ਸਾਰਾ ਅਲੀ ਖਾਨ ਨੇ ਮਾਂ ਅੰਮ੍ਰਿਤਾ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਮਾਂ ਤੇ ਧੀ ਨੇ ਮਾਣਿਆ ਕੁਦਰਤੀ ਰੰਗਾਂ ਦਾ ਆਨੰਦ

written by Pushp Raj | July 28, 2022

Sara Ali Khan share pisc with mom Amrita Singh: ਸਾਰਾ ਅਲੀ ਖਾਨ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਬੇਹੱਦ ਘੱਟ ਸਮੇਂ 'ਚ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਸਾਰਾ ਅਲੀ ਖਾਨ ਨੇ ਮੁੜ ਇੱਕ ਵਾਰ ਫਿਰ ਆਪਣੀ ਮਾਂ ਅੰਮ੍ਰਿਤਾ ਸਿੰਘ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਨੂੰ ਇਹ ਤਸਵੀਰਾਂ ਬੇਹੱਦ ਪਸੰਦ ਆ ਰਹੀਆਂ ਹਨ।

image From instagram

ਸਾਰਾ ਅਲੀ ਖਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਦੱਸ ਦਈਏ ਕਿ ਸਾਰਾ ਖਾਣ-ਪੀਣ ਦੇ ਨਾਲ-ਨਾਲ ਘੁੰਮਣ ਦੀ ਬੇਹੱਦ ਸ਼ੌਕੀਨ ਹੈ। ਆਪਣੇ ਬੇਹੱਦ ਰੁਝੇਵੇ ਭਰੀ ਜ਼ਿੰਦਗੀ ਚੋਂ ਸਾਰਾ ਸੈਰ-ਸਪਾਟੇ ਲਈ ਸਮਾਂ ਕੱਢ ਹੀ ਲੈਂਦੀ ਹੈ। ਉਹ ਅਕਸਰ ਆਪਣੇ ਭਰਾ ਇਬਰਾਹਿਮ ਅਲੀ ਖਾਨ ਅਤੇ ਮਾਂ ਅੰਮ੍ਰਿਤਾ ਸਿੰਘ ਨਾਲ ਘੁੰਮਣਾ ਪਸੰਦ ਕਰਦੀ ਹੈ।

ਹਾਲ ਹੀ ਵਿੱਚ ਸਾਰਾ ਨੇ ਭਰਾ ਇਬਰਾਹਿਮ ਅਲੀ ਖਾਨ ਅਤੇ ਮਾਂ ਅੰਮ੍ਰਿਤਾ ਸਿੰਘ ਨਾਲ ਯੂਰਪ ‘ਚ ਲੰਬੀਆਂ ਛੁੱਟੀਆਂ ਬਿਤਾਈਆਂ ਹਨ। ਹੁਣ ਸਾਰਾ ਨੇ ਇੰਸਟਾਗ੍ਰਾਮ 'ਤੇ ਪਰਿਵਾਰ ਨਾਲ ਆਪਣੀ ਵਕੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਸਾਰਾ ਨੇ ਆਪਣੇ ਯੂਰਪ ਟੂਰ ਦੀਆਂ ਕੁਝ ਤਸਵੀਰਾਂ ਆਪਣੇ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਆਪਣੀ ਮਾਂ ਅੰਮ੍ਰਿਤਾ ਨਾਲ ਖੂਬਸੂਰਤ ਸਨਰਾਈਜ਼ ਦਾ ਆਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰ ਮਾਂ ਤੇ ਧੀ ਦੇ ਖੂਬਸੂਰਤ ਤੇ ਪਿਆਰ ਭਰੇ ਰਿਸ਼ਤੇ ਨੂੰ ਦਰਸਾਉਂਦੀ ਹੈ।

image From instagram

ਇਸ ਵਿੱਚ ਸਾਰਾ ਨੇ ਹਰੇ ਰੰਗ ਦਾ ਟੌਪ ਤੇ ਗੁਲਾਬੀ ਰੰਗ ਦੀ ਸ਼ਾਰਟਸ ਪਾਏ ਹਨ ਤੇ ਉਹ ਮਾਂ ਨਾਲ ਬੈਠ ਕੇ ਫੋਟੋ ਖਿਚਵਾਉਣ ਲਈ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਸਾਰਾ ਹੋਰਨਾਂ ਤਸਵੀਰਾਂ ਵਿੱਚ ਵੱਖ-ਵੱਖ ਅੰਦਾਜ਼ ਵਿੱਚ ਪੋਜ਼ ਦਿੰਦੀ ਹੋਈ ਵਿਖਾਈ ਦੇ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਇੱਕ ਵੱਡਾ ਨੋਟ ਲਿਖਿਆ ਹੈ। ਸਾਰਾ ਨੇ ਲਿਖਿਆ, "And the voices in the waves are always whispering to Florence, in their ceaseless murmuring, of love – of love, eternal and illimitable, not bounded by the confines of this world, or by the end of time, but ranging still, beyond the sea, beyond the sky, to the invisible country far away! -Charles Dickens #goldenhour #sunset #traveldiaries #explore 🇮🇹🇮🇹🇮🇹 Thank you for the best time 💕💕💕"

ਜੇਕਰ ਸਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਨੇ ਸਾਲ 2018 'ਚ ਫਿਲਮ ਕੇਦਾਰਨਾਥ ਤੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਵਿੱਚ ਸਾਰਾ ਦੇ ਨਾਲ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਏ ਸਨ।

image From instagram

ਹੋਰ ਪੜ੍ਹੋ: ਫਿਲਮ 'Dunky' ਦੇ ਸੈਟ ਤੋਂ ਲੀਕ ਹੋਈ ਸ਼ਾਹਰੁਖ ਖ਼ਾਨ ਤੇ ਤਾਪਸੀ ਪਨੂੰ ਦੀਆਂ ਤਸਵੀਰਾਂ, ਵੇਖੋ

ਇਸ ਤੋਂ ਬਾਅਦ ਸਾਰਾ ਨੇ ਰੋਹਿਤ ਸ਼ੈੱਟੀ ਦੀ ਫਿਲਮ ਸਿੰਬਾ ਕੀਤੀ ਅਤੇ ਆਖਰੀ ਵਾਰ ਸਾਰਾ ਨੂੰ ਫਿਲਮ ਅਤਰੰਗੀ ਰੇ ਵਿੱਚ ਵੇਖਿਆ ਗਿਆ ਸੀ। ਇਸ ਫਿਲਮ ਵਿੱਚ ਉਸ ਨਾਲ ਅਕਸ਼ੈ ਕੁਮਾਰ ਤੇ ਸਾਊਥ ਅਦਾਕਾਰ ਧਨੁਸ਼ ਨਜ਼ਰ ਆਏ ਸਨ। ਫਿਲਹਾਲ ਸਾਰਾ ਆਪਣੇ ਅਪਕਮਿੰਗ ਪ੍ਰੋਜੈਕਟਸ ਉੱਤੇ ਕੰਮ ਕਰ ਰਹੀ ਹੈ।

 

View this post on Instagram

 

A post shared by Sara Ali Khan (@saraalikhan95)

You may also like