ਸਾਰਾ ਅਲੀ ਖ਼ਾਨ ਦੇ ਘਰ ਆਏ ਗਣਪਤੀ, ਮਾਂ ਅੰਮ੍ਰਿਤਾ ਨਾਲ ਸ਼ੇਅਰ ਕੀਤੀਆਂ ਤਸਵੀਰਾਂ

written by Lajwinder kaur | September 01, 2022

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਈਦ ਹੋਵੇ ਜਾਂ ਦੀਵਾਲੀ, ਸਾਰਾ ਅਲੀ ਹਰ ਤਿਉਹਾਰ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਅਜਿਹੇ 'ਚ ਗਣੇਸ਼ ਚਤੁਰਥੀ ਦੇ ਖਾਸ ਮੌਕੇ 'ਤੇ ਸਾਰਾ ਅਲੀ ਖ਼ਾਨ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਅਤੇ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੇ ਘਰ ਆਏ ਗਣਪਤੀ ਬੱਪਾ, ਤਸਵੀਰ ਸਾਂਝੀ ਕਰਦੇ ਹੋਏ ਕਿਹਾ-‘ਵਿਸ਼ਵਾਸ ਨਾਲ ਪੂਰੇ ਹੁੰਦੇ ਹਨ ਸਾਰੇ ਸੁਫਨੇ’

inside image of sara ali khan with mom image source instagram

ਸਾਰਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਗਣੇਸ਼ ਚਤੁਰਥੀ ਦੇ ਖਾਸ ਮੌਕੇ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖ਼ਾਨ ਆਪਣੀ ਮਾਂ ਅੰਮ੍ਰਿਤਾ ਨਾਲ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਗਣਪਤੀ ਬੱਪਾ ਦੀ ਪੂਜਾ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਅਤੇ ਅੰਮ੍ਰਿਤਾ ਕਾਫੀ ਕਿਊਟ ਲੱਗ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਕੈਪਸ਼ਨ 'ਚ ਸਾਰਾ ਅਲੀ ਖਾਨ ਨੇ ਲਿਖਿਆ, 'ਹੈਪੀ ਗਣੇਸ਼ ਚਤੁਰਥੀ, ਗਣਪਤੀ ਬੱਪਾ ਮੋਰਿਆ...'।

sara ali khan with her mother on ganpati festival image source instagram

ਦੱਸ ਦੇਈਏ ਕਿ ਸਾਰਾ ਅਲੀ ਖ਼ਾਨ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ ਯੂਜ਼ਰਸ ਦੇ ਨਾਲ-ਨਾਲ ਨਾਮੀ ਸਿਤਾਰੇ ਵੀ ਕਾਫੀ ਪਸੰਦ ਕਰ ਰਹੇ ਹਨ। ਸਬਾ ਪਟੌਦੀ ਨੇ ਸਾਰਾ ਦੀ ਪੋਸਟ 'ਤੇ ਟਿੱਪਣੀ ਕੀਤੀ, 'ਮਾਸ਼ਾ ਅੱਲ੍ਹਾ, ਤੁਹਾਨੂੰ ਤਿੰਨਾਂ ਨੂੰ ਗਣੇਸ਼ ਚਤੁਰਥੀ ਮੁਬਾਰਕ।' ਸਬਾ ਨੇ ਆਪਣੀ ਟਿੱਪਣੀ 'ਚ ਹਾਰਟ ਇਮੋਜੀ ਦਾ ਵੀ ਇਸਤੇਮਾਲ ਕੀਤਾ ਹੈ। ਇਸ ਦੇ ਨਾਲ ਹੀ ਸਾਰਾ ਦੇ ਇਕ ਫੈਨ ਨੇ ਲਿਖਿਆ, 'ਸਾਰਾ, ਤੁਸੀਂ ਹਰ ਵਾਰ ਦਿਲ ਕਿਵੇਂ ਜਿੱਤਦੇ ਹੋ।'

new sara ali khan pics image source instagram

ਦੱਸ ਦਈਏ ਸਾਰਾ ਅਲੀ ਖ਼ਾਨ ਨੇ ਮਰਹੂਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫਿਲਮ ਕੇਦਾਰਨਾਥ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਸਾਰਾ ਰਣਵੀਰ ਸਿੰਘ ਦੇ ਨਾਲ ਫਿਲਮ ਸਿੰਬਾ 'ਚ ਨਜ਼ਰ ਆਈ। ਇਸ ਤੋਂ ਬਾਅਦ ਉਹ ਕਈ ਹੋਰ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੀ ਨਜ਼ਰ ਆ ਚੁੱਕੀ ਹੈ। ਸਾਰਾ ਅਲੀ ਖਾਨ ਆਖਰੀ ਵਾਰ ਫਿਲਮ 'ਅਤਰੰਗੀ ਰੇ' 'ਚ ਨਜ਼ਰ ਆਈ ਸੀ।

 

 

View this post on Instagram

 

A post shared by Sara Ali Khan (@saraalikhan95)

You may also like