
Shahrukh Khan, Taapsee Pannu pics leak: ਬਾਲੀਵੁੱਡ ਦੇ 'ਕਿੰਗ' ਕਹੇ ਜਾਣ ਵਾਲੇ ਅਦਾਕਾਰਾ ਸ਼ਾਹਰੁਖ ਖ਼ਾਨ ਇਨ੍ਹੀਂ ਆਪਣੀ ਆਉਣ ਵਾਲੀ ਫਿਲਮ 'ਡੰਕੀ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਫਿਲਮ ਵਿੱਚ ਸ਼ਾਹਰੁਖ ਖ਼ਾਨ ਦੇ ਨਾਲ ਅਦਾਕਾਰਾ ਤਾਪਸੀ ਪਨੂੰ ਵੀ ਨਜ਼ਰ ਆਵੇਗੀ। ਹੁਣ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਾਹਰੁਖ ਤੇ ਤਾਪਸੀ ਦੋਵੇਂ ਵਿਖਾਈ ਦੇ ਰਹੇ ਹਨ।

ਦੱਸ ਦਈਏ ਕਿ ਸ਼ਾਹਰੁਖ ਖ਼ਾਨ ਨੇ ਹਾਲੀ ਹੀ ਵਿੱਚ ਆਪਣੀ ਫਿਲਮ 'ਪਠਾਨ' ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਇਸ ਤੋਂ ਬਾਅਦ ਕਿੰਗ ਖ਼ਾਨ ਫਿਲਮ 'ਡੰਕੀ' 'ਚ ਰੁੱਝ ਗਏ ਹਨ। ਹੁਣ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਸ਼ਾਹਰੁਖ ਖ਼ਾਨ ਅਤੇ ਤਾਪਸੀ ਪੰਨੂ ਨਜ਼ਰ ਆ ਰਹੇ ਹਨ।
ਇਹ ਲੀਕ ਹੋਈ ਤਸਵੀਰ ਫਿਲਮ ਡੰਕੀ ਦੇ ਸੈੱਟ ਤੋਂ ਦੱਸੀ ਜਾ ਰਹੀ ਹੈ। ਇਸ ਫਿਲਮ ਨੂੰ ਰਾਜਕੁਮਾਰ ਹਿਰਾਨੀ ਡਾਇਰੈਕਟ ਕਰ ਰਹੇ ਹਨ, ਸ਼ਾਹਰੁਖ ਅਤੇ ਰਾਜਕੁਮਾਰ ਨੇ ਇਸ ਫਿਲਮ ਨਾਲ ਜੁੜੀ ਜਾਣਕਾਰੀ ਦੇ ਚੁੱਕੇ ਹਨ।

ਫਿਲਮ 'ਡੰਕੀ' ਦੇ ਸੈੱਟ ਤੋਂ ਲੀਕ ਹੋਈ ਇਹ ਤਸਵੀਰ ਲੰਡਨ ਦੀ ਦੱਸੀ ਜਾ ਰਹੀ ਹੈ। ਇਸ ਲੀਕ ਹੋਈ ਤਸਵੀਰ 'ਚ ਸ਼ਾਹਰੁਖ ਖ਼ਾਨ ਫਿਲਮ ਦੀ ਲੀਡ ਅਦਾਕਾਰਾ ਤਾਪਸੀ ਦੇ ਸਾਹਮਣੇ ਗੋਡਿਆਂ ਭਾਰ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸ਼ਾਹਰੁਖ ਦੇ ਚਿਹਰੇ 'ਤੇ ਮੌਜੂਦ ਹਾਵ-ਭਾਵ ਉਨ੍ਹਾਂ ਦੇ ਰੋਲ ਦੇ ਹਿਸਾਬ ਨਾਲ ਕੁਝ ਉਲਝਣ ਵਾਲੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਸ ਲੀਕ ਹੋਈ ਤਸਵੀਰ 'ਚ ਤਾਪਸੀ ਦੇ ਚਿਹਰੇ 'ਤੇ ਲੰਬੀ ਮੁਸਕਰਾਹਟ ਹੈ।
ਹੁਣ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਸ ਲੀਕ ਹੋਈ ਤਸਵੀਰ 'ਚ ਸ਼ਾਹਰੁਖ ਖ਼ਾਨ ਦਾ ਕੈਜ਼ੂਅਲ ਲੁੱਕ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਭੂਰੇ ਰੰਗ ਦੀ ਚੈੱਕ ਸ਼ਰਟ 'ਤੇ ਲਾਲ ਰੰਗ ਦੀ ਜੈਕੇਟ ਪਾਈ ਹੋਈ ਹੈ ਅਤੇ ਉਸ ਦੇ ਮੱਥੇ 'ਤੇ ਵਾਲ ਹਨ।ਇਸ ਤੋਂ ਪਹਿਲਾਂ 'ਡੰਕੀ' ਦੇ ਸੈੱਟ ਤੋਂ ਇੱਕ ਹੋਰ ਤਸਵੀਰ ਵਾਇਰਲ ਹੋਈ ਸੀ, ਜਿਸ 'ਚ ਸ਼ਾਹਰੁਖ ਖ਼ਾਨ ਨੂੰ ਕਾਰ ਦੇ ਕੋਲ ਦੇਖਿਆ ਗਿਆ ਸੀ। ਇਸ ਤਸਵੀਰ 'ਚ ਸ਼ਾਹਰੁਖ ਨੇ ਪਲੇਡੇਟ ਸ਼ਰਟ ਪਾਈ ਹੋਈ ਸੀ।

ਹੋਰ ਪੜ੍ਹੋ: ਸਾਹਮਣੇ ਆਇਆ ਨੀਰੂ ਬਾਜਵਾ ਦੇ 'ਮੁੜ ਮਾਂ ਬਣਨ' ਵਾਲੇ ਪੋਸਟ ਦਾ ਸੱਚ, ਜਾਣੋਂ ਪੂਰੀ ਖ਼ਬਰ
ਜੇਕਰ ਦੋਹਾਂ ਕਲਾਕਾਰਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਤਾਪਸੀ ਪਨੂੰ ਦੀ ਫਿਲਮ 'ਦੋਬਾਰਾ' ਦਾ ਟ੍ਰੇਲਰ ਲਾਂਚ ਹੋਇਆ ਹੈ। ਉਥੇ ਹੀ ਦੂਜੇ ਪਾਸੇ ਸ਼ਾਹਰੁਖ ਖ਼ਾਨ ਦੇ ਕੋਲ ਸਾਲ 2023 ਤੱਕ ਕਈ ਖ਼ਾਸ ਫਿਲਮਾਂ ਲਾਈਅਨਪ ਹਨ। ਇਨ੍ਹਾਂ ਵਿੱਚ ਪਠਾਨ, ਡੰਕੀ ਅਤੇ ਸਾਊਥ ਇੰਡਸਟਰੀ ਦੇ ਡਾਇਰੈਕਟਰ ਐਟਲੀ ਕੁਮਾਰ ਦੀ ਫਿਲਮ ਜਵਾਨ ਸਣੇ ਕਈ ਹੋਰ ਫਿਲਮਾਂ ਹਨ। ਹੁਣ ਸ਼ਾਹਰੁਖ ਖ਼ਾਨ ਚਾਰ ਸਾਲ ਦੇ ਬ੍ਰੇਕ ਮਗਰੋਂ ਮੁੜ ਵੱਡੇ ਪਰਦੇ 'ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।