ਸਾਰਾ ਗੁਰਪਾਲ ਨੇ ਸ਼ੇਅਰ ਕੀਤੀ ਆਪਣੇ ਸਮਵਨ ਸਪੈਸ਼ਲ ਦੀ ਪਹਿਲੀ ਝਲਕ , ਵੇਖੋ ਤਸਵੀਰਾਂ

written by Pushp Raj | February 22, 2022

ਮਸ਼ਹੂਰ ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਸਾਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।


ਇਸ ਵਾਰ ਅਦਾਕਾਰਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ 'ਤੇ 'ਕੋਈ ਖਾਸ' ਕੈਪਸ਼ਨ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ਪਰ ਤਸਵੀਰ 'ਚ ਚਿਹਰਾ ਸਾਹਮਣੇ ਨਹੀਂ ਆਇਆ ਹੈ। ਖੈਰ ਸਾਰਾ ਦਾ ਇਹ ਸਮਵਨ ਸਪੈਸ਼ਨ ਕੋਣ ਹੈ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਇਸ ਤੋਂ ਪਹਿਲਾਂ ਕਿ ਕੋਈ ਸਮਵਨ ਸੈਪਸ਼ਲ ਨਾਲ ਖੜ੍ਹੀ ਅਦਾਕਾਰਾ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਨਤੀਜੇ 'ਤੇ ਪੁੱਜੇ, ਤੁਹਾਨੂੰ ਦੱਸ ਦੇਈਏ ਕਿ ਖਾਸ ਕੋਈ ਹੋਰ ਨਹੀਂ ਬਲਕਿ ਪੰਜਾਬੀ ਗਾਇਕ ਅਤੇ ਅਦਾਕਾਰ ਸਿੰਗਾ ਹਨ।


ਜੀ ਹਾਂ, ਸਾਰਾ ਗੁਰਪਾਲ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫ਼ਿਲਮ 'ਜਿੱਦੀ ਜੱਟ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜਿਸ 'ਚ ਉਹ ਸਿੰਗਾ ਨਾਲ ਨਜ਼ਰ ਆਵੇਗੀ। ਫ਼ਿਲਮ ਵਿੱਚ ਸਵੀਤਾਜ ਬਰਾੜ ਅਤੇ ਕੰਵਲਜੀਤ ਸਿੰਘ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਹੋਰ ਪੜ੍ਹੋ : ਫ਼ਿਲਮ ਗੰਗੂਬਾਈ ਕਾਠੀਆਵਾੜੀ ਫ਼ਿਲਮ ਦਾ ਤੀਜਾ ਗੀਤ ਮੇਰੀ ਜਾਨ ਰਿਲੀਜ਼, ਨਜ਼ਰ ਆਈ ਆਲਿਆ ਤੇ ਸ਼ਾਨਤਨੂੰ ਦੀ ਜ਼ਬਰਦਸਤ ਕੈਮਿਸਟ੍ਰੀ

ਖੈਰ, ਸਾਰਾ ਨੇ ਇਹ ਤਸਵੀਰ ਸ਼ੇਅਰ ਕਰਕੇ ਇੱਕ ਵਾਰ ਤਾਂ ਫੈਨਜ਼ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਕਿ ਉਸ ਦੇ ਨਾਲ ਕਿਸ ਦੀ ਤਸਵੀਰ ਹੈ। ਫੈਨਜ਼ ਸਾਰਾ ਦੀ ਇਸ ਤਸਵੀਰ ਨੂੰ ਵੇਖ ਕੇ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਸੀ। ਫੈਨਜ਼ ਨੇ ਸਾਰਾ ਦੀ ਮਜ਼ੇਦਾਰ ਤੇ ਦਿਲਚਸਪ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ।


ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਇੱਕ ਮਾਡਲ, ਡਿਜ਼ਾਈਨਰ ਤੇ ਅਦਾਕਾਰਾ ਹੈ। ਉਹ ਕਈ ਪੰਜਾਬੀ ਗੀਤਾਂ ਦੇ ਵੀਡੀਓਜ਼ ਵਿੱਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ। ਹੁਣ ਉਹ ਜਲਦ ਹੀ ਸਿੰਗਾ ਦੇ ਨਾਲ ਪੰਜਾਬੀ ਫ਼ਿਲਮ 'ਜਿੱਦੀ ਜੱਟ' ਵਿੱਚ ਨਜ਼ਰ ਆਵੇਗੀ। ਇਸ ਸਾਰਾ ਗੁਰਪਾਲ, ਸਿੱਪੀ ਗਿੱਲ ਦੇ ਨਾਲ ਅਗਲੀ ਫ਼ਿਲਮ 'ਘੋੜਾ ਢਾਈ ਕਦਮ ' ਵਿੱਚ ਵੀ ਨਜ਼ਰ ਆਵੇਗੀ।

You may also like