਸੜਕਾਂ ‘ਤੇ ਅਤਰੰਗੀ ਜਿਹੀ ਡਰੈੱਸ ‘ਚ ਨਜ਼ਰ ਆਈ ਸਾਰਾ ਅਲੀ ਖ਼ਾਨ, ਫੋਟੋ ਸ਼ੇਅਰ ਕਰਕੇ ਲਿਖਿਆ ਰਣਵੀਰ ਸਿੰਘ ਨੇ ਮੇਰੇ 'Style Guru'

ਬਾਲੀਵੁੱਡ ਜਗਤ ਦੀ ਚੁਲਬੁੱਲੇ ਸੁਭਾਅ ਵਾਲੀ ਸਾਰਾ ਅਲੀ ਖ਼ਾਨ ਜੋ ਕਿ ਏਨੀਂ ਦਿਨੀਂ ਲੰਡਨ ਚ ਛੁੱਟੀਆਂ ਦਾ ਲੁਤਫ ਲੈ ਰਹੀ ਹੈ। ਜਿੱਥੋਂ ਉਹ ਆਪਣੀਆਂ ਮਸਤੀ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਖੂਬਸੂਰਤੀ, ਸਟਾਈਲ ਲੁੱਕ ਵਾਲੀ ਇਸ ਅਦਾਕਾਰਾ ਦਾ ਇੱਕ ਨਵੀਂ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ :  ਸਾਲੀਆਂ ਨੇ ਪੰਜਾਬ ਦੇ CM ਨੂੰ ਵੀ ਨਹੀਂ ਬਖ਼ਸ਼ਿਆ, ਸਾਲੀਆਂ ਦੇ ਨਾਕੇ ‘ਤੇ ਰੁਕਣਾ ਪਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ, ਦੇਖੋ ਤਸਵੀਰਾਂ

bollywood actress sara ali khan

ਆਪਣੀ ਤਾਜ਼ਾ ਤਸਵੀਰ 'ਚ ਅਸਾਧਾਰਨ ਡਰੈੱਸ ਪਹਿਨਣ ਦੇ ਮਾਮਲੇ 'ਚ ਉਸ ਨੇ ਰਣਵੀਰ ਸਿੰਘ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਾਰਾ ਅਲੀ ਖ਼ਾਨ 2018 ਦੀ ਫ਼ਿਲਮ ਸਿੰਬਾ ਵਿੱਚ ਰਣਵੀਰ ਸਿੰਘ ਦੇ ਨਾਲ ਨਜ਼ਰ ਆਈ ਸੀ। ਉਹ ਲੰਡਨ ਦੀਆਂ ਸੜਕਾਂ 'ਤੇ ਨਜ਼ਰ ਆ ਰਹੀ ਹੈ, ਉਸ ਨੇ ਸਿਰ ਤੋਂ ਪੈਰਾਂ ਤੱਕ ਇੱਕ ਰੰਗ-ਬਿਰੰਗੀ ਅਤਰੰਗੀ ਜਿਹੀ ਡਰੈੱਸ ਪਹਿਨੀ ਹੋਈ ਦਿਖਾਈ ਦੇ ਰਹੀ ਹੈ। ਇਸ ਪ੍ਰਿੰਟਿਡ ਕੋਟ ਅਤੇ ਕੈਪ 'ਚ ਉਨ੍ਹਾਂ ਦੇ ਇਸ ਅਵਤਾਰ ਨੂੰ ਦੇਖ ਕੇ ਲੋਕ ਰਣਵੀਰ ਸਿੰਘ ਨੂੰ ਯਾਦ ਕਰ ਰਹੇ ਹਨ।

ਸਾਰਾ ਅਲੀ ਖ਼ਾਨ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰਣਵੀਰ ਸਿੰਘ ਨੂੰ ਆਪਣਾ ਸਟਾਈਲ ਗੁਰੂ ਲਿਖਿਆ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਰਣਵੀਰ ਸਿੰਘ ਨੂੰ ਜਨਮਦਿਨ ਦਈਆਂ ਵਧਾਈਆਂ ਦਿੱਤੀਆਂ ਹਨ।

sara ali and ranveer singh

ਸਾਰਾ ਅਲੀ ਖ਼ਾਨ ਨੇ ਲੰਡਨ ਤੋਂ ਪਹਿਲਾਂ ਵੀ ਕਈ ਤਸਵੀਰਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਸਨ। ਉਹ ਆਪਣੇ ਭਰਾ ਅਤੇ ਦੋਸਤਾਂ ਦੇ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ ਸੀ।

Sara Ali Khan london vacation-min

ਸਾਰਾ ਅਲੀ ਖ਼ਾਨ ਜੋ ਕਿ ਅਖੀਰਲੀ ਵਾਰ ਅਕਸ਼ੇ ਕੁਮਾਰ ਅਤੇ ਧਨੁਸ਼ ਦੇ ਨਾਲ ਅਤਰੰਗੀ ਰੇ ਫ਼ਿਲਮ ਵਿੱਚ ਨਜ਼ਰ ਆਈ ਸੀ। ਅਦਾਕਾਰਾ ਸਾਰਾ ਦੀ ਝੋਲੀ ਕਈ ਫ਼ਿਲਮਾਂ ਨੇ। ਉਹ ਵਿੱਕੀ ਕੌਸ਼ਲ ਦੇ ਨਾਲ ਵੀ ਸਿਲਵਰ ਸਕਰੀਨ ਸਾਂਝਾ ਕਰਦੀ ਹੋਈ ਨਜ਼ਰ ਆਵੇਗੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network