ਕਮਲਜੀਤ ਨੇ ਮੇਰੀ ਜ਼ਿੰਦਗੀ ‘ਚ ਆਉਣ ਤੋਂ ਬਾਅਦ ਮੇਰੇ ਹਰ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੱਤਾ ਹੈ’-ਸਰਬਜੀਤ ਚੀਮਾ,  ਵਿਆਹ ਦੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਸ਼ੇਅਰ ਕੀਤੀ ਅਣਦੇਖੀ ਤਸਵੀਰ

Written by  Lajwinder kaur   |  March 01st 2021 04:56 PM  |  Updated: March 01st 2021 05:11 PM

ਕਮਲਜੀਤ ਨੇ ਮੇਰੀ ਜ਼ਿੰਦਗੀ ‘ਚ ਆਉਣ ਤੋਂ ਬਾਅਦ ਮੇਰੇ ਹਰ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੱਤਾ ਹੈ’-ਸਰਬਜੀਤ ਚੀਮਾ,  ਵਿਆਹ ਦੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਸ਼ੇਅਰ ਕੀਤੀ ਅਣਦੇਖੀ ਤਸਵੀਰ

ਪੰਜਾਬੀ ਗਾਇਕ ਸਰਬਜੀਤ ਚੀਮਾ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਤੇ ਪਿਆਰੀ ਜਿਹੀ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ ।

sarbhjit cheema weeding anniversary post Image Source – instagram

ਹੋਰ ਪੜ੍ਹੋ : ਗਾਇਕ ਸੁੱਖ ਖਰੌੜ ਦਾ ਹੋਇਆ ਵਿਆਹ, ਫੈਨਜ਼ ਤੇ ਪੰਜਾਬੀ ਕਲਾਕਾਰ ਦੇ ਰਹੇ ਨੇ ਵਧਾਈਆਂ

sarbhjit cheema kisani song Image Source – instagram

ਉਨ੍ਹਾਂ ਨੇ ਇਸ ਖ਼ਾਸ ਮੌਕੇ ਤੇ ਆਪਣੀ ਜੀਵਨ ਸਾਥੀ ਦੇ ਲਈ ਲਿਖਿਆ ਹੈ- ‘ਸਾਡੇ ਵਿਆਹ ਦੀ ਸਾਲਗਿਰਾ ਤੇ ਆਪ ਸਭ ਨੇ ਢੇਰ ਸਾਰੀਆਂ ਦੁਆਵਾਂ ਭੇਜੀਆਂ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ...ਮੇਰੀ ਜ਼ਿੰਦਗੀ ਦੀ ਹਮਸਫ਼ਰ ਕਮਲਜੀਤ ਕੌਰ ਚੀਮਾ..’

inside image of sarbjit cheema Image Source – instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਚੰਗਾ ਜੀਵਨ ਸਾਥੀ ਹਮੇਸ਼ਾ ਜ਼ਿੰਦਗੀ ਦਾ ਸਫ਼ਰ ਸੁਖਾਲ਼ਾ ਕਰ ਦਿੰਦਾ ਹੈ...ਕਮਲਜੀਤ ਨੇ ਮੇਰੀ ਜ਼ਿੰਦਗੀ ‘ਚ ਆਉਣ ਤੋਂ ਬਾਅਦ ਮੇਰੇ ਹਰ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੱਤਾ ਹੈ ਮੇਰੀ ਕਾਮਯਾਬੀ ਵਿੱਚ ਵੀ ਮੈਂ ਕਮਲਜੀਤ ਦਾ ਬਹੁਤ ਵੱਡਾ ਯੋਗਦਾਨ ਮੰਨਦਾ ਹਾਂ..

ਬਾਬਾ ਨਾਨਕ ਇਵੇਂ ਹੀ ਕਿਰਪਾ ਬਣਾਈ ਰੱਖੇ..

ਤੁਹਾਡੀਆਂ ਦੁਆਵਾਂ ਦੀ ਵੀ ਹਮੇਸ਼ਾ ਲੋੜ ਹੈ,

ਧੰਨਵਾਦ, ਚੜ੍ਹਦੀਕਲਾ’ । ਪ੍ਰਸ਼ੰਸਕ ਕਮੈਂਟ ਕਰਕੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਨੇ। ਦੱਸ ਦਈਏ ਏਨੀਂ ਦਿਨੀ ਗਾਇਕ ਸਰਬਜੀਤ ਆਪਣੇ ਬੇਟੇ ਦੇ ਨਾਲ ਮਿਲਕੇ ਦਿੱਲੀ ਕਿਸਾਨੀ ਅੰਦੋਲਨ ਆਪਣੀ ਸੇਵਾਵਾਂ ਦੇ ਰਹੇ ਨੇ। ਸਰਬਜੀਤ ਚੀਮਾ ਕਿਸਾਨੀ ਗੀਤਾਂ ਦੇ ਨਾਲ ਵੀ ਲੋਕਾਂ ਦਾ ਹੌਸਲਾ ਬੁਲੰਦ ਕਰ ਰਹੇ ਨੇ।

singer sarbhjit cheema with son gurvar cheema at farmer protest

 

You May Like This
DOWNLOAD APP


© 2023 PTC Punjabi. All Rights Reserved.
Powered by PTC Network