ਸਾਰਾ ਅਲੀ ਖ਼ਾਨ ਕਸ਼ਮੀਰ ਤੋਂ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਭਰਾ ਦੇ ਨਾਲ ਲੈ ਰਹੀ ਹੈ ਬਰਫੀਲੇ ਮੈਦਾਨਾਂ ਦਾ ਅਨੰਦ

written by Lajwinder kaur | February 01, 2022

ਆਉਣ ਵਾਲੀ ਹਿੰਦੀ ਫ਼ਿਲਮ ਲੁੱਕਾ ਛੁੱਪੀ-2 ਦੇ ਰੈਪਅੱਪ ਤੋਂ ਬਾਅਦ ਬਾਲੀਵੁੱਡ ਜਗਤ ਦੀ ਚੁਲਬੁਲੇ ਸੁਭਾਅ ਵਾਲੀ ਸਾਰਾ ਅਲੀ ਖ਼ਾਨ Sara Ali Khan ਏਨੀਂ ਦਿਨੀਂ ਹੋਲੀਡੇਅ ਬ੍ਰੇਕ ਉੱਤੇ ਗਈ ਹੋਈ ਹੈ। ਜੀ ਹਾਂ ਏਨੀਂ ਦਿਨੀਂ ਉਹ ਕਸ਼ਮੀਰ ਦੀ ਹਸੀਨ ਵਾਦੀਆਂ ਦਾ ਅਨੰਦ ਲੈ ਰਹੀ ਹੈ। ਉਸ ਦੇ ਨਾਲ ਉਸ ਦਾ ਜਿਗਰੀ ਦੋਸਤ ਅਤੇ ਭਰਾ ਇਬਰਾਹਿਮ ਅਲੀ ਖ਼ਾਨ ਵੀ ਹੈ। ਹੁਣ ਤੱਕ ਸਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਸ਼ਮੀਰ ਦੀ ਝਲਕ ਦਿਖਾਈ ਹੈ। ਜਿਸ ‘ਚ ਭੈਣ-ਭਰਾ ਦੀ ਜੋੜੀ ਕਾਫੀ ਸ਼ਾਨਦਾਰ ਲੱਗ ਰਹੀ ਹੈ। ਕਸ਼ਮੀਰ ਵਿੱਚ ਇਨ੍ਹੀਂ ਦਿਨੀਂ ਚਾਰੇ ਪਾਸੇ ਬਰਫ਼ ਦੀ ਚਿੱਟੀ ਚਾਦਰ ਛਾਈ ਹੋਈ ਹੈ। ਸਾਰਾ ਅਤੇ ਇਬਰਾਹਿਮ ਬਰਫੀਲੇ ਮੈਦਾਨਾਂ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਤੇ ਨੂੰਹ ਸਿਮਰਨ ਕੌਰ ਮੁੰਡੀ ਨੇ ਸੈਲੀਬ੍ਰੇਟ ਕੀਤੀ ਵਿਆਹ ਦੀ ਦੂਜੀ ਵਰ੍ਹੇਗੰਢ, ਦੇਖੋ ਤਸਵੀਰਾਂ

sara ali khan with brother

ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਨੇ ਆਪਣੀ 'ਸਾਰਾ ਕੀ ਸ਼ਾਇਰੀ' ਦੇ ਨਾਲ ਪੋਸਟ ਕੀਤੀਆਂ ਹਨ। ਦੋਵੇਂ ਕਸ਼ਮੀਰ 'ਚ ਸਕੀਇੰਗ ਦਾ ਮਜ਼ਾ ਲੈ ਰਹੇ ਹਨ। ਸਾਰਾ ਨੇ ਨੀਲੇ ਰੰਗ ਦਾ ਵਿੰਟਰ ਆਊਟਫਿਟ ਪਾਇਆ ਹੋਇਆ ਹੈ ਜਦੋਂ ਕਿ ਇਬਰਾਹਿਮ ਨੇ ਗ੍ਰੇ ਕਲਰ ਦੀ ਜੈਕੇਟ ਪਾਈ ਹੋਈ ਹੈ। ਉਸ ਨੇ ਸਟਾਈਲਿਸ਼ ਐਨਕਾਂ ਪਹਿਨੀਆਂ ਹੋਈਆਂ ਹਨ। ਇਹ ਤਸਵੀਰਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਆਪਣੇ ਪੁੱਤਰ ਦੇ ਪਹਿਲੇ ਜਨਮਦਿਨ ‘ਤੇ ਸਾਂਝੀ ਕੀਤੀ ਇਹ ਕਿਊਟ ਤਸਵੀਰ, ਦਰਸ਼ਕਾਂ ਤੋਂ ਮੰਗੀਆਂ ਅਸੀਸਾਂ

sara ali khan with her friend

ਇਸ ਤੋਂ ਪਹਿਲਾਂ ਵੀ ਸਾਰਾ ਨੇ ਆਪਣੇ ਭਰਾ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਸਾਰਾ ਅਕਸਰ ਹੀ ਆਪਣੇ ਭਰਾ ਦੇ ਨਾਲ ਘੁੰਮਦੀ ਫਿਰਦੀ ਨਜ਼ਰ ਆਉਂਦੀ ਰਹਿੰਦੀ ਹੈ। ਜੇ ਗੱਲ ਕਰੀਏ ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਵਿੱਕੀ ਕੌਸ਼ਲ ਦੇ ਲੁੱਕ ਛੁੱਪੀ -2 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਹਾਲ ਹੀ ‘ਚ ਉਹ ਧਨੁਸ਼ ਅਤੇ ਅਕਸ਼ੈ ਕੁਮਾਰ ਦੇ ਨਾਲ ਅਤਰੰਗੀ ਰੇ ਫ਼ਿਲਮ ‘ਚ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲਿਆ ਹੈ।

 

View this post on Instagram

 

A post shared by Sara Ali Khan (@saraalikhan95)

You may also like