ਸਰਬਜੀਤ ਚੀਮਾ ਤੇ ਰਾਜ ਕਾਕੜਾ ਨੇ ਭਾਵੁਕ ਪੋਸਟ ਪਾ ਕੇ ਮਸ਼ਹੂਰ ਗੀਤਕਾਰ ਗਿੱਲ ਸੁਰਜੀਤ ਦੇ ਦਿਹਾਂਤ ‘ਤੇ ਜਤਾਇਆ ਦੁੱਖ

written by Lajwinder kaur | April 25, 2021 10:31am

ਬੀਤੇ ਦਿਨੀਂ ਪੰਜਾਬੀ ਮਿਊਜ਼ਿਕ ਜਗਤ ਤੋਂ ਬਹੁਤ ਦੁਖਦਾਇਕ ਖਬਰ ਸਾਹਮਣੇ ਆਈ ਸੀ।  ਮਸ਼ਹੂਰ ਪੰਜਾਬੀ ਗੀਤਕਾਰ ਗਿੱਲ ਸੁਰਜੀਤ ਦਾ ਦਿਹਾਂਤ ਹੋ ਗਿਆ । ਉਨ੍ਹਾਂ ਨੇ ਇੱਕ ਲੰਬੇ ਸਮੇਂ ਤੱਕ ਆਪਣੀ ਕਲਮ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ। ਜਿਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਜਗਤ ‘ਚ ਸੋਗ ਦੀ ਲਹਿਰ ਫੈਲ ਗਈ ।

inside image of gill surjit Image Source: facebook

ਹੋਰ ਪੜ੍ਹੋ :  ਹਰ ਇੱਕ ਦੀਆਂ ਅੱਖਾਂ ਨੂੰ ਨਮ ਕਰ ਗਏ ਮਰਹੂਮ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ, ਹਰਭਜਨ ਮਾਨ ਤੇ ਕਰਮਜੀਤ ਅਨਮੋਲ ਨੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

inside image of sarbjit cheema Image Source: facebook

ਗਾਇਕ ਸਰਬਜੀਤ ਚੀਮਾ ਨੇ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਹੈ- ‘ਮਾਂ ਬੋਲੀ ਪੰਜਾਬੀ ਦੇ ਲਾਡਲੇ ਸਪੂਤ ਭਾਜੀ ਗਿੱਲ ਸੁਰਜੀਤ ਹੈ ਤੋਂ ਸੀ ਹੋ ਗਏ... ਸਕੂਲ ਕਾਲਜ ਤੋਂ ਲੈ ਕੇ ਉਹ ਗੀਤਕਾਰੀ, ਲੋਕ ਨਾਚਾਂ ਰਾਹੀਂ ਕਲਚਰ, ਸੱਭਿਆਚਾਰ ਨੂੰ ਸਮਰਪਿਤ ਰਹੇ RIP🙏🏻’ ।

image of raj kakkar tribute to gill surjit Image Source: facebook

ਪ੍ਰਸਿੱਧ ਪੰਜਾਬੀ ਗੀਤਕਾਰ, ਗਾਇਕ ਤੇ ਅਦਾਕਾਰ ਰਾਜ ਕਾਕੜਾ ਨੇ ਆਪਣੇ ਫੇਸੁਬੱਕ ਪੇਜ਼ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਪੋਸਟ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ- ‘ਸਤਿ ਸ੍ਰੀ ਅਕਾਲ ਦੋਸਤੋ 🙏🏻 ਬੜੀ ਦੁਖਦਾਈ ਖ਼ਬਰ ਹੈ ਭੰਗੜਾ ਕਲਾਕਾਰ ਤੇ ਪੰਜਾਬੀ ਗੀਤਕਾਰ ਗਿੱਲ ਸੁਰਜੀਤ ਅੱਜ ਪਟਿਆਲਾ ਵਿਖੇ ਅਕਾਲ ਚਲਾਣਾ ਕਰ ਗਏ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ 🙏🏻 ਉਹਨਾਂ ਨੂੰ ਆਪਣੀ ਕਲਾ ਅਤੇ ਗੀਤਾਂ ਦੇ ਜ਼ਰੀਏ ਹਮੇਸ਼ਾ ਯਾਦ ਰੱਖਿਆ ਜਾਵੇਗਾ । ਅਲਵਿਦਾ ਗਿੱਲ ਸੁਰਜੀਤ ਭਾਜੀ 🙏🏻’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੁੱਖ ਜਤਾ ਰਹੇ ਨੇ ।

ਮਸ਼ਹੂਰ ਪੰਜਾਬੀ ਗੀਤਕਾਰ ਗਿੱਲ ਸੁਰਜੀਤ ਜਿਨ੍ਹਾਂ ਦਾ ਲਿਖਿਆ ਗੀਤ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ’ ਅੱਜ ਵੀ ਹਰ ਇੱਕ ਪੰਜਾਬੀ ਦਾ ਹਰਮਨ ਪਿਆਰਾ ਗੀਤ ਹੈ। ਗਿੱਲ ਸੁਰਜੀਤ ਦੇ ਗੀਤਾਂ ਦੇ ਤਿੰਨ ਸੰਗ੍ਰਹਿ ਮੇਲਾ ਮੁੰਡੇ ਕੁੜੀਆਂ ਦਾ, ਝਾਂਜਰ ਦਾ ਛਣਕਾਟਾ,ਵੰਗਾਂ ਦੀ ਛਣਕਾਰ ਨਾਮ ਅਧੀਨ ਪ੍ਰਕਾਸ਼ਿਤ ਹੋਏ। ਉੱਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ, ਹਰਦੀਪ ਮੋਹਾਲੀ, ਮਲਕੀਤ ਸਿੰਘ ਗੋਲਡਨ ਸਟਾਰ ਤੇ ਹੋਰ ਅਨੇਕਾਂ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ ਨੇ।

 

You may also like