ਸਰਬਜੀਤ ਚੀਮਾ ਦੇ ਦੋਵੇਂ ਪੁੱਤਰ ਗੁਰਵਰ ਚੀਮਾ ਅਤੇ ਸੁਖਮਨ ਚੀਮਾ ਲੈ ਕੇ ਆ ਰਹੇ ਨੇ ‘TIK TOK’ ਗੀਤ, ਗਾਇਕ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ੀ

written by Lajwinder kaur | July 29, 2022

New Punjabi Song: ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਸਰਬਜੀਤ ਚੀਮਾ  ਜੋ ਕਿ ਇੱਕ ਲੰਬੇ ਅਰਸੇ ਤੋਂ ਪੰਜਾਬੀ ਸੰਗੀਤ ਦੇ ਨਾਲ ਜੁੜੇ ਹੋਏ ਨੇ। ਇੱਕ ਪਿਤਾ ਲਈ ਬਹੁਤ ਹੀ ਖ਼ਾਸ ਅਹਿਸਾਸ ਹੁੰਦਾ ਹੈ ਜਦੋਂ ਉਨ੍ਹਾਂ ਦੇ ਬੱਚੇ ਆਪਣੇ ਸੁਫਨੇ ਪੂਰੇ ਕਰਨ ਲਈ ਕਦਮ ਵਧਾਉਂਦੇ ਨੇ। ਜੀ ਹਾਂ ਗਾਇਕ ਸਰਬਜੀਤ ਚੀਮਾ ਦਾ ਦੂਜਾ ਪੁੱਤਰ ਵੀ ਪੰਜਾਬੀ ਮਿਊਜ਼ਿਕ ਜਗਤ 'ਚ ਕਦਮ ਰੱਖਣ ਜਾ ਰਿਹਾ ਹੈ। ਬਹੁਤ ਜਲਦ ਉਨ੍ਹਾਂ ਦੇ ਦੋਵੇਂ ਪੁੱਤਰ ਇਕੱਠੇ ਨਵਾਂ ਗੀਤ ਲੈ ਆ ਰਹੇ ਹਨ। ਇਹ ਖੁਸ਼ੀ ਗਾਇਕ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀ ਸਾਂਝੀ ਕੀਤੀ ।

inside image of sarbhjit cheema at canada-min

ਹੋਰ ਪੜ੍ਹੋ : ਸੰਨੀ ਦਿਓਲ ਦੀ ਗਦਰ ਫਿਲਮ ਤੋਂ ਕਪਿਲ ਸ਼ਰਮਾ ਨੂੰ ਥੱਪੜ ਮਾਰ ਕੇ ਕੱਢਿਆ ਗਿਆ ਸੀ, 21 ਸਾਲ ਬਾਅਦ ਫਿਲਮ ਦੇ ਐਕਸ਼ਨ ਡਾਇਰੈਕਟਰ ਨੇ ਕੀਤਾ ਖੁਲਾਸਾ

inside poster of tik tok

ਉਨ੍ਹਾਂ ਨੇ ਆਪਣੇ ਪੁੱਤਰਾਂ ਦੇ ਆਉਣ ਵਾਲੇ ਗੀਤ ਦਾ ਫਰਸਟ ਲੁੱਕ ਸਾਂਝਾ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਖ਼ਾਸ ਮੈਸੇਜ ਵੀ ਲਿਖਿਆ ਹੈ। ਗਾਇਕ ਨੇ ਕੈਪਸ਼ਨ 'ਚ ਲਿਖਿਆ ਹੈ- ‘ਵਾਹਿਗੁਰੂ ਦੀ ਮੇਹਰ ਅਤੇ ਤੁਹਾਡੀਆਂ ਦੁਆਵਾਂ ਸਦਕਾ ਬਹੁਤ ਖੁਸ਼ੀ ਅਤੇ ਬੜੇ ਮਾਣ ਨਾਲ (ਟਿੱਕ ਟੋਕ) TIK TOK ਗੀਤ ਤੁਹਾਡੀ ਝੋਲੀ ਵਿੱਚ ਪਾਅ ਰਹੇ ਹਾਂ ਜੋ ਮੇਰੇ ਦੋਵੇ ਪੁੱਤਰਾਂ, ਗੁਰਵਰ ਚੀਮਾ ਅਤੇ ਸੁਖਮਨ ਚੀਮਾ ਦਾ ਗਾਇਆ ਹੋਇਆ ਹੈ’

gurvar and sukhman cheema

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸੁਖਮਨ ਦਾ ਇਹ ਗੀਤ ਆਪਣਾ ਲਿਖਿਆ ਹੋਇਆ ਹੈ...ਮੈਨੂੰ ਆਸ ਹੈ ਕਿ ਤੁਸੀਂ ਇਸ ਗੀਤ ਨੂੰ ਰੱਜਵਾਂ ਪਿਆਰ ਦੇਵੋਂਗੇ ਅਤੇ Humble Music ਦੀ ਇਹ ਪੇਸ਼ਕਾਰੀ ਤੁਹਾਨੂੰ ਪਸੰਦ ਵੀ ਆਏਗੀ...ਧੰਨਵਾਦ, ਚੜ੍ਹਦੀਕਲਾ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਦੋਵੇਂ ਬੱਚਿਆਂ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਦੱਸ ਦਈਏ ਸਰਬਜੀਤ ਦੇ ਵੱਡੇ ਪੁੱਤਰ ਗੁਰਵਰ ਚੀਮਾ ਪਹਿਲਾਂ ਹੀ ਆਪਣੇ ਪਿਤਾ ਦੇ ਰਾਹਾਂ ਉੱਤੇ ਤੁਰਦੇ ਹੋਏ ਪੰਜਾਬੀ ਮਿਊਜ਼ਿਕ ਜਗਤ ‘ਚ ਕਦਮ ਰੱਖ ਚੁੱਕੇ ਹਨ। ਹੁਣ ਉਨ੍ਹਾਂ ਦੇ ਛੋਟੇ ਪੁੱਤਰ ਸੁਖਮਨ ਚੀਮਾ ਵੀ ਪੰਜਾਬੀ ਸੰਗੀਤ ਜਗਤ ‘ਚ ਕਦਮ ਰੱਖਣ ਜਾ ਰਹੇ ਹਨ। ਟਿੱਕ ਟੋਕ ਟਾਈਟਲ ਹੇਠ ਤਿਆਰ ਹੋਇਆ ਇਹ ਗੀਤ ਬਹੁਤ ਜਲਦ ਰਿਲੀਜ਼ ਹੋਵੇਗਾ। ਸਨੈਪੀ ਵੱਲੋਂ ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਗੀਤ ਦੇ ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਗੁਰਵਰ ਚੀਮਾ, ਸੁਖਮਨ ਚੀਮਾ ਅਤੇ ਫੀਮੇਲ ਮਾਡਲ Yesha Sagar। ਗਾਣੇ ਦਾ ਵੀਡੀਓ ਰੂਪਨ ਬੱਲ ਤੇ Dilpreetvfx ਨੇ ਮਿਲਕੇ ਤਿਆਰ ਕੀਤਾ  ਹੈ।

 

 

View this post on Instagram

 

A post shared by Sukhman Cheema (@sukhmancheema13)

You may also like