ਕਿਸਾਨੀ ਸੰਘਰਸ਼ ‘ਚ ਸਰਬਜੀਤ ਚੀਮਾ ਆਪਣੇ ਬੇਟੇ ਗੁਰਵਰ ਚੀਮਾ ਦੇ ਨਾਲ ਆਏ ਨਜ਼ਰ, ਲੋਹੜੀ ਦਾ ਤਿਉਹਾਰ ਵੀ ਮਨਾਇਆ ਕਿਸਾਨਾਂ ਦੇ ਨਾਲ, ਦੇਖੋ ਤਸਵੀਰਾਂ

written by Lajwinder kaur | January 17, 2021

ਪੰਜਾਬੀ ਗਾਇਕ ਸਰਬਜੀਤ ਚੀਮਾ ਜੋ ਕਿ ਕੈਨੇਡਾ ਤੋਂ ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਣ ਲਈ ਆਏ ਹੋਏ ਨੇ । ਉਹ ਪਿਛਲੇ ਕਈ ਦਿਨਾਂ ਤੋਂ ਦਿੱਲੀ ਕਿਸਾਨੀ ਅੰਦੋਲਨ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ । ਸਰਬਜੀਤ ਚੀਮਾ ਦੇ ਨਾਲ ਉਨ੍ਹਾਂ ਦਾ ਪੁੱਤਰ ਗੁਰਵਰ ਚੀਮਾ ਵੀ ਦਿੱਲੀ ਕਿਸਾਨੀ ਮੋਰਚੇ ‘ਚ ਸ਼ਾਮਿਲ ਹੋ ਕੇ ਕਿਸਾਨਾਂ ਦੀ ਹੌਸਲਾ ਅਫਜਾਈ ਕਰਦਾ ਹੋਇਆ ਨਜ਼ਰ ਆਇਆ । sarbhjit cheema at farmer protest ਹੋਰ ਪੜ੍ਹੋ : ਸਰਬਜੀਤ ਚੀਮਾ ਵੀ ਖਾਲਸਾ ਏਡ ਨਾਲ ਮਿਲਕੇ ਕਰ ਰਹੇ ਨੇ ਕਿਸਾਨਾਂ ਦੀ ਸੇਵਾ, ਗਾਇਕ ਨੇ ਪਰਮਾਤਮਾ ਅੱਗੇ ਕਿਸਾਨਾਂ ਦੀ ਜਿੱਤ ਲਈ ਕੀਤੀ ਅਰਦਾਸ
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਬੇਟੇ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੈਨੂੰ ਤੇ ਮੇਰੇ ਬੇਟੇ ਗੁਰਵਰ @gurvarcheema ਨੂੰ ਲੋਹੜੀ ਵਾਲਾ ਦਿਨ ਕੁੰਡਲੀ ਬਾਰਡਰ ਤੇ ਕਿਸਾਨਾਂ ਨਾਲ ਗੁਜ਼ਾਰਨ ਦਾ ਮੌਕਾ ਮਿਲਿਆ! ਸਭ ਬਜ਼ੁਰਗ ਮਾਤਾਵਾਂ ਭੈਣਾਂ ਭਰਾਵਾਂ ਬੱਚਿਆਂ ਨੂੰ ਸੱਜਦਾ ਕਰਦੇ ਹਾਂ ਜੋ ਕਿਸਾਨੀ ਸੰਘਰਸ਼ ਵਿੱਚ ਲੜ੍ਹ ਰਹੇ ਨੇ’ । sarbhjit cheema post on instagram at farmer protest ਇਸ ਪੋਸਟ ‘ਚ ਉਨ੍ਹਾਂ ਨੇ ਚਾਰ ਫੋਟੋਆਂ ਨੂੰ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਕਿਸਾਨਾਂ ਦੇ ਨਾਲ ਦਿਖਾਈ ਦੇ ਰਹੇ ਨੇ । ਇੱਕ ਤਸਵੀਰ ‘ਚ ਉਹ ਗਾਇਕ ਬੱਬੂ ਮਾਨ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਨੇ । ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਖੜੇ ਹੋਏ ਨੇ । inside pic of sarbjit cheema  

 

0 Comments
0

You may also like