ਸਾਰਾ ਅਲੀ ਖ਼ਾਨ ਪਹੁੰਚੀ ਸੈਫ-ਕਰੀਨਾ ਦੇ ਘਰ, ਭੈਣ ਦੀ ਗੋਦੀ ‘ਚ ਬੈਠਿਆ ਨਜ਼ਰ ਆਇਆ ਨੰਨ੍ਹਾ ਨਵਾਬ, ਤਸਵੀਰ ‘ਤੇ ਦੋ ਮਿਲੀਅਨ ਤੋਂ ਵੱਧ ਆਏ ਲਾਈਕਸ

written by Lajwinder kaur | July 22, 2021

ਬੁੱਧਵਾਰ ਨੂੰ ਪੂਰੇ ਦੇਸ਼ ‘ਚ ਈਦ ਦਾ ਤਿਉਹਾਰ ਬਹੁਤ ਹੀ ਗਰਮਜੋਸ਼ੀ ਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਕਈ ਸਿਤਾਰਿਆਂ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਈਦ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਬਾਲੀਵੁੱਡ ਦੇ ਨਵਾਬ ਪਰਿਵਾਰ ਦੀ ਬੇਟੀ ਸਾਰਾ ਅਲੀ ਖ਼ਾਨ ਨੇ ਵੀ ਇਸ ਦਿਨ ਨੂੰ ਬਹੁਤ ਖ਼ਾਸ ਤਰੀਕੇ ਨਾਲ ਮਨਾਇਆ ਹੈ । ਤੁਹਾਨੂੰ ਦੱਸ ਦੇਈਏ ਕਿ ਸਾਰਾ ਨੇ ਈਦ ਦੀ ਵਧਾਈ ਦਿੰਦਿਆਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਬਹੁਤ ਹੀ ਪਿਆਰੀ ਜਿਹੀ ਫੋਟੋ ਸਾਂਝੀ ਕੀਤੀ ਹੈ। ਤਸਵੀਰ 'ਚ  ਦੇਖ ਸਕਦੇ ਹੋ ਸਾਰਾ ਨੇ ਆਪਣੀ ਗੋਦ 'ਚ ਆਪਣੇ ਛੋਟੇ ਭਰਾ ਜੇਹ ਅਲੀ ਖ਼ਾਨ (Jeh Ali Khan) ਨੂੰ ਬੈਠਿਆ ਹੋਇਆ ਹੈ ।

sara ali khan image image source-instagram
ਹੋਰ ਪੜ੍ਹੋ : ਪੰਜਾਬੀ ਸੂਟ ‘ਚ ਕਹਿਰ ਢਾਹ ਰਹੀ ਹੈ ਗਾਇਕਾ ਕੌਰ ਬੀ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀਆਂ ਨੇ ਇਹ ਤਸਵੀਰਾਂ
ਹੋਰ ਪੜ੍ਹੋ : ਗਾਇਕ ਇੰਦਰਜੀਤ ਨਿੱਕੂ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਵੀ ਕਮੈਂਟ ਕਰਕੇ ਕਰ ਰਹੇ ਨੇ ਬਰਥਡੇਅ ਵਿਸ਼
sara ali khan shared cute pic of jah ali khan picture image source-instagram
ਸਾਰਾ ਦੀ ਇਸ ਫੋਟੋ ਵਿਚ ਉਸ ਦੇ ਨਾਲ ਉਸ ਦੇ ਪਿਤਾ ਸੈਫ ਅਲੀ ਖਾਨ ਅਤੇ ਉਸ ਦੇ ਦੋ ਭਰਾ ਇਬਰਾਹਿਮ ਅਲੀ ਖ਼ਾਨ, ਤੈਮੂਰ ਅਲੀ ਖ਼ਾਨ ਵੀ ਨਜ਼ਰ ਆ ਰਹੇ ਹਨ। ਇਸ ਫੋਟੋ ਵਿਚ ਸਾਰਾ ਨੇ ਜੇਹ ਅਲੀ ਖ਼ਾਨ ਦਾ ਚਿਹਰਾ ਨਹੀਂ ਦਿਖਾਇਆ ਹੈ। ਉਸਦੇ ਚਿਹਰੇ 'ਤੇ ਖੁਸ਼ੀ ਦਾ ਇਮੋਜ਼ੀ ਲਗਾਇਆ ਹੋਇਆ ਹੈ। ਸਾਰਾ ਦਾ ਇਹ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਸਾਰਾ ਦੀ ਤਸਵੀਰ ਉੱਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ।
sara ali khan with mother image source-instagram
ਜੇ ਗੱਲ ਕਰੀਏ ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਜਲਦ ਹੀ ਧਨੁਸ਼ ਅਤੇ ਅਕਸ਼ੈ ਕੁਮਾਰ ਸਟਾਰਰ ਫ਼ਿਲਮ 'ਅਤਰੰਗੀ ਰੇ '' ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਨ੍ਹਾਂ ਵਿੱਕੀ ਕੌਸ਼ਲ ਸਟਾਰਰ ਫ਼ਿਲਮ 'ਦਿ ਅਮਰ - ਅਸ਼ਵਥਾਮਾ' ਵੀ ਹੈ ।  

0 Comments
0

You may also like