ਸਾਰਾ ਗੁਰਪਾਲ ਤੇ ਕੁਲਜਿੰਦਰ ਸਿੱਧੂ ਨਿਭਾਉਣਗੇ ਅਹਿਮ ਕਿਰਦਾਰ ਫ਼ਿਲਮ ‘ਗੁਰਮੁਖ’ ‘ਚ

written by Lajwinder kaur | May 01, 2019

ਪੰਜਾਬੀ ਇੰਡਸਟਰੀ ਦੀ ਮਲਟੀ ਟੈਲੇਂਟਿਡ ਅਦਾਕਾਰਾ ਸਾਰਾ ਗੁਰਪਾਲ ਜਿਨ੍ਹਾਂ ਨੇ ਆਪਣੀ ਅਦਾਵਾਂ ਦੇ ਨਾਲ ਸਭ ਨੂੰ ਕਾਇਲ ਕੀਤਾ ਹੋਇਆ ਹੈ। ਸਾਰਾ ਗੁਰਪਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਪਣਾ ਅਦਾਕਾਰੀ ਦਾ ਸਫ਼ਰ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਨਾਲ ਫ਼ਿਲਮੀ ਜਗਤ ‘ਚ ਵੀ ਆਪਣੇ ਜਲਵੇ ਬਿਖੇਰੇ ਹਨ। ਜੀ ਹਾਂ ਕਈ ਸੁਪਰ ਹਿੱਟ ਪੰਜਾਬੀ ਗੀਤਾਂ ‘ਚ ਮਾਡਲਿੰਗ ਕਰ ਚੁੱਕੀ ਸਾਰਾ ਗੁਰਪਾਲ ਜੋ ਇਸ ਵਾਰ ਪੰਜਾਬੀ ਫ਼ਿਲਮ ਗੁਰਮੁਖ ‘ਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਜੀ ਹਾਂ ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਸਾਰਾ ਗੁਰਪਾਲ ਤੇ ਕੁਲਜਿੰਦਰ ਸਿੱਧੂ ਨਜ਼ਰ ਆਉਣਗੇ।

View this post on Instagram
 

??❤️ . . #gurmukh #grateful#NextMovie

A post shared by Sara Gurpal (@saragurpals) on

ਹੋਰ ਵੇਖੋ:ਕੈਂਬੀ ਰਾਜਪੁਰੀਆ ਵੀ ਨੇ ਬੱਬੂ ਮਾਨ ਦੇ ਇਸ ਗੀਤ ਦੇ ਦੀਵਾਨੇ, ਗੀਤ ਗਾ ਕੇ ਕੀਤੀ ਵੀਡੀਓ ਸ਼ੇਅਰ ਪੰਜਾਬੀ ਇੰਡਸਟਰੀ ‘ਚ ਕਮੇਡੀ ਦੇ ਮੁੱਦਿਆਂ ਤੋਂ ਕੁਝ ਹੱਟ ਕੇ ਨਵੇਂ ਵਿਸ਼ਿਆਂ ਉੱਤੇ ਫ਼ਿਲਮਾਂ ਬਣਾਈ ਜਾ ਰਹੀਆਂ ਹਨ। ‘ਗੁਰਮੁਖ’ ਫ਼ਿਲਮ ਖ਼ਾਸ ਵਿਸ਼ੇ ਉੱਤੇ ਬਣਾਈ ਜਾ ਰਹੀ ਹੈ। ਇਸ ਫ਼ਿਲਮ ‘ਚ ਪੇਸ਼ ਕੀਤਾ ਜਾਵੇਗਾ, ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੀ ਇੱਕ ਅਜਿਹੀ ਕੁਰੀਤੀ ਜ਼ਬਰ ਜਨਾਹ ਜੋ ਔਰਤ ਦੇ ਆਤਮ ਵਿਸ਼ਵਾਸ ਨੂੰ ਤੋੜ ਕੇ ਰੱਖ ਦਿੰਦੀ ਹੈ।
ਇਸ ਫ਼ਿਲਮ ਦਾ ਨਿਰਦੇਸ਼ਨ ਪਾਲੀ ਭੁਪਿੰਦਰ ਸਿੰਘ ਨੇ ਕੀਤਾ ਹੈ ਅਤੇ ਕਹਾਣੀ  ਵੀ ਖੁਦ ਉਨ੍ਹਾਂ ਨੇ ਲਿਖੀ ਹੈ। ਸਾਰਾ ਗੁਰਪਾਲ ਤੇ ਕੁਲਜਿੰਦਰ ਸਿੱਧੂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਦਿੱਗਜ ਕਲਾਕਾਰ ਸਰਦਾਰ ਸੋਹੀ, ਯਾਦ ਗਰੇਵਾਲ, ਅਕਾਂਸ਼ਾਂ ਸਰੀਨ, ਹਰਦੀਪ ਗਿੱਲ, ਗੁਰਪ੍ਰੀਤ ਤੋਤੀ, ਕਰਨ ਸੰਧਾਵਾਲੀਆ ਆਦਿ ਨਜ਼ਰ ਆਉਣਗੇ। ਫ਼ਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਤੇ ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਇਸੇ ਸਾਲ ਦੇ ਨਵੰਬਰ ਜਾਂ ਦਸੰਬਰ ਮਹੀਨੇ ‘ਚ ਰਿਲੀਜ਼ ਹੋ ਜਾਵੇਗੀ।

0 Comments
0

You may also like