ਸਾਊਥ ਦੇ ਇਸ ਅਦਾਕਾਰ ਨੂੰ ਡੇਟ ਕਰਨਾ ਚਾਹੁੰਦੀ ਹੈ ਸਾਰਾ ਅਲੀ ਖ਼ਾਨ? ਨਾਮ ਸੁਣ ਕੇ ਹਰ ਕੋਈ ਹੋ ਰਿਹਾ ਹੈ ਹੈਰਾਨ
Sara Ali Khan reveals crush on Vijay Deverakonda: ਕਰਨ ਜੌਹਰ ਜੋ ਕਿ ਇੱਕ ਵਾਰ ਫਿਰ ਤੋਂ ਬਾਅਦ ਚਰਚਿਤ ਚੈਟ ਸ਼ੋਅ 'ਕੌਫੀ ਵਿਦ ਕਰਨ 7' ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਹਨ। ਇਸ ਸ਼ੋਅ ਦਾ ਆਗਾਜ਼ ਇਸ ਵਾਰ ਆਲੀਆ ਭੱਟ ਅਤੇ ਰਣਵੀਰ ਸਿੰਘ ਦੇ ਨਾਲ ਕੀਤਾ। ਇਸ ਐਪੀਸੋਡ ਨੇ ਖੂਬ ਸੁਰਖੀਆਂ ਬਟੋਰੀਆਂ ਹਨ।
ਜਿਸ ਤੋਂ ਬਾਅਦ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਸ਼ੋਅ ਦੇ ਅਗਲੇ ਐਪੀਸੋਡ ਦੀ ਉਡੀਕ ਕਰ ਰਹੇ ਸਨ। ਜੀ ਹਾਂ ਅਗਲੇ ਐਪੀਸੋਡ ‘ਚ ਬਾਲੀਵੁੱਡ ਦੀਆਂ ਕਿਊਟ ਹੀਰੋਇਨਾਂ ਸਾਰਾ ਅਲੀ ਖ਼ਾਨ ਅਤੇ ਜਾਨ੍ਹਵੀ ਕਪੂਰ ਨਜ਼ਰ ਆਉਣਗੀਆਂ। ਇਸ ਸ਼ੋਅ ਦਾ ਪ੍ਰੋਮੋ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਮਿਰ ਖ਼ਾਨ ਦੇ ਨਾਲ ਕੀਤੀ ਮੁਲਾਕਾਤ, ਕੀ ਦੋਵੇਂ ਕਲਾਕਾਰ ਇਕੱਠੇ ਲੈ ਕੇ ਆ ਰਹੇ ਨੇ ਕੋਈ ਨਵਾਂ ਪ੍ਰੋਜੈਕਟ?
image source Instagram
ਸਾਰਾ ਅਤੇ ਜਾਨ੍ਹਵੀ ਇਸ ਤੋਂ ਪਹਿਲਾਂ ਸੀਜ਼ਨ 6 ਵਿੱਚ ਵੀ ਨਜ਼ਰ ਆ ਚੁੱਕੀਆਂ ਹਨ। ਸਾਰਾ ਆਪਣੇ ਪਿਤਾ ਸੈਫ ਅਲੀ ਖ਼ਾਨ ਨਾਲ ਸ਼ੋਅ 'ਤੇ ਆਈ ਸੀ ਅਤੇ ਜਾਨ੍ਹਵੀ ਜੋ ਕਿ ਆਪਣੇ ਚਚੇਰੇ ਭਰਾ ਅਰਜੁਨ ਕਪੂਰ ਦੇ ਨਾਲ ਆਈ ਸੀ।
ਹੁਣ, ਜਾਹਨਵੀ ਅਤੇ ਸਾਰਾ ਦੇ ਨਾਲ 'ਕੌਫੀ ਵਿਦ ਕਰਨ' 7 ਦਾ ਨਵਾਂ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ ਵਿੱਚ ਕਰਨ ਨੇ ਸਾਰਾ ਨੂੰ ਉਹ ਨਾਮ ਦੱਸਣ ਨੂੰ ਕਿਹਾ ਜਿਸਨੂੰ ਉਹ ਡੇਟ ਕਰਨਾ ਚਾਹੁੰਦੀ ਹੈ। ਪਹਿਲਾਂ ਤਾਂ ਸਾਰਾ ਨੇ 'ਨਹੀਂ ਨਹੀਂ' ਕਿਹਾ ਪਰ ਬਾਅਦ 'ਚ ਉਹ Vijay Deverakonda ਦਾ ਨਾਂ ਲੈਂਦੀ ਹੈ।
image source Instagram
ਇਸ 'ਤੇ ਕਰਨ ਜਾਨ੍ਹਵੀ ਕਪੂਰ ਨੂੰ ਪੁੱਛਦਾ ਹੈ ਕਿ ਤੂੰ ਵੀ ਵਿਜੇ ਨੂੰ ਪਸੰਦ ਕਰਦੀ ਹੈ। ਇਸ 'ਤੇ ਸਾਰਾ ਅਲੀ ਖ਼ਾਨ ਨੇ ਜਾਨ੍ਹਵੀ ਨੂੰ ਪੁੱਛਿਆ, "ਕੀ ਤੁਹਾਨੂੰ ਵਿਜੇ ਪਸੰਦ ਹੈ?" ਇਸ ਤੋਂ ਬਾਅਦ ਕਰਨ ਜੌਹਰ ਨੇ ਦੋਵਾਂ ਅਭਿਨੇਤਰੀਆਂ ਨਾਲ ਇੱਕ ਗੇਮ ਵੀ ਖੇਡੀ। ਸ਼ੋਅ ਦਾ ਪ੍ਰੋਮੋ ਖੂਬ ਸੁਰਖੀਆਂ ਬਟੋਰ ਰਿਹਾ ਹੈ।
image source Instagram
ਗੱਲਬਾਤ ਦੌਰਾਨ ਦੋਵਾਂ ਅਭਿਨੇਤਰੀਆਂ ਨੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਪ੍ਰੋਮੋ ਨੂੰ ਦੇਖਦੇ ਹੋਏ, ਇਹ ਐਪੀਸੋਡ ਯਕੀਨੀ ਤੌਰ 'ਤੇ ਬਹੁਤ ਮਜ਼ੇਦਾਰ ਹੋਵੇਗਾ। ਇਸ ਐਪੀਸੋਡ ਦਾ ਪ੍ਰੀਮੀਅਰ ਇਸ ਵੀਰਵਾਰ 14 ਜੁਲਾਈ ਨੂੰ ਹੋਵੇਗਾ, ਜਿਸ ਦੀ ਜਾਣਕਾਰੀ ਕਰਨ ਜੌਹਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਤੇ ਦਿੱਤੀ ਹੈ। ਦੱਸ ਦਈਏ ਸਾਰਾ ਅਲੀ ਖ਼ਾਨ ਅਤੇ ਜਾਨ੍ਹਵੀ ਕਪੂਰ ਦੋਵੇਂ ਚੰਗੀਆਂ ਸਹੇਲੀਆਂ ਵੀ ਨੇ, ਦੋਵਾਂ ਨੂੰ ਅਕਸਰ ਹੀ ਇਕੱਠੇ ਜਿੰਮ ਜਾਉਂਦੇ ਕਈ ਵਾਰ ਦੇਖਿਆ ਗਿਆ ਹੈ।